ਬਠਿੰਡਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਗਨੀਮਤ ਹੈ ਕਿ ਅਜੇ ਤੱਕ ਬਠਿੰਡਾ ਵਿੱਚ ਕੋਈ ਵੀ ਕੋਰੋਨਾ ਵਾਇਰਸ ਦਾ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੁਵਿਧਾਵਾਂ ਲੋਕਾਂ ਨੂੰ ਕਰਫ਼ਿਊ ਦੇ ਦੌਰਾਨ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ, ਭਾਰਤੀ ਫੌਜ ਨੇ ਵੀ ਇੱਕ ਆਈਸੋਲੇਸ਼ਨ ਵਾਰਡ ਰੇਲ ਗੱਡੀ ਬਣਾਈ ਹੈ।
ਇਸ ਵਿੱਚ 11 ਕੋਚ ਹਨ ਅਤੇ ਜ਼ਰੂਰਤ ਪੈਣ 'ਤੇ ਇਸ ਆਈਸੋਲੇਸ਼ਨ ਕੋਚ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਬਠਿੰਡਾ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਇਹ ਰੇਲ ਗੱਡੀ ਖੜ੍ਹੀ ਹੈ। ਸ਼ਹਿਰ ਦੀ ਸਮਾਜ ਸੇਵੀ ਸੰਸਥਾ ਯੰਗ ਬਲੱਡ ਕਲੱਬ ਵੱਲੋਂ ਅੱਜ ਇਸ ਕੋਚ ਨੂੰ ਸੈਨੀਟਾਈਜ਼ਰ ਕੀਤਾ ਗਿਆ ਹੈ।