Lal Chand of Bathinda promote vaccination ਬਠਿੰਡਾ : ਪਿੰਡ ਝੂੰਬਾ ਦਾ ਰਹਿਣ ਵਾਲਾ ਲਾਲ ਚੰਦ ਪਿਛਲੇ ਚਾਰ ਦਹਾਕਿਆਂ ਤੋਂ ਬੱਚਿਆਂ ਦੇ ਟੀਕਾਕਰਨ ਦੇ ਪ੍ਰਚਾਰ ਲਈ ਅਜਿਹਾ ਚੌਲਾ ਪਾਉਂਦਾ ਹੈ ਜਿਸ ਉਪਰ ਵੱਖ-ਵੱਖ ਬਿਮਾਰੀਆਂ ਸਬੰਧੀ ਲੋਕਾਂ ਨੂੰ ਸੁਚੇਤ ਕਰਨ ਲਈ ਲਿਖਿਆ ਹੋਇਆ ਹੈ।
ਸਿਹਤ ਵਿਭਾਗ ਦੇ ਸਾਬਕਾ ਕਰਮਚਾਰੀ: ਲਾਲ ਚੰਦ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਿਹਤ ਵਿਭਾਗ ਵਿੱਚ ਬਤੌਰ ਦਰਜਾ ਚਾਰ ਕਰਮਚਾਰੀ ਕੰਮ ਕਰਦਾ ਸੀ। ਇਸ ਸਮੇਂ ਦੌਰਾਨ ਉਸ ਨੂੰ ਅਹਿਸਾਸ ਹੋਇਆ ਕਿ ਬੱਚਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਬਹੁਤ ਜ਼ਰੂਰੀ ਹੈ ਇਸ ਲਈ ਪ੍ਰਚਾਰ ਵਜੋਂ ਉਸ ਨੇ ਅਜਿਹਾ ਚੌਲਾ ਤਿਆਰ ਕਰਵਾਇਆ ਹੈ। ਜਿਸ ਉਪਰ ਟੀਕਾ ਕਰਨ ਸੰਬੰਧੀ ਅਤੇ ਬਿਮਾਰੀਆਂ ਸਬੰਧੀ ਪੂਰਾ ਵੇਰਵਾ ਲਿਖਿਆ ਹੋਇਆ ਹੋਵੇ।
ਟੀਕਾਕਰਨ ਦੇ ਪ੍ਰਚਾਰ ਦਾ ਚੋਲਾ:ਉਨ੍ਹਾਂ ਵੱਲੋਂ ਇਸ ਚੋਲੇ ਰਾਹੀਂ ਸਮਾਜ ਵਿੱਚ ਬੱਚਿਆਂ ਦੇ ਟੀਕਾਕਰਨ ਦੇ ਪ੍ਰਚਾਰ ਨੂੰ ਲੈ ਕੇ ਵਿਚਰਨਾ ਸ਼ੁਰੂ ਕੀਤਾ। ਭਾਵੇਂ ਇਸ ਸਭ ਨੂੰ ਲੈ ਕੇ ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਈਆਂ ਪਰ ਉਸਦੇ ਪਰਿਵਾਰ ਵੱਲੋਂ ਇਸ ਪ੍ਰਚਾਰ ਲਈ ਸਾਥ ਦਿੱਤਾ ਗਿਆ। ਸਿਹਤ ਵਿਭਾਗ ਵਿਚ ਦਰਜਾ ਚਾਰ ਕਰਮਚਾਰੀ ਵਜੋਂ ਭਰਤੀ ਹੋਏ ਲਾਲ ਚੰਦ ਵੱਲੋਂ ਇਸ ਚੋਲੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਗਿਆ ਹੈ। ਉਨ੍ਹਾਂ ਵੱਲੋਂ ਬੱਚਿਆਂ ਦੇ ਟੀਕਾ ਕਰਨ ਨੂੰ ਲੈ ਕੇ ਜਿੱਥੇ ਪ੍ਰਚਾਰ ਕੀਤਾ ਗਿਆ। ਉਥੇ ਹੀ ਵੱਖ-ਵੱਖ ਅਖਬਾਰਾਂ ਲਈ ਆਰਟੀਕਲ ਵੀ ਲਿਖੇ ਗਏ।
ਸਿਹਤ ਸਾਹਿਤ ਨਾਲ ਖਾਸ ਪਿਆਰ: ਸਮਾਜ ਦੇ ਬੁੱਧੀਜੀਵੀ ਵਰਗ ਨੂੰ ਸਿਹਤ ਸਾਹਿਤ ਤੋਂ ਜਾਣੂ ਕਰਵਾਇਆ ਉਸ ਵੱਲੋਂ ਲਗਾਤਾਰ ਅਜਿਹੀਆਂ ਕਵਿਤਾਵਾਂ ਅਤੇ ਲੋਰੀਆਂ ਲਿਖੀਆਂ ਗਈਆਂ ਹਨ। ਜਿਸ ਨਾਲ ਸਿਹਤ ਸਾਹਿਤ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ। ਲਾਲ ਚੰਦ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਸਹਿਤ ਸਾਹਿਤ ਲਿਖਿਆ ਜਾਵੇ। ਟੀਕਾਕਰਨ ਜਾਗਰੂਕਤਾ ਪਾਰਕ ਬਣਾਏ ਜਾਣ। ਉਨ੍ਹਾਂ ਕਿਹਾ ਕਿ ਖੇਡ ਸਾਹਿਤ ਉਤੇ ਅਤੇ ਸਿਹਤ ਸਾਹਿਤ ਉਤੇ ਯੂਨੀਵਰਸਿਟੀਆਂ ਵੱਲੋ ਕੰਮ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ:-ਪੰਜਾਬ ਵਿੱਚ ਸਰਕਾਰੀ ਬੱਸ ਸੇਵਾ ਠੱਪ, ਸਵਾਰੀਆਂ ਹੋ ਰਹੀਆਂ ਪਰੇਸ਼ਾਨ