ਪੰਜਾਬ

punjab

ETV Bharat / state

ਕੋਰੋਨਾ ਸੰਕਟ: ਢਾਲ ਬਣ ਖੜ੍ਹੀਆਂ ਮਹਿਲਾਵਾਂ, ਹਰ ਸ਼ਖ਼ਸ ਤੱਕ ਮਾਸਕ ਬਣਾ ਕੇ ਪਹੁੰਚਾਉਣ ਦਾ ਟੀਚਾ

ਕੋਰੋਨਾ ਮਹਾਂਮਾਰੀ ਦੇ ਨਾਲ ਇਸ ਜੰਗ ਵਿੱਚ ਹਰ ਕੋਈ ਆਪਣੇ ਆਪਣੀ ਸਮਰੱਥਾ ਦੇ ਮੁਤਾਬਕ ਯੋਗਦਾਨ ਪਾ ਰਿਹਾ ਹੈ ਤਾਂ ਜੋ ਕਿਸੇ ਦੀ ਕੀਮਤੀ ਜਾਨ ਨਾ ਜਾ ਸਕੇ। ਅਜਿਹੇ ਵਿੱਚ ਬਠਿੰਡਾ ਦੀਆਂ ਕੁਝ ਗ਼ਰੀਬ ਪਰਿਵਾਰ ਦੀਆਂ ਮਹਿਲਾਵਾਂ ਸਲਮ ਫਾਊਂਡੇਸ਼ਨ ਸੰਸਥਾ ਦੇ ਨਾਲ ਮਿਲ ਕੇ ਮਾਸਕ ਬਣਾ ਰਹੀਆਂ ਹਨ।

ਮਾਸਕ ਬਣਾ ਰਹੀਆਂ ਮਹਿਲਾਵਾਂ
ਮਾਸਕ ਬਣਾ ਰਹੀਆਂ ਮਹਿਲਾਵਾਂ

By

Published : May 6, 2020, 3:09 PM IST

ਬਠਿੰਡਾ: ਕੋਰੋਨਾ ਮਹਾਂਮਾਰੀ ਦੇ ਨਾਲ ਇਸ ਜੰਗ ਵਿੱਚ ਹਰ ਕੋਈ ਆਪਣੇ ਆਪਣੀ ਸਮਰੱਥਾ ਦੇ ਮੁਤਾਬਕ ਯੋਗਦਾਨ ਪਾ ਰਿਹਾ ਹੈ ਤਾਂ ਜੋ ਕਿਸੇ ਦੀ ਕੀਮਤੀ ਜਾਨ ਨਾ ਜਾ ਸਕੇ। ਅਜਿਹੇ ਵਿੱਚ ਬਠਿੰਡਾ ਦੀਆਂ ਕੁਝ ਗ਼ਰੀਬ ਪਰਿਵਾਰ ਦੀਆਂ ਮਹਿਲਾਵਾਂ ਸਲਮ ਫਾਊਂਡੇਸ਼ਨ ਸੰਸਥਾ ਦੇ ਨਾਲ ਮਿਲ ਕੇ ਮਾਸਕ ਬਣਾ ਰਹੀਆਂ ਹਨ।

ਵੇਖੋ ਵੀਡੀਓ

ਸਲਮ ਫਾਉਂਡੇਸ਼ਨ ਦੀ ਰਾਸ਼ਟਰੀ ਮਹਾਂਮੰਤਰੀ ਵੀਨੂੰ ਗੋਇਲ ਨੇ ਦੱਸਿਆ ਕਿ ਉਹ 15 ਹਜ਼ਾਰ ਦੇ ਕਰੀਬ ਹੁਣ ਤੱਕ ਮਾਸਕ ਬਣਾ ਚੁੱਕੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਇਸ ਦੇ ਨਾਲ-ਨਾਲ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਮਾਸਕ ਦਿੱਤੇ ਜਾ ਰਹੇ ਹਨ ਜੋ ਇਸ ਕੋਰੋਨਾ ਸੰਕਟ ਵਿੱਚ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸਾਡੇ ਲਈ ਲੜਾਈ ਲੜ ਰਹੇ ਹਨ।

ਮਾਸਕ ਬਣਾ ਰਹੀਆਂ ਮਹਿਲਾਵਾਂ

ਸਲਮ ਫਾਊਂਡੇਸ਼ਨ ਸੰਸਥਾ ਤੋਂ ਮਾਸਕ ਲੈ ਕੇ ਲੋਕਾਂ ਤੱਕ ਪਹੁੰਚਾਉਣ ਵਾਲੀ ਸਮਾਜ ਸੇਵੀ ਸੰਸਥਾ ਸ਼੍ਰੀ ਗਣੇਸ਼ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕ ਅਸ਼ੀਸ਼ ਬਾਂਸਲ ਨੇ ਦੱਸਿਆ ਕਿ ਉਹ ਰੋਜ਼ਾਨਾ ਗਰੀਬ ਲੋਕਾਂ ਤੱਕ ਚਾਹ ਦਾ ਲੰਗਰ ਪਹੁੰਚਾ ਰਹੇ ਹਨ, ਇਸ ਲਈ ਉਨ੍ਹਾਂ ਗਰੀਬ ਲੋਕਾਂ ਕੋਲ ਮਾਸਕ ਨਹੀਂ ਹੁੰਦੇ ਤੇ ਅੱਜ ਵੀਨੂੰ ਗੋਇਲ ਵੱਲੋਂ ਜੋ ਮਾਸਕ ਬਣਾਏ ਜਾ ਰਹੇ ਹਨ ਉਹ ਮਾਸਕ ਉਹ ਗਰੀਬ ਲੋਕਾਂ ਤੱਕ ਪਹੁੰਚਾ ਰਹੇ ਹਨ।

ਇਸ ਤੋਂ ਇਲਾਵਾ ਬਠਿੰਡਾ ਵਿੱਚ ਹੋਰ ਵੀ ਥਾਵਾਂ 'ਤੇ ਵੱਡੇ ਪੈਮਾਨੇ 'ਤੇ ਮਾਸਕ ਬਣਾਏ ਜਾ ਰਹੇ ਹਨ, ਇਹ ਮਾਸਕ ਬਠਿੰਡਾ ਦੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਵੱਲੋਂ ਚਲਾਏ ਜਾ ਰਹੇ 7 ਸਿਲਾਈ ਸੈਂਟਰਾਂ ਵਿੱਚ ਤਿਆਰ ਕੀਤੇ ਜਾ ਰਹੇ ਹਨ, ਇਸ ਦੌਰਾਨ ਬਠਿੰਡਾ ਦੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਇਹ ਮਾਸਕ ਬਣਾਉਣ ਵਾਲੀਆਂ ਮਹਿਲਾਵਾਂ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ ਜੋ ਲੋਕ ਟਾਊਨ ਵਿੱਚ ਆਪਣਾ ਕੰਮਕਾਜ ਬੰਦ ਹੋਣ ਤੋਂ ਬਾਅਦ ਵੀ ਲੋਕ ਸੇਵਾ ਕਰ ਰਹੀਆਂ ਹਨ। ਜਿਨ੍ਹਾਂ ਨੂੰ ਮੇਅਰ ਬਲਵੰਤ ਰਾਏ ਨਾਥ ਵੱਲੋਂ ਮਾਸਕ ਬਣਾਉਣ ਲਈ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਹ ਮਹਿਲਾਵਾਂ ਉਸ ਕੱਪੜੇ ਤੋਂ ਫ੍ਰੀ ਸੇਵਾ ਕਰਕੇ ਮਾਸਕ ਬਣਾ ਕੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾ ਰਹੀਆਂ ਹਨ।

ਬਠਿੰਡਾ ਵਿੱਚ ਸਾਬਕਾ ਮੇਅਰ ਬਲਵੰਤ ਰਾਏ ਨਾਥ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਵਿੱਚ ਮਾਸਕ ਬਣਾਉਣ ਦੇ ਇਸ ਕੰਮ ਨੂੰ ਸ਼ਲਾਘਾਯੋਗ ਦੱਸਦਿਆਂ ਗ਼ਰੀਬ ਪਰਿਵਾਰ ਦੀ ਮਜ਼ਦੂਰ ਮਹਿਲਾ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਗ਼ਰੀਬੀ ਕਾਰਨ ਹਾਲਾਤ ਚੰਗੇ ਨਹੀਂ ਹਨ ਅਤੇ ਉਸ ਦੇ ਪਤੀ ਦਾ ਵੀ ਅੱਠ ਸਾਲ ਪਹਿਲਾਂ ਦੇਹਾਂਤ ਹੋ ਚੁੱਕਿਆ ਹੈ, ਉਸ ਦੇ ਚਾਰ ਬੱਚੇ ਹਨ ਅਤੇ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਪਰ ਹੁਣ ਲੋਕਾਂ ਦੇ ਕਾਰਨ ਕੰਮਕਾਜ ਬੰਦ ਹੋ ਚੁੱਕਿਆ ਹੈ, ਜਿਸ ਕਰਕੇ ਗਰੀਬ ਪਰਿਵਾਰ ਜੋ ਮਾਸਕ ਨਹੀਂ ਖ਼ਰੀਦ ਸਕਦੇ ਉਨ੍ਹਾਂ ਲਈ ਮਾਸਕ ਬਣਾ ਕੇ ਇਸ ਕੋਰੋਨਾ ਨਾਲ ਸੰਕਟ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ।

ABOUT THE AUTHOR

...view details