ਬਠਿੰਡਾ: ਅੰਮ੍ਰਿਤਧਾਰੀ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ (Statement of Giani Harpreet Singh) ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਉੱਤੇ ਨਿਸ਼ਾਨੇ 'ਤੇ ਲਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਆਤਮ-ਹੱਤਿਆ ਕਰ ਲੈਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਇਹ ਵੀ ਮਨੁੱਖੀ ਸੰਵੇਦਨਾ ਨੂੰ ਝੰਜੋੜਣ ਦਾ ਵਿਸ਼ਾ ਹੈ ਕਿ ਕੋਈ ਮਨੁੱਖ ਕਿੰਨਾ ਲਾਚਾਰ, ਦੁਖੀ ਅਤੇ ਹਾਰ ਚੁੱਕਿਆ ਹੋਵੇਗਾ ਜਿਸ ਨੂੰ ਆਪਣੇ ਹੱਥੀਂ ਆਪਣੀ ਜੀਵਨ ਲੀਲਾ ਖ਼ਤਮ ਕਰਨ ਲਈ ਮਜਬੂਰ ਹੋਣਾ ਪਵੇ।
ਸਰਕਾਰ ਉੱਤੇ ਨਿਸ਼ਾਨਾ:ਉਨ੍ਹਾਂ ਕਿਹਾ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਜੋ ਸਾਰੇ ਯੋਗਤਾ ਦੇ ਮਾਪਦੰਡ ਪੂਰੇ ਕਰਨ ਦੇ ਬਾਵਜੂਦ ਆਪਣੇ ਹੱਕ ਲਈ (Education Minister of Punjab) ਪੰਜਾਬ ਦੇ ਸਿੱਖਿਆ ਮੰਤਰੀ ਦੀ ਰਿਹਾਇਸ਼ ਬਾਹਰ ਸੰਘਰਸ਼ ਕਰ ਰਹੇ ਸਨ,ਉਨ੍ਹਾਂ ਨੇ ਸਰਕਾਰ ਦੀ ਲਾਪਰਵਾਹੀ ਕਾਰਣ ਖੁਦਕੁਸ਼ੀ ਕਰ ਲਈ ਅਤੇ ਬਕਾਇਦਾ ਤੌਰ ਉੱਤੇ ਸੁਸਾਈਡ ਨੋਟ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਨੂੰ ਜ਼ਿੰਮੇਵਾਰ ਦੱਸਿਆ। ਜਥੇਦਾਰ ਮੁਤਾਬਿਕ ਮੰਤਰੀਆਂ ਦੇ ਨਾਮ ਸੁਸਾਈਡ ਨੋਟ (Suicide note) ਵਿੱਚ ਆਉਣ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਕਾਰਵਾਈ ਜਾ ਪਰਚਾ ਦਰਜ ਕਰਨ ਦੀ ਕੋਈ ਗੱਲ ਤੱਕ ਨਹੀਂ ਕਰ ਰਿਹਾ ਹੈ।
- Bad air quality in Ludhiana: ਲੁਧਿਆਣਾ ਦੀ ਵੀ ਆਬੋ-ਹਵਾ ਹੋਈ ਖਰਾਬ, ਏਅਰ ਕੁਆਲਿਟੀ ਇੰਡੈਕਸ ਪਹੁੰਚਿਆ 150 ਤੋਂ ਪਾਰ, ਲੋਕਾਂ ਨੂੰ ਸਾਂਹ ਲੈਣ 'ਚ ਹੋ ਰਹੀ ਪ੍ਰੇਸ਼ਾਨੀ
- Worth Rs. 80 Crores Heroin Seized: ਹੈਰੋਇਨ ਦੀ ਤਸਕਰੀ ਦੇ ਰੈਕੇਟ ਦਾ ਪਰਦਾਫ਼ਾਸ਼, ਲਗਭਗ 80 ਕਰੋੜ ਦੀ ਹੈਰੋਇਨ ਸਣੇ 1 ਮੁਲਜ਼ਮ ਗ੍ਰਿਫਤਾਰ
- Barnala Policeman Murder: ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨੇ ਕੀਤਾ ਪੁਲਿਸ ਮੁਲਾਜ਼ਮ ਦਾ ਕਤਲ ! ਪੂਰੀ ਘਟਨਾ ਬਾਰੇ ਚਸ਼ਮਦੀਦ ਨੇ ਕੀਤਾ ਖੁਲਾਸਾ