ਬਠਿੰਡਾ 'ਚ ਵੱਡਾ ਹਾਦਸਾ ਟਲਿਆ - Punjab
ਬਠਿੰਡਾ ਦੇ ਸਾਈਂ ਨਗਰ 'ਚ ਵਗਦੇ ਰਜਬਾਹੇ ਦੇ ਟੁੱਟਣ ਨਾਲ ਹੋਣ ਵਾਲਾ ਵੱਡਾ ਹਾਦਸਾ ਟੱਲ੍ਹ ਗਿਆ ਹੈ। ਸਿੰਚਾਈ ਵਿਭਾਗ ਕਰਮਚਾਰੀਆਂ ਨੇ ਥੋੜ੍ਹੇ ਹੀ ਦਿਨ ਪਹਿਲਾਂ ਕਰਵਾਈ ਸੀ ਮੁਰੰਮਤ।
ਬਠਿੰਡਾ ਦੇ ਸਾਈਂ ਨਗਰ 'ਚ ਵਗਦਾ ਰਜਬਾਹਾ ਟੁੱਟਿਆ।
ਬਠਿੰਡਾ: ਅੱਜ ਬਠਿੰਡਾ ਦੇ ਗਣਪਤੀ ਇਨਕਲੇਵ ਕਾਲੋਨੀ ਦੇ ਪਿੱਛੇ ਵਗਦੇ ਸਾਈਂ ਨਗਰ ਵਿੱਚ ਰਜਬਾਹੇ ਦੇ ਇਕ ਵਾਰ ਮੁੜ ਤੋਂ ਟੁੱਟਣ ਨਾਲ ਵੱਡਾ ਹਾਦਸਾ ਵਾਪਰਨ ਤੋਂ ਟਲਿਆ। ਸਿੰਚਾਈ ਵਿਭਾਗ ਨੇ ਮੌਕੇ 'ਤੇ ਕਮਾਨ ਸੰਭਾਲੀ ਤੇ ਤੁਰੰਤ ਜੇਸੀਬੀ ਮਸ਼ੀਨ ਮੰਗਵਾ ਕੇ ਬੰਨ੍ਹ ਲਗਾਇਆ ਗਿਆ।
ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਉੱਤੇ ਸਵਾਲ ਖੜ੍ਹੇ ਕਰਦਿਆ ਕਿਹਾ ਕਿ ਸਰਕਾਰਾਂ ਆਪਣੀਆਂ ਵੋਟਾਂ ਲੈਣ ਲਈ ਆ ਜਾਂਦੇ ਹਨ ਪਰ ਇਧਰ ਕੋਈ ਵੀ ਧਿਆਨ ਨਹੀਂ ਦੇ ਰਿਹਾ ਅਤੇ ਪਹਿਲਾਂ ਵੀ ਰਜਬਾਹਾ ਟੁੱਟਣ ਨਾਲ ਸਾਰੇ ਘਰ ਪਾਣੀ ਵਿੱਚ ਡੁੱਬ ਗਏ ਸੀ।