ਬਠਿੰਡਾ: ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਜੁਰਮਾਨਾ ਤੇ ਮੁਕਦਮਾ ਦਰਜ਼ ਕੀਤੇ ਗਏ ਹਨ। ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੀ ਦੋ ਜਥੇਬੰਦੀਆਂ ਵੱਲੋਂ ਡੀਐਸਪੀ ਗੋਪਾਲ ਚੰਦ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਹ ਰੋਸ ਪ੍ਰਦਰਸ਼ਨ ਦੋ ਜੱਥੇਬਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੋਸ ਪ੍ਰਰਸ਼ਨ ਕੀਤਾ।
ਇਸ ਵਿਸ਼ੇ 'ਤੇ ਕਿਸਾਨਾ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਮੁਕਦਮੇ ਦਰਜ ਕਿਸਾਨਾ ਦੇ ਮੁਕਦਮੇ ਨੂੰ ਹਟਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਨਾ ਸਾੜਨ 'ਤੇ ਪੰਜਾਬ ਸਰਕਾਰ ਵੱਲੋ ਸੰਦ ਮੁਹੱਈਆ ਹੋਏ ਹਨ। ਪਰ ਇਨ੍ਹਾਂ ਸੰਦਾ ਦੀ ਵਰਤੋਂ ਕਰਨ ਨਾਲ ਕਿਸਾਨਾਂ ਨੂੰ ਦੁਗਣਾ ਖਰਚਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੰਦਾ ਦੀ ਵਾਧੂ ਗਿਣਤੀ ਨਾ ਹੋਣ 'ਤੇ ਕਿਸਾਨਾਂ ਨੂੰ ਸਮੇਂ ਸਿਰ ਮਹੁਈਆਂ ਨਹੀਂ ਹੁੰਦੇ। ਇਸ ਨਾਲ ਕਿਸਾਨ ਨੂੰ ਕਈ ਔਕੜਾ ਦਾ ਸਾਹਮਣਾ ਕਰਦੇ ਹਨ ਜਿਸ ਨਾਲ ਉਹ ਪਰਾਲੀ ਨੂੰ ਸਾੜਦੇ ਹਨ।