ਬਠਿੰਡਾ : ਬੀਤੇ ਦਿਨੀਂ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਸਹਿਯੋਗੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਨਾਲ ਗ੍ਰਿਫਤਾਰ ਕਰਉਣ ਵਾਲੇ ਪਿੰਡ ਘੁੱਦਾ ਦੀ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਨੇ ਹੁਣ ਕਈ ਹੋਰ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਗ੍ਰਿਫਤਾਰ ਹੋਏ ਰਿਸ਼ਮ ਗੁਪਤਾ ਵੱਲੋਂ ਵਧਇਕ ਨਾਲ ਗੰਢ ਧੁੱਪ ਕਰਕੇ ਪਿੰਡ ਘੁੱਦਾ ਦੀ ਨੰਬਰਦਾਰੀ ਲਈ ਢਾਈ ਲੱਖ ਰੁਪਏ ਲਏ ਸਨ। ਹੁਣ ਵੀ ਜਦੋਂ ਉਹ ਪਿੰਡ ਦੇ ਕੰਮਾਂ ਲਈ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਆਏ ਪੈਸਿਆਂ ਸੰਬੰਧੀ ਵਿਧਾਇਕ ਨੂੰ ਮਿਲਦਾ ਸੀ, ਤਾਂ ਉਸ ਵੱਲੋਂ ਇਸੇ ਦੀ ਮੰਗ ਕੀਤੀ ਜਾਂਦੀ ਸੀ। 25 ਲੱਖ ਰੁਪਏ ਦੀ ਗਰਾਂਟ ਉੱਪਰ ਵੀ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ, ਪਰ ਅੱਜ ਤੱਕ ਉਸ ਨੇ ਕਿਸੇ ਵੀ ਅਧਿਕਾਰੀ ਨੂੰ ਪੈਸੇ ਦੇ ਕੇ ਕੰਮ ਨਹੀਂ ਕਰਵਾਇਆ ਹੈ।
ਵਿਧਾਇਕ ਦੀਆਂ ਰਿਕਾਡਿੰਗਾਂ ਵੀ ਦਿੱਤੀਆਂ:ਉਨ੍ਹਾਂ ਕਿਹਾ ਕਿ ਇਸੇ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਸ ਸਬੰਧੀ ਚੰਡੀਗੜ੍ਹ ਵਿਜੀਲੈਂਸ ਨਾਲ ਗੱਲ ਕੀਤੀ ਗਈ। ਇਸ ਲਈ ਅਸੀਂ 50 ਹਜ਼ਾਰ ਰੁਪਏ ਇੱਕ ਵਾਰ ਰੇਸ਼ਮ ਨੂੰ ਵਿਸ਼ਵਾਸ਼ ਬਣਾਉਣ ਲਈ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਸਨੂੰ ਚਾਰ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰਵਾਇਆ ਗਿਆ ਅਤੇ ਵਿਜਿਲੈਂਸ ਅਧਿਕਾਰੀਆਂ ਨੂੰ ਵਿਧਾਇਕ ਅਮਿਤ ਰਤਨ ਅਤੇ ਉਸਦੀਆਂ ਰਿਕਾਰਡਿੰਗ ਵੀ ਉਪਲੱਬਧ ਕਰਵਾਈਆਂ ਗਈਆਂ।