ਪੰਜਾਬ

punjab

ETV Bharat / state

ਦੇਖੋ 5ਵੀਂ ਕਲਾਸ ਦੇ 11 ਸਾਲਾਂ ਪ੍ਰਵਾਸੀ ਵਿਦਿਆਰਥੀ ਆਦਿਤਿਆਂ ਮੰਡਲ ਦਾ ਹੁਨਰ, ਕਮਾਲ ਦੀ ਚਿੱਤਰਕਾਰੀ ਕਰ ਕੇ ਲੁੱਟ ਰਿਹਾ ਹੈ ਸਭ ਦੀ ਵਾਹ ਵਾਹ... - bathinda news

ਵੈਸੇ ਤਾਂ ਪ੍ਰਮਾਤਮਾ ਨੇ ਹਰ ਕਿਸੇ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਪਾਇਆ ਹੁੰਦਾ ਹੈ। ਉਸੇ ਤਰ੍ਹਾਂ ਅਦਿੱਤਿਆ ਕੋਲ ਚਿੱਤਰਕਾਰੀ ਦਾ ਗੁਣ ਹੈ। ਪੜ੍ਹੋ ਇਹ ਖਾਸ ਰਿਪੋਰਟ

Know the skills of Aditya Mandal an 11 year old migrant student studying in class 5
ਦੇਖੋ 5ਵੀਂ ਜਮਾਤ ਦੇ ਬੱਚੇ ਦਾ ਕਮਾਲ

By

Published : Jul 27, 2023, 11:02 PM IST

ਦੇਖੋ 5ਵੀਂ ਕਲਾਸ ਦੇ 11 ਸਾਲਾਂ ਪ੍ਰਵਾਸੀ ਵਿਦਿਆਰਥੀ ਆਦਿਤਿਆਂ ਮੰਡਲ ਦਾ ਹੁਨਰ

ਬਠਿੰਡਾ:ਕਲਾ ਕਿਸੇ ਵੀ ਚੀਜ਼ ਦੀ ਮੌਹਤਾਜ ਨਹੀਂ ਹੁੰਦੀ, ਬਸ ਉਸ ਨੂੰ ਨਿਖਾਰਣ ਲਈ ਪਤਾ ਹੋਣਾ ਚਾਹੀਦਾ ਅਤੇ ਮਿਹਨਤ ਕਰਨੀ ਚਾਹੀਦੀ ਹੈ। ਅਜਿਹਾ ਹੀ ਅਦਿੱਤਿਆ ਮੰਡਲ ਵੱਲੋਂ ਕੀਤਾ ਜਾ ਰਿਹਾ ਹੈ। ਹੁਣ ਤੁਹਾਨੂੰ ਅਦਿੱਤਿਆ ਮੰਡਲ ਬਾਰੇ ਦੱਸਦੇ ਹਾਂ ਕਿ ਆਖਿਰ ਇਹ ਅਦਿੱਤਿਆ ਮੰਡਲ ਕੌਣ ਹੈ।

ਪੰਜਵੀਂ ਕਲਾਸ ਦਾ ਵਿਦਿਆਰਥੀ: ਅਦਿੱਤਿਆ 5ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਮਹਿਜ਼ 11 ਸਾਲ ਦਾ ਹੈ ਪਰ ਅਦਿੱਤਿਆ ਦੀ ਕਲਾ ਅਤੇ ਸੋਚ ਦਾ ਕੋਈ ਮੁਕਾਬਲਾ ਨਹੀਂ। ਵੈਸੇ ਤਾਂ ਪ੍ਰਮਾਤਮਾ ਨੇ ਹਰ ਕਿਸੇ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਪਾਇਆ ਹੁੰਦਾ ਹੈ। ਉਸੇ ਤਰ੍ਹਾਂ ਅਦਿੱਤਿਆ ਕੋਲ ਚਿੱਤਰਕਾਰੀ ਦਾ ਗੁਣ ਹੈ। ਅਦਿੱਤਿਆ ਆਪਣੀ ਇਸੇ ਚਿੱਤਰਕਾਰੀ ਕਾਰਨ ਲੋਕਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰ ਰਿਹਾ ਹੈ। ਲੋਕਾਂ ਨੂੰ ਉਨ੍ਹਾਂ ਕੁਰੀਤੀਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰਦਾ ਹੈ। ਅਦਿੱਤਿਆ ਦੇ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ । ਇੱਕ ਭਰਾ ਨਾਲ ਉਹ ਬਠਿੰਡਾ ਦੀ ਸਲਮ ਬਸਤੀ ਵਿੱਚ ਰਹਿੰਦਾ ਹੈ।

ਕੀ ਕਹਿੰਦੇ ਨੇ ਅਦਿੱਤਿਆ ਦਾ ਆਧਿਆਪਕ:ਅਦਿੱਤਿਆ ਮੰਡਲ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਦਿੱਤੀ ਜਾਂਦੀ ਸਿੱਖਿਆ ਦੇ ਆਧਾਰ 'ਤੇ ਉਸ ਵੱਲੋਂ ਅਜਿਹੀਆਂ ਪੇਂਟਿੰਗ ਤਿਆਰ ਕੀਤੀਆਂ ਗਈਆਂ ਹਨ ਜੋ ਸਮਾਜ ਨੂੰ ਕੋਈ ਸੇਧ ਦੇ ਸਕਦੀਆਂ ਹਨ। ਅਦਿੱਤਿਆ ਮੰਡਲ ਵੱਲੋਂ ਬਣਾਈਆਂ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਹਨ । ਇੰਨੀ ਛੋਟੀ ਉਮਰ ਵਿੱਚ ਸਹੀ ਅਤੇ ਗਲਤ ਦਾ ਫੈਸਲਾ ਕਰਨਾ ਅਤੇ ਉਸ ਨੂੰ ਤਸਵੀਰਾਂ ਰਾਹੀਂ ਬਿਆਨ ਕਰਨਾ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ ।ਅਦਿੱਤਿਆ ਮੰਡਲ ਦੀ ਅਧਿਆਪਕ ਖੁਸ਼ਪ੍ਰੀਤ ਕੌਰ ਨੇ ਦੱਸਿਆ ਉਹ ਬੜੇ ਸ਼ਾਂਤ ਸੁਭਾਅ ਦਾ ਵਿਦਿਆਰਥੀ ਹੈ ਅਤੇ ਵਿਹਲੇ ਟਾਈਮ ਦੇ ਵਿੱਚ ਉਸ ਨੂੰ ਪੇਂਟਿੰਗਸ ਬਣਾਉਣ ਦਾ ਸ਼ੌਂਕ ਹੈ।

ਗਰੀਬ ਫੈਮਿਲੀ ਨਾਲ ਸਬੰਧਤ ਹੋਣ ਕਰਕੇ ਸਕੂਲ ਵੱਲੋਂ ਉਸ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ ਤਾਂ ਜੋ ਆਪਣਾ ਸ਼ੌਂਕ ਪੂਰਾ ਕਰ ਸਕੇ ਅਤੇ ਸਮਾਜ ਨੂੰ ਕੋਈ ਵੱਖਰੀ ਦਿਸ਼ਾ ਦੇਣ ਦੇ ਸਮਰੱਥ ਹੋ ਸਕੇ । ਸਮਾਜ ਵਿੱਚ ਕੁਰੀਤੀਆਂ ਨਸ਼ਾ, ਮੋਬਾਇਲ ਫੋਨ ਦੀ ਵਰਤੋਂ ਅਤੇ ਔਰਤਾਂ 'ਤੇ ਅੱਤਿਆਚਾਰ ਉੱਪਰ ਮੰਡਲ ਵੱਲੋਂ ਕਈ ਤਸਵੀਰਾਂ ਤਿਆਰ ਕੀਤੀਆਂ ਗਈਆਂ ਹਨ ਜੋ ਅੱਜ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਇਆ ਹਨ । ਉਨ੍ਹਾਂ ਕਿਹਾ ਕਿ ਅਦਿੱਤਿਆ ਮੰਡਲ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਕੂਲ ਵੱਲੋਂ ਹਰ ਸੰਭਵ ਯਤਨ ਕਰਨਗੇ।

ABOUT THE AUTHOR

...view details