ਬਠਿੰਡਾ : ਬਠਿੰਡਾ ਦੇ ਕਸਬਾ ਗੋਨਿਆਣਾ ਵਿਖੇ ਪੋਲੀਓ ਦੀ ਬਿਮਾਰੀ ਕਾਰਨ 80 ਫੀਸਦੀ ਅਪਾਹਜ ਹੋਇਆ ਜਤਿੰਦਰ ਸਿੰਘ ਨੌਜਵਾਨਾਂ ਨੂੰ ਜਿੰਮ ਦੀ ਟ੍ਰੇਨਿੰਗ ਦੇ ਰਿਹਾ ਹੈ। ਪਿੰਡ ਗੰਗਾ ਦਾ ਰਹਿਣ ਵਾਲਾ ਜਤਿੰਦਰ ਸਿੰਘ ਭਾਵੇਂ ਸਰੀਰਕ ਪੱਖੋਂ 80 ਫੀਸਦੀ ਅਪਾਹਜ ਹੈ, ਪਰ ਫਿਰ ਵੀ ਉਸ ਨੇ ਵੇਟ ਲਿਫਟਿੰਗ ਵਿਚ ਨੈਸ਼ਨਲ ਪੱਧਰ ਉਤੇ ਗੋਲਡ ਮੈਡਲ ਜਿੱਤੇ ਹਨ। ਇੰਟਰਨੈਸ਼ਨਲ ਲੈਵਲ ਤੇ ਮੁਕਾਬਲੇਬਜ਼ੀ ਵਿਚ ਹਿੱਸਾ ਵੀ ਲਿਆ ਹੈ। ਜਤਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਚਪਨ ਵਿਚ ਉਹ ਬਿਮਾਰ ਹੋ ਗਿਆ ਸੀ ਅਤੇ ਇਸ ਦੌਰਾਨ ਇਲਾਜ ਲਈ ਲਗਾਏ ਗਏ ਇੰਜੈਕਸ਼ਨ ਕਾਰਨ ਉਸ ਦਾ ਸਰੀਰ 80 ਫੀਸਦੀ ਅਪਾਹਜ ਹੋ ਗਿਆ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਸ ਵੱਲੋਂ ਆਪਣੇ ਉਸਤਾਦ ਕੁਲਦੀਪ ਸ਼ਰਮਾ ਕੋਲ ਜਿੰਮ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ।
Gym Trainer Jitinder Singh: ਨੌਜਵਾਨਾਂ ਲਈ ਮਿਸਾਲ ਬਣਿਆ ਜਤਿੰਦਰ ਸਿੰਘ, ਅਪਾਹਜ ਹੋਣ ਦੇ ਬਾਵਜੂਦ ਦੇ ਰਿਹਾ ਜਿੰਮ ਦੀ ਟ੍ਰੇਨਿੰਗ - ਅਪਾਹਜ ਹੋਣ ਦੇ ਬਾਵਜੂਦ ਜਿੰਮ ਦੀ ਟ੍ਰੇਨਿੰਗ ਦੇ ਰਿਹਾਜਤਿੰਦਰ
ਬਠਿੰਡਾ ਦੇ ਗੋਨਿਆਣਾ ਦਾ ਨੌਜਵਾਨ ਜਤਿੰਦਰ ਸਿੰਘ ਬਾਕੀ ਨੌਜਵਾਨਾਂ ਲਈ ਮਿਸਾਲ ਬਣਿਆ ਹੈ। ਜਤਿੰਦਰ ਸਿੰਘ 80 ਫ਼ੀਸਦੀ ਅਪਾਹਜ ਹੋਣ ਦੇ ਬਾਵਜੂਦ ਜਿੰਮ ਦੀ ਟ੍ਰੇਨਿੰਗ ਦੇ ਰਿਹਾ ਹੈ। ਜਤਿੰਦਰ ਮੁਕਾਬਲੇਬਾਜ਼ੀ ਵਿਚੋਂ ਗੋਲਡ ਮੈਡਲ ਵੀ ਹਾਸਲ ਕਰ ਚੁੱਕਾ ਹੈ।
ਨੈਸ਼ਨਲ ਪੱਧਰ 'ਤੇ ਜਿੱਤਿਆ ਗੋਲਡ ਮੈਡਲ :ਚੰਗੀ ਖੁਰਾਕ ਦੇ ਚੱਲਦਿਆਂ ਉਹ ਵੇਟਲਿਫਟਿੰਗ ਵਿੱਚ ਚੰਗਾ ਨਾਮਣਾ ਖੱਟਣ ਲੱਗ ਪਿਆ ਅਤੇ ਉਸਤਾਦ ਵੱਲੋਂ ਉਸ ਨੂੰ ਵੇਟ ਲਿਫਟਿੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਟ੍ਰੇਨਿੰਗ ਤੋਂ ਬਾਅਦ ਉਹ ਪਹਿਲਾਂ ਸੂਬਾ ਪੱਧਰ ਉਤੇ ਫਿਰ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਲੈ ਕੇ ਆਇਆ, ਪਰ ਸਰਕਾਰ ਵੱਲੋਂ ਉਸ ਦੀ ਕਿਤੇ ਵੀ ਕੋਈ ਵੀ ਬਾਂਹ ਫੜੇ ਨਹੀਂ ਫੜੀ ਗਈ। ਪਿਛਲੀਆਂ ਸਰਕਾਰਾਂ ਵਿੱਚ ਅਪਾਹਜ ਖਿਡਾਰੀਆਂ ਵੱਲੋਂ ਦਿੱਤੇ ਗਏ ਧਰਨੇ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰ ਵੱਲੋਂ ਕਿਤੇ ਵੀ ਕੋਈ ਨੌਕਰੀ ਨਹੀਂ ਦਿੱਤੀ ਗਈ। ਹੁਣ ਉਹ ਘਰ ਦੇ ਗੁਜ਼ਾਰੇ ਲਈ ਜਿੰਮ ਚਲਾ ਰਿਹਾ ਹੈ। ਨੌਜਵਾਨਾਂ ਨੂੰ ਜਿੰਮ ਦੀ ਟਰੇਨਿੰਗ ਦੇ ਕੇ ਨਸ਼ੇ ਦੇ ਕੋਹੜ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ :ਅੰਮ੍ਰਿਤਪਾਲ ਸਿੰਘ ਨੇ ਬਾਈਕ ਵੀ ਬਦਲੀ ਤੇ ਨਦੀ ਵੀ ਕੀਤੀ ਪਾਰ... ਪੁਲਿਸ ਇਸ ਤਰ੍ਹਾਂ ਕਰ ਰਹੀ ਭਾਲ, ਕਾਬੂ ਕੀਤੀ ਪਨਾਹ ਦੇਣ ਵਾਲੀ ਔਰਤ
ਵਿਦੇਸ਼ਾਂ ਦਾ ਰੁੱਖ ਕਰ ਰਹੇ ਨੌਜਵਾਨ :ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੀ ਨੌਜਵਾਨੀ ਜ਼ਿਆਦਾਤਰ ਵਿਦੇਸ਼ ਦਾ ਰੁਖ ਕਰ ਰਹੀ ਹੈ ਜਾਂ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ, ਜਿਸ ਦਾ ਵੱਡਾ ਕਾਰਨ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਉਪਲਬਧ ਨਹੀਂ ਕਰਵਾਇਆ ਜਾਣਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ, ਕਿ ਆਪਣੇ ਬੱਚਿਆਂ ਨੂੰ ਚੰਗੀ ਖੁਰਾਕ ਦੇਣ ਅਤੇ ਉਨ੍ਹਾਂ ਦੀ ਉਠਣੀ-ਬੈਠਣੀ ਉਤੇ ਧਿਆਨ ਰੱਖਣ ਤਾਂ ਜੋ ਨੌਜਵਾਨ ਨਸ਼ਿਆਂ ਵੱਲ ਪ੍ਰੇਰਿਤ ਨਾ ਹੋਣ, ਜੇਕਰ ਪੰਜਾਬ ਵਿਚ ਸਰਕਾਰ ਨਸ਼ਾ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ, ਤਾਂ ਹੀ ਪੰਜਾਬ ਦੇ ਨੌਜਵਾਨ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣਗੇ।