ਬਠਿੰਡਾ:ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵੀ ਲੱਖਾ ਸਿੰਘ ਸਿਧਾਣਾ ਸੰਘਰਸ਼ ਕਰ ਰਹੇ। ਇਸੇ ਤਹਿਤ ਹੀ ਅੱਜ ਮੰਗਲਵਾਰ ਨੂੰ ਸਮਾਜ ਸੇਵੀ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂ ਲੱਖਾ ਸਿੰਘ ਸਿਧਾਣਾ (Lakha Sidhana reached in Bathinda) ਡਿਪਟੀ ਕਮਿਸ਼ਨਰ ਬਠਿੰਡਾ ਨਾਲ ਬੈਠਕ ਕਰਨ ਪਹੁੰਚੇ। ਇਸ ਦੌਰਾਨ ਹੀ ਲੱਖਾ ਸਿਧਾਣਾ ਦੀ ਟੀਮ (Deputy Commissioners office in Bathinda) ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
ਪੰਜਾਬ ਸਰਕਾਰ ਜ਼ਮੀਨੀ ਪੱਧਰ ਉਪਰ ਪੰਜਾਬੀ ਮਾਂ ਬੋਲੀ ਲਈ ਕੰਮ ਕਰੇ:-ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 21 ਫਰਵਰੀ ਤੱਕ ਦਾ ਸਮਾਂ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਨ ਲਈ ਦਿੱਤਾ ਗਿਆ ਹੈ, ਉਹ ਸ਼ਲਾਘਾਯੋਗ ਕਦਮ ਹੈ। ਪਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜ਼ਮੀਨੀ ਪੱਧਰ ਉਪਰ ਪੰਜਾਬੀ ਬੋਲੀ ਨੂੰ ਬਣਦਾ ਮਾਣ-ਸਤਿਕਾਰ ਬਹਾਲ ਕਰਾਉਣ ਲਈ ਕੰਮ ਕਰੇ। ਕਿਉਂਕਿ ਕਈ ਥਾਵਾਂ ਉੱਤੇ ਪੰਜਾਬੀ ਦੇ ਸ਼ਬਦਾਂ ਦਾ ਹੇਰ-ਫ਼ੇਰ ਕੀਤਾ ਜਾ ਰਿਹਾ ਹੈ। ਜਿਸ ਤਹਿਤ ਬੋਰਡਾਂ ਉੱਤੇ ਸ਼ਬਦ ਪੰਜਾਬੀ ਦੇ ਹਨ, ਜਦੋਂ ਕਿ ਉਹਨਾਂ ਦੇ ਅਰਥ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੁੰਦੇ ਹਨ।