ਬਠਿੰਡਾ :ਬੀਤੀ ਦੇਰ ਰਾਤ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਲੁੱਟੇ ਗਏ ਪੌਣੇ ਦੋ ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੀਰਿਆਂ ਨੂੰ ਬਠਿੰਡਾ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਇਹ ਬਰਾਮਦਗੀ ਸੰਗਰੂਰ ਪੁਲਿਸ ਵੱਲੋਂ ਦਿੱਤੇ ਗਏ ਰੈਡ ਅਲਰਟ ਤੋਂ ਬਾਅਦ ਕੀਤੀ ਗਈ ਨਾਕਾਬੰਦੀ ਦੌਰਾਨ ਹੋਈ ਜਦੋਂ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਕਾਰ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪੁਲਿਸ ਮੁਲਾਜ਼ਮਾਂ ਨਾਲ ਹੱਥੋਬਾਈ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਦੀ ਵਰਦੀ 'ਚ ਸੰਗਰੂਰ ਰੇਲਵੇ ਸਟੇਸ਼ਨ ਤੋਂ ਪੌਣੇ ਦੋ ਕਰੋੜ ਦਾ ਲੁੱਟੇ ਗਹਿਣੇ ਬਠਿੰਡਾ ਪੁਲਿਸ ਨੇ ਕੀਤੇ ਬਰਾਮਦ - ਸੰਗਰੂਰ ਰੇਲਵੇ ਸਟੇਸ਼ਨ
Sangrur Railways Station Gold Loot: ਪੁਲਿਸ ਦੀ ਵਰਦੀ ਵਿੱਚ ਸੰਗਰੂਰ ਰੇਲਵੇ ਸਟੇਸ਼ਨ ਤੋਂ ਪੌਣੇ ਦੋ ਕਰੋੜ ਰੁਪਏ ਦੇ ਲੁੱਟੇ ਹੋਏ ਗਹਿਣੇ ਬਠਿੰਡਾ ਪੁਲਿਸ ਨੇ ਬਰਮਾਦ ਕੀਤੇ ਹਨ। ਪੁਲਿਸ ਨਾਲ ਲੁਟੇਰਿਆਂ ਦੀ ਖਿੱਚਧੂਹ ਵੀ ਹੋਈ ਹੈ। (Jewels worth two crores looted from Bathinda railway station)
Published : Dec 4, 2023, 6:55 PM IST
ਰੇਲਗੱਡੀ ਵਿੱਚ ਹੋਈ ਵਾਰਦਾਤ :ਜਾਣਕਾਰੀ ਮੁਤਾਬਿਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਿਊਲਰ ਕਾਰੋਬਾਰੀ ਹੀਰਿਆਂ ਦੇ ਗਹਿਣੇ ਲੈ ਕੇ ਰੇਲ ਗੱਡੀ ਵਿੱਚ ਆ ਰਿਹਾ ਸੀ ਤਾਂ ਸੰਗਰੂਰ ਵਿੱਚ ਲੁਟੇਰਿਆਂ ਨੇ ਵਪਾਰੀ ਤੋਂ ਹੀਰਿਆਂ ਦੇ ਗਹਿਣੇ ਲੁੱਟ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਕਾਰ ਵਿੱਚ ਫਰਾਰ ਹੋ ਗਏ। ਬੀਤੀ ਰਾਤ ਉਹ ਹੀਰੇ ਦੇ ਗਹਿਣੇ ਲੈ ਕੇ ਰੇਲ ਗੱਡੀ ਰਾਹੀਂ ਆ ਰਿਹਾ ਸੀ ਜਦੋਂ ਉਹ ਸੰਗਰੂਰ ਪਹੁੰਚਿਆ ਤਾਂ ਲੁਟੇਰਿਆਂ ਨੇ ਰੇਲਗੱਡੀ ਦੇ ਅੰਦਰ ਵੜ ਕੇ ਵਪਾਰੀ ਕੋਲੋਂ ਹੀਰਿਆਂ ਦੇ ਗਹਿਣੇ ਲੁੱਟ ਲਏ। ਲੁੱਟੇ ਗਏ ਹੀਰਿਆਂ ਦੇ ਗਹਿਣਿਆਂ ਦੀ ਕੀਮਤ ਕਰੀਬ ਪੋਣੇ ਦੋ ਕਰੋੜ ਰੁਪਏ ਦੱਸੀ ਜਾ ਰਹੀ ਹੈ।
- Bathinda Double Murder: ਪ੍ਰੇਮ ਵਿਆਹ ਤੋਂ ਨਾ-ਖੁਸ਼ ਭਰਾ ਨੇ ਕੀਤਾ ਭੈਣ ਅਤੇ ਜੀਜੇ ਦਾ ਬੇਰਹਿਮੀ ਨਾਲ ਕਤਲ
- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, ਪੰਜਾਬ 'ਚ ਵੱਧ ਰਹੇ ਨਸ਼ੇ 'ਤੇ ਪ੍ਰਗਟਾਈ ਚਿੰਤਾ
- ਰਿਸ਼ਤਿਆਂ ਦਾ ਕਤਲ, ਜ਼ਮੀਨ ਦੇ ਝਗੜੇ ਨੂੰ ਲੈ ਕੇ ਭੈਣ ਦੇ ਲੜਕੇ ਨੇ ਆਪਣੀ ਹੀ ਮਾਸੀ ਦਾ ਕੀਤਾ ਕਤਲ
ਬਠਿੰਡਾ ਦੇ ਐੱਸਐੱਸਪੀ ਹਰਮਨਵੀਰ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪੁਲਿਸ ਵਰਦੀ ਵਿੱਚ ਸਨ। ਲੁਟੇਰੇ ਸੰਗਰੂਰ ਤੋਂ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਬਠਿੰਡਾ ਪੁਲਿਸ ਵੱਲੋਂ ਅਲਰਟ ਉੱਤੇ ਚੱਲਦਿਆਂ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਕਾਰ ਸਵਾਰਾਂ ਨੂੰ ਸਿਵਲ ਲਾਈਨ ਥਾਣਾ ਦੇ ਏਰੀਏ ਵਿੱਚ ਰੋਕਿਆ ਗਿਆ ਤਾਂ ਉਨਾਂ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਹੱਥੋਂ ਪਾਈ ਕਰਦੇ ਹੋਏ ਉਹਨਾਂ ਦੀਆਂ ਵਰਦੀਆਂ ਪਾੜ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਲੁੱਟੇ ਗਏ ਪੌਣੇ ਦੋ ਕਰੋੜ ਰੁਪਏ ਦੇ ਗਹਿਣੇ ਬਰਾਮਦ ਕਰ ਲਏ ਗਏ ਹਨ ਅਤੇ ਮੁਲਜ਼ਮਾਂ ਦੀ ਪਹਿਛਾਣ ਕਰ ਲਈ ਗਈ ਹੈ, ਜਿਨਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਐਸਪੀ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਮੁਲਜ਼ਮਾਂ ਵੱਲੋਂ ਜੋ ਪੁਲਿਸ ਵਰਦੀ ਦਾ ਪ੍ਰਯੋਗ ਕੀਤਾ ਗਿਆ ਹੈ ਉਹ ਅਸਲੀ ਹੈ ਜਾਂ ਨਕਲੀ। ਇਹ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ।