ਬਠਿੰਡਾ:ਸਿੱਖ ਫਾਰ ਜਸਟਿਸ ਵੱਲੋਂ ਬਠਿੰਡਾ ਵਿੱਚ ਦੋ ਥਾਂ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬਠਿੰਡਾ ਵਿਖੇ 26 ਜਨਵਰੀ ਮੌਕੇ ਝੰਡਾ ਲਹਿਰਾਇਆ ਜਾਣਾ ਹੈ। ਪਰ, ਉਸ ਤੋਂ ਪਹਿਲਾਂ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਬਠਿੰਡਾ ਦੇ ਨੈਸ਼ਨਲ ਫਰਟੀਲਾਈਜ਼ਰ ਦੀ ਕੰਧ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀਆਂ ਦੀਵਾਰਾਂ ਉੱਤੇ ਇਹ ਖਾਲਿਸਤਾਨ ਜ਼ਿੰਦਾਬਾਦ ਦੇ ਸਲੋਗਨ ਮਿਲੇ ਹਨ।
ਉਥੇ ਹੀ, ਐਸਐਸਪੀ ਬਠਿੰਡਾ ਜੇ ਏਲਨਚੀਅਨ ਦਾ ਕਹਿਣਾ ਹੈ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜ਼ਿਆਦਾਤਰ ਥਾਂਵਾਂ ਉਨ੍ਹਾਂ ਵੱਲੋਂ ਕਵਰ ਕੀਤੀਆਂ ਗਈਆਂ ਹਨ। ਲੁਕਵੀਆਂ ਥਾਵਾਂ ਉੱਤੇ ਅਜਿਹੇ ਨਾਅਰੇ ਲਿਖੇ ਗਏ ਹਨ, ਪਰ ਫਿਰ ਵੀ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਵੱਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਸੀਐਮ ਭਗਵੰਤ ਮਾਨ ਨੂੰ ਧਮਕੀ: ਖਾਲਿਸਤਾਨ ਦੇ ਛਾਪਿਆਂ ਨੂੰ "ਆਰ.ਪੀ.ਜੀ - ਰੈਫਰੈਂਡਮ ਪਰੋਪੈਲਡ ਗ੍ਰੇਨੇਡ” ਦਾ ਨਾਮ ਦਿੰਦਿਆਂ ਜਰਨਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ, “26 ਜਨਵਰੀ ਨੂੰ ਭਗਵੰਤ ਮਾਨ ਤਿਰੰਗਾ ਚੜਾਉਂਦੇ ਹੀ ਆਪਣੀ ਰਾਜਨੀਤਕ ਮੌਤ ਉੱਤੇ ਦਸਤਖ਼ਤ ਕਰ ਰਿਹਾ ਹੋਵੇਗਾ।"
SFJ ਵੱਲੋਂ ਸੀਐਮ ਮਾਨ ਨੂੰ ਨਸੀਹਤ: ਭਾਰਤ ਦੇ 26 ਜਨਵਰੀ ਤੋਂ ਪਹਿਲਾ, ਸਖ਼ਤ ਸੁਰੱਖਿਆ ਦੇ ਚੱਲਦਿਆਂ ਸਿੱਖਸ ਫੋਰ ਜਸਟਿਸ ਵੱਲੋਂ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ SFJ ਦੇ ਜਨਰਲ ਕੌਂਸਲ ਗੁਰਪਤਵੰਤ ਪੰਨੂ ਬਠਿੰਡਾ ਵਿਖੇ 26 ਜਨਵਰੀ ਨੂੰ ਭਗਵੰਤ ਮਾਨ ਨੇ ਤਿਰੰਗਾ ਫਹਿਰਾਉਣਾ ਹੈ, ਉੱਥੇ “ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ” - “31 ਅਗਸਤ ਬੇਅੰਤ - 26 ਜਨਵਰੀ ਭਗਵੰਤ” ਦੇ ਛਾਪੇ ਲਗਾਏ ਗਏ ਹਨ।