ਪੰਜਾਬ

punjab

ETV Bharat / state

ਜਾਣੋ, ਜਥੇਦਾਰ ਤੋਤਾ ਸਿੰਘ ਦਾ ਸਿਆਸੀ ਸਫ਼ਰ

ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਦੇਹਾਂਤ (Jathedar Tota Singh passed away) ਹੋ ਗਿਆ ਹੈ। ਜਿਹਨਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ ਹਨ। ਜਾਣੋ ਉਹਨਾਂ ਦਾ ਸਿਆਸੀ ਸਫ਼ਰ...

By

Published : May 21, 2022, 8:42 AM IST

ਜਥੇਦਾਰ ਤੋਤਾ ਸਿੰਘ ਦਾ ਸਿਆਸੀ ਸਫ਼ਰ
ਜਥੇਦਾਰ ਤੋਤਾ ਸਿੰਘ ਦਾ ਸਿਆਸੀ ਸਫ਼ਰ

ਬਠਿੰਡਾ:ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਦੇਹਾਂਤ (Jathedar Tota Singh passed away) ਹੋ ਗਿਆ ਹੈ। ਤੋਤਾ ਸਿੰਘ ਦਾ ਜਨਮ 2 ਮਾਰਚ 1941 ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਦੀਦਾਰ ਸਿੰਘ ਵਾਲਾ ਵਿਖੇ ਹੋਇਆ ਸੀ। ਜਥੇਦਾਰ ਤੋਤਾ ਸਿੰਘ ਦੇ ਪਿਤਾ ਦਾ ਨਾਂ ਬਾਬੂ ਸਿੰਘ ਸੀ ਤੇ ਤੋਤਾ ਸਿੰਘ ਨੇ ਆਪਣੀ ਸਕੂਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ ਅਤੇ ਅਗਲੇਰੀ ਪੜ੍ਹਾਈ ਲਈ ਉਹਨਾਂ ਨੇ ਡੀ.ਐਮ.ਕਾਲਜ ਮੋਗਾ ਵਿੱਚ ਦਾਖਲਾ ਲਿਆ ਸੀ।

ਇਹ ਵੀ ਪੜੋ:ਹੈਰਾਨੀਜਨਕ ! ਚੋਰਾਂ ਨੇ 66 ਕੇਵੀ ਵਾਲੇ ਵੱਡੇ ਟਾਵਰਾਂ ਨੂੰ ਬਣਾਇਆ ਨਿਸ਼ਾਨਾ, ਵਾਰਦਾਤ ਦੌਰਾਨ ਡਿੱਗੇ...

ਸਿਆਸੀ ਸਫ਼ਰ:ਜਥੇਦਾਰ ਤੋਤਾ ਸਿੰਘ ਨੇ ਆਪਣਾ ਸਿਆਸੀ ਜੀਵਨ ਦੀ ਸ਼ੁਰੂਆਤ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਕੀਤੀ ਉਸ ਸਮੇਂ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਅਤੇ 1993 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੋਗਾ ਤੋਂ ਵਿਧਾਇਕ ਬਣੇ। ਇਸ ਤੋਂ ਮਗਰੋਂ ਫਿਰ 2002 ਵਿੱਚ ਮੋਗਾ ਤੋਂ ਹੀ ਜਥੇਦਾਰ ਤੋਤਾ ਸਿੰਘ ਵਿਧਾਇਕ ਚੁਣੇ ਗਏ ਸਨ। 2012 ਵਿੱਚ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਬਣੇ ਜਥੇਦਾਰ ਤੋਤਾ ਸਿੰਘ ਨੂੰ ਅਕਾਲੀ ਭਾਜਪਾ ਸਰਕਾਰ ਸਮੇਂ ਖੇਤੀਬਾੜੀ ਮੰਤਰੀ ਦਾ ਅਹੁਦਾ ਦਿੱਤੀ ਗਿਆ। 2017 ਵਿੱਚ ਤੋਤਾ ਸਿੰਘ ਨੇ ਧਰਮਕੋਟ ਤੋਂ ਵਿਧਾਨ ਸਭਾ ਚੋਣ ਲੜੀ ਸੀ।

ਇਹ ਵੀ ਪੜੋ:ਜੇਲ੍ਹ ਪਹੁੰਚੇ ਸਿੱਧੂ, ਪਟਿਆਲਾ ਜੇਲ੍ਹ ’ਚ ਕੱਟੀ ਪਹਿਲੀ ਰਾਤ

ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ:ਜਥੇਦਾਰ ਤੋਤਾ ਸਿੰਘ ਪਿਛਲੇ ਲੰਮੇ ਸਮੇਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਸਨ ਅਤੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਮੁਹਾਲੀ ਫੋਰਟਿਸ ਹਸਪਤਾਲ ਵਿੱਚ ਵੀ ਗਏ ਸਨ। ਅੱਜ ਤੜਕੇ ਜਥੇਦਾਰ ਤੋਤਾ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।

ਇਹ ਵੀ ਪੜੋ:ਵਿਧਾਇਕ ਗੁਰਿੰਦਰ ਗੈਰੀ ਬੜਿੰਗ ਨੇ ਕਿਸਾਨਾਂ ਤੋਂ ਕਰਵਾਈ ਝੋਨੇ ਦੀ ਸਿੱਧੀ ਬਿਜਾਈ

ABOUT THE AUTHOR

...view details