ਪੰਜਾਬ

punjab

ETV Bharat / state

ਮਜ਼ਦੂਰ ਜਥੇਬੰਦੀਆਂ ਕਾਂਗਰਸ ਦਾ ਪਿੰਡਾਂ 'ਚ ਕਰਨਗੀਆਂ ਸਖ਼ਤ ਵਿਰੋਧ - ਮਜ਼ਦੂਰ ਜਥੇਬੰਦੀਆਂ

ਖੇਤ ਮਜ਼ਦੂਰ ਜਥੇਬੰਦੀ ਵੱਲੋਂ ਬਠਿੰਡਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਐਲਾਨ ਕੀਤਾ ਕਿ ਉਹ ਪਿੰਡਾਂ ਵਿੱਚ ਕਾਂਗਰਸ ਦੇ ਨੁਮਾਇੰਦਿਆਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ।

ਮਜ਼ਦੂਰ ਜਥੇਬੰਦੀਆਂ ਕਾਂਗਰਸ ਦਾ ਪਿੰਡਾਂ 'ਚ ਕਰਨਗੀਆਂ ਸਖ਼ਤ ਵਿਰੋਧ
ਮਜ਼ਦੂਰ ਜਥੇਬੰਦੀਆਂ ਕਾਂਗਰਸ ਦਾ ਪਿੰਡਾਂ 'ਚ ਕਰਨਗੀਆਂ ਸਖ਼ਤ ਵਿਰੋਧ

By

Published : Dec 17, 2021, 9:40 PM IST

ਬਠਿੰਡਾ:ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮਾਡਲ, ਮਜ਼ਦੂਰਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਮਾਡਲ ਸ਼ਹਿਰੀ ਰੁਜ਼ਗਾਰ ਗਰੰਟੀ ਮਿਸ਼ਨ ਲਾਂਚ ਕਰੇਗੀ।

ਪਰ ਦੂਜੇ ਪਾਸ ਬਠਿੰਡਾ ਵਿੱਚ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਕਾਂਗਰਸ ਸਰਕਾਰ ਦੇ ਆਰੋਪ ਲਗਾਏ ਜਾ ਰਹੇ ਹਨ ਕਿ ਕਾਂਗਰਸ ਸਰਕਾਰ ਨੇ ਸਾਡੀ ਕੋਈ ਵੀ ਮੰਗ ਨਹੀ ਪੂਰੀ ਕੀਤੀ ਹੈ। ਜਿਸ ਦੇ ਤਹਿਤ ਹੀ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਠਿੰਡਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਐਲਾਨ ਕੀਤਾ ਕਿ ਉਹ ਪਿੰਡਾਂ ਵਿੱਚ ਕਾਂਗਰਸ ਦੇ ਨੁਮਾਇੰਦਿਆਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ।

ਮਜ਼ਦੂਰ ਜਥੇਬੰਦੀਆਂ ਕਾਂਗਰਸ ਦਾ ਪਿੰਡਾਂ 'ਚ ਕਰਨਗੀਆਂ ਸਖ਼ਤ ਵਿਰੋਧ

ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵੱਲੋਂ 7 ਮਜ਼ਦੂਰ ਜਥੇਬੰਦੀਆਂ ਨਾਲ ਬੈਠਕ ਕੀਤੀ ਗਈ ਸੀ। ਇਸ ਬੈਠਕ ਦੌਰਾਨ ਖੇਤ ਮਜ਼ਦੂਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਹੁਣ ਪਿੰਡਾਂ ਵਿੱਚ ਕਾਂਗਰਸ ਦੇ ਨੁਮਾਇੰਦਿਆਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪਿੰਡ-ਪਿੰਡ ਜਾਂ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ।

ਮਜਦੂਰਾਂ ਦੇ ਭਲੇ ਲਈ ਕੰਮ ਕਰੇਗਾ ਪੰਜਾਬ ਮਾਡਲ

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮਾਡਲ, ਮਜ਼ਦੂਰਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਨਵਜੋਤ ਸਿੱਧੂ ਨੇ ਕਿਹਾ ਕਿ ਸ਼ਹਿਰੀ ਗਰੀਬੀ ਪੰਜਾਬ ਚ ਸ਼ਹਿਰੀ ਗਰੀਬੀ ਤੋਂ ਜਿਆਦਾ ਹੈ ਅਤੇ ਨਾਂ ਹੀ ਰੁਜ਼ਗਾਰ ਦੀ ਗਰੰਟੀ ਨਹੀਂ ਹੈ। ਮਨਰੇਗਾ ਸਕੀਮ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੋਹਾਲੀ ਦੇ ਮਦਨਪੁਰ ਚੌਕ ਵਿਖੇ ਕਿੰਨੇ ਹੀ ਮਜ਼ਦੂਰ ਅਜਿਹੇ ਹਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਸਿਰਫ ਇੱਕ ਫੀਸਦ ਹੀ ਮਜ਼ਦੂਰਾਂ ਦੀ ਰਜਿਸ੍ਟ੍ਰੇਸ਼ਨ ਹੋਈ ਹੈ। ਮਜਜੂਰਾਂ ਕੋਲ ਲੈਬਰ ਕਾਰਡ ਹੀ ਨਹੀਂ ਹੈ ਤਾਂ ਸਰਕਾਰੀ ਸੁਵਿਧਾਵਾਂ ਅਤੇ ਸਕੀਮ ਕਿਵੇਂ ਉਨ੍ਹਾਂ ਤੱਕ ਪਹੁੰਚਣਗੀਆਂ।

ਮਜ਼ਦੂਰਾਂ ਨੂੰ ਦਿੱਤਾ ਜਾਵੇਗਾ ਬੀਪੀਐਲ ਕਾਰਡ- ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ’ਚ ਮਜ਼ਦੂਰਾਂ ਦੇ ਭਲੇ ਲਈ ਕੰਮ ਕੀਤਾ ਜਾਵੇਗਾ। ਮਜ਼ਦੂਰਾਂ ਨੂੰ ਦਿਹਾੜੀ ਸਮਾਨ ਦਿੱਤੀ ਜਾਵੇਗੀ। ਪੰਜਾਬ ਮਾਡਲ ’ਚ ਮਜਦੂਰਾਂ ਨੂੰ ਬੀਪੀਐਲ ਕਾਰਡ ਦਿੱਤਾ ਜਾਵੇਗਾ। ਅੱਜ ਤੱਕ ਕਿਸੇ ਵੀ ਸਿਆਸੀ ਆਗੂ ਨੇ ਇਹ ਮੁੱਦਾ ਨਹੀਂ ਚੁੱਕਿਆ। ਮਜ਼ਦੂਰਾਂ ਤੋਂ 8 ਘੰਟੇ ਤੋਂ ਜਿਆਦਾ ਕੰਮ ਕਰਵਾਉਣਾ ਉਨ੍ਹਾਂ ਦਾ ਸੋਸ਼ਣ ਹੈ।

ਇਹ ਵੀ ਪੜੋ:- ਮਜਦੂਰਾਂ ਦੇ ਭਲੇ ਲਈ ਕੰਮ ਕਰੇਗਾ ਪੰਜਾਬ ਮਾਡਲ : ਸਿੱਧੂ

ABOUT THE AUTHOR

...view details