ਬਠਿੰਡਾ : ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਵੱਲੋਂ ਅੱਜ ਉੱਤਰ ਪ੍ਰਦੇਸ ਦੇ ਬਰਨਾਵਾ ਵਿੱਚ ਔਨਲਾਇਨ ਸਤਿਸੰਗ ਕੀਤਾ ਜਾ ਰਿਹਾ ਹੈ। ਇਸ ਸਤਿਸੰਗ ਦਾ ਪ੍ਰਬੰਧ ਬਠਿੰਡਾ ਦੇ ਸਲਾਬਤਪੁਰਾ ਵਿੱਚ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ 25 ਜਨਵਰੀ ਨੂੰ ਸਾਹ ਸਤਿਨਾਮ ਜੀ ਮਹਾਰਾਜ ਦਾ ਜਨਮ ਦਿਨ ਭੰਡਾਰੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਿਸ ਦੇ ਤਹਿਤ ਸਲਾਬਤਪੁਰੇ ਵਿੱਚ ਵੀ ਇਹ ਭੰਡਾਰਾ ਮਨਾਇਆ ਜਾ ਰਿਹਾ ਹੈ। ਡੇਰੇ ਦੇ ਸ਼ਰਧਾਲੂਆਂ ਵੱਲੋਂ ਸਾਹ ਸਤਿਨਾਮ ਜੀ ਦੇ ਜਨਮ ਦਿਹਾੜੇ ਦੀ ਨੱਚ-ਨੱਚ ਕੇ ਖੁਸ਼ੀ ਮਨਾਈ ਗਈ। ਇਸ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਵੱਲੋਂ ਜ਼ੋਰਾ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ। ਦੂਜੇ ਪਾਸੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਸਮਰਥਕਾਂ ਇੱਕਠੇ ਹੋ ਕੇ ਜਾਗੋ ਕੱਢੀ ਅਤੇ ਪੰਜਾਬੀ ਸੱਭਿਆਚਾਰ ਨੂੰ ਯਾਦ ਦਵਾਉਂਦੇ ਕੱਪੜੇ ਪਾ ਕੇ ਭੰਗੜੇ ਪਾਏ ਗਏ। ਜਾਗੋ ਵਿੱਚ ਵੀ ਗਿੱਧਾ ਅਤੇ ਬੋਲੀਆਂ ਵੀ ਪਾਈਆਂ ਗਈਆਂ।
ਔਨਲਾਈਨ ਸਤਿਸੰਗ ਨੂੰ ਲੈ ਕੇ ਖੁਸ਼ੀ ਦਾ ਮਾਹੌਲ : ਇਸ ਦੌਰਾਨ ਇੱਕ ਸਤਿਸੰਗੀ ਬਲਜਿੰਦਰ ਕੌਰ ਨੇ ਕਿਹਾ ਕਿ, "ਪਿਤਾ ਜੀ ਸਤਿਸੰਗ ਕਰਨ ਜਾ ਰਹੇ ਹਨ। ਅਸੀਂ ਬਹੁਤ ਖੁਸ਼ ਹਾਂ। ਇਸ ਤੋਂ ਇਲਾਵਾ ਹੋਰ ਮਹਿਲਾ ਸਮਰਥਕਾਂ ਨੇ ਵੀ ਰਾਮ ਰਹੀਮ ਦੇ ਇਸ ਹੋਣ ਵਾਲੇ ਭੰਡਾਰੇ ਕਰਕੇ ਬਹੁਤ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਅੱਜ ਇੰਨ੍ਹੇ ਜਿਆਦਾ ਖੁਸ਼ ਹਾਂ ਕਿ ਸਾਡੇ ਪੈਰ ਵੀ ਜ਼ਮੀਨ ਉੱਤੇ ਨਹੀਂ ਲਗ ਰਹੇ ਹਨ। ਇਸ ਨੂੰ ਲੈ ਕੇ ਭਾਰੀ ਗਿਣਤੀ ਵਿੱਚ ਰਾਮ ਰਹੀਮ ਦੇ ਸਮਰਥਕ ਆਸ਼ਰਮ ਵਿੱਚ ਪਹੁੰਚ ਰਹੇ ਹਨ। ਇਕ ਹੋਰ ਸਮਰਥਕ ਸੁਖਬੀਰ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਸ ਭੰਡਾਰੇ ਦਾ ਵਿਆਹ ਦੀ ਤਰ੍ਹਾਂ ਚਾਅ ਚੜਿਆ ਹੋਇਆ ਹੈ। ਸਾਰੀ ਸੰਗਤ ਬਹੁਤ ਹੀ ਸੋਹਣੇ ਕੱਪੜਿਆਂ ਵਿੱਚ ਸਜ ਸਵਰ ਕੇ ਇਸ ਸਤਿਸੰਗ ਵਿੱਚ ਆਪਣੀ ਹਾਜਰੀ ਲਗਵਾ ਰਹੀ ਹੈ।
ਵੱਖ-ਵੱਖ ਤਰ੍ਹਾਂ ਦਾ ਬਣਾਇਆ ਗਿਆ ਲੰਗਰ: ਕਿਹਾ ਜਾ ਰਿਹਾ ਹੈ ਕਿ ਸਾਹ ਸਤਿਨਾਮ ਜੀ ਦੇ ਇਸ ਪਾਵਨ ਭੰਡਾਰੇ ਨੂੰ ਲੈ ਕੇ ਸੰਗਤ ਕੱਲ੍ਹ ਦੀ ਹੀ ਲੰਗਰ ਦੀ ਸੇਵਾਂ ਵਿੱਚ ਲੱਗੀ ਹੋਈ ਸੀ। ਕਿਉਂਕਿ ਸੰਗਤ ਗਿਣਤੀ ਇੰਨ੍ਹੀ ਜਿਆਦਾ ਸੀ ਕਿ ਇੱਕ ਦਿਨ ਵਿੱਚ ਇੰਨ੍ਹੇ ਜਿਆਦਾ ਲੰਗਰ ਦਾ ਪ੍ਰਬੰਧ ਕਰਨਾ ਬਹੁਤ ਹੀ ਮੁਸ਼ਕਿਲ ਸੀ। ਜਿਸ ਕਾਰਨ ਸੰਗਤ ਇੱਕ ਦਿਨ ਪਹਿਲਾਂ ਹੀ ਲੰਗਰ ਦੀ ਸੇਵਾ ਵਿੱਚ ਜੁੱਟ ਗਈ ਸੀ।