ਬਠਿੰਡਾ: ਹੁਨਰ ਅਤੇ ਮਿਹਨਤ ਕਿਸੇ ਦੇ ਮੁਹਤਾਜ਼ ਨਹੀਂ ਹੁੰਦੇ। ਕੁੱਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਹਰ ਮੈਦਾਨ ਫਤਿਹ ਕਰ ਸਕਦਾ ਹੈ। ਇਹੋ ਜਿਹੀ ਹੀ ਮਿਸਾਲ ਬਣਾਉਣ ਦੀ ਰਾਹ ਵਲ ਹੈ ਬਠਿੰਡਾ ਦਾ 15 ਸਾਲਾ ਖ਼ੁਸ਼ਦੀਪ। ਖੁਸ਼ਦੀਪ ਨੋਵੀਂ ਜਮਾਤ 'ਚ ਪੜ੍ਹਦਾ ਹੈ ਅਤੇ ਆਪਣੇ ਹੁਨਰ ਨੂੰ ਤਰਾਸ਼ ਆਪਣੇ ਸ਼ੌਂਕ ਨੂੰ ਪੂਰਾ ਕਰ ਰਿਹਾ ਹੈ।
ਵਾਧੂ (ਫਾਲਤੂ) ਸਮਾਨ ਨਾਲ ਬਣਾਉਂਦਾ ਹੈ ਵਾਹਨ
ਖੁਸ਼ਦੀਪ ਨੇ ਵੇਸਟ ਸਮਾਨ ਨਾਲ ਗੱਡੀਆਂ, ਟਰੈਕਟਰ ਅਤੇ ਕਈ ਹੋਰ ਵਾਹਨ ਬਣਾਏ ਹਨ। ਇਹ ਨਾ ਸਿਰਫ ਤਸਵੀਰੀ ਰੂਪ ਹਨ ਬਲਕਿ ਇਨ੍ਹਾਂ ਨੂੰ ਸੈਂਸਰ ਨਾਲ ਜੋੜਿਆ ਗਿਆ ਹੈ ਅਤੇ ਇਹ ਸਾਰੇ ਚਲਦੇ ਵੀ ਹਨ। ਖੁਸ਼ਦੀਪ ਦਾ ਕਹਿਣਾ ਹੈ ਕਿ ਗੀਤਾਂ ਜਾਂ ਆਪਣੀ ਜ਼ਿੰਦਗੀ 'ਚ ਕੋਈ ਵੀ ਵਾਹਨ ਜਾਂ ਚੀਜ਼ ਪਸੰਦ ਆ ਜਾਂਦੀ ਹੈ ਤਾਂ ਉਸ ਨੂੰ ਅਮਲੀ ਜਾਮਾ ਪਹਿਣਾਉਂਦਾ ਹੈ। ਖੁਸ਼ਦੀਪ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਸਿੱਧੂ ਮੂਸੇ ਵਾਲਾ ਦੇ ਇੱਕ ਗੀਤ ਵਿੱਚ ਵਰਤੇ ਗਏ ਟਰੈਕਟਰ ਦੀ ਹੂਬਹੂ ਕਾਪੀ ਤਿਆਰ ਕਰ ਚੁੱਕਿਆ ਹੈ ਅਤੇ ਇਸ ਦੇ ਨਾਲ ਹੀ ਰਿਮੋਟ ਨਾਲ ਚੱਲਣ ਵਾਲੇ ਮੋਟਰਸਾਈਕਲ ਪਾਣੀ ਜਹਾਜ਼ ਅਤੇ ਹੋਰ ਖਿਡੌਣੇ ਵੀ ਤਿਆਰ ਕਰ ਚੁੱਕਾ ਹੈ
ਬੀਤੇ ਇੱਕ ਸਾਲ ਤੋਂ ਕਰ ਰਿਹਾ ਹੈ ਕੰਮ
ਖ਼ੁਸ਼ਦੀਪ ਬੀਤੇ ਇੱਕ ਸਾਲ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਇੱਕ ਟਰੈਕਟਰ ਬਣਾਉਣ 'ਚ ਉਸ ਨੂੰ ਕਰੀਬ ਤਿੰਨ ਮਹੀਨਿਆਂ ਦਾ ਸਮਾਂ ਲੱਗਦਾ ਹੈ। ਖੁਸ਼ਦੀਪ ਦਾ ਕੋਈ ਗੁਰੂ ਵੀ ਨਹੀਂ ਹੈ ਉਸ ਦਾ ਕਹਿਣਾ ਹੈ ਕਿ ਹਰ ਇਨਸਾਨ ਅੰਦਰ ਇੱਕ ਹੁਨਰ ਲੁਕਿਆ ਹੁੰਦਾ ਹੈ ਜਿਸ ਦੀ ਪਛਾਣ ਕਰਨ ਦੀ ਲੋੜ ਹੁੰਦੀ ਹੈ। ਉਸ ਨੂੰ ਆਪਣੇ ਅੰਦਰ ਇਸ ਹੁਨਰ ਦੀ ਪਛਾਣ ਹੋਈ ਜਿਸ ਤੋਂ ਬਾਅਦ ਉਸ ਨੇ ਇਸ ਨੂੰ ਆਪਣਾ ਸ਼ੌਂਕ ਵੀ ਬਣਾਇਆ। ਖ਼ੁਸ਼ਦੀਪ ਰਾਤ ਦੇ 12 -1 ਵਜੇ ਤਕ ਕੰਮ ਕਰਦਾ ਹੈ।
ਦਿੱਕਤਾਂ ਦਾ ਵੀ ਕਰਨਾ ਪੈਂਦਾ ਹੈ ਸਾਮਨਾ