ਬਠਿੰਡਾ: ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਅੱਜ ਵਿਜੀਲੈਂਸ ਸਾਹਮਣੇ ਮੜ ਪੇਸ਼ ਹੋਏ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਦੀ ਇਨਕੁਆਰੀ ਵਿਜੀਲੈਂਸ ਬਠਿੰਡਾ ਕੋਲ ਚੱਲ ਰਹੀ ਹੈ ਅਤੇ ਪਹਿਲਾਂ ਵੀ ਕਈ ਵਾਰ ਉਹ ਇਸ ਜਾਂਚ ਲਈ ਵਿਜੀਲੈਂਸ ਅੱਗੇ ਪੇਸ਼ ਹੋਏ ਹਨ। ਗੁਰਪ੍ਰੀਤ ਕਾਂਗੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਣਪਛਾਤੇ ਲੋਕਾਂ ਵੱਲੋਂ ਉਹਨਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੂੰ ਲਗਾਤਾਰ ਵਿਜੀਲੈਂਸ ਵੱਲੋਂ ਜਾਂਚ ਲਈ ਬੁਲਾਇਆ ਜਾ ਰਿਹਾ ਹੈ ਅਤੇ ਉਹ ਪੇਸ਼ ਵੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਵਿਜੀਲੈਂਸ ਨੂੰ ਇਹ ਵੀ ਕਿਹਾ ਹੈ ਕਿ ਜਿਸ ਬੰਦੇ ਨੇ ਇਹ ਸ਼ਿਕਾਇਤ ਕੀਤੀ ਹੈ ਉਸ ਬੰਦੇ ਨੂੰ ਵੀ ਪੇਸ਼ ਕੀਤਾ ਜਾਵੇ ਕਿਉਂਕਿ ਇਹ ਅਣਪਛਾਤੇ ਲੋਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਹੈ ਜਿਸ ਦਾ ਕੋਈ ਪਤਾ ਹੀ ਨਹੀਂ ਹੈ।
Gurpreet Kanga on BJP: ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਬਾਅਦ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦਾ ਬਿਆਨ, ਕਿਹਾ-ਭਾਜਪਾ 'ਚ ਸ਼ਾਮਿਲ ਹੋਣਾ ਸੀ ਵੱਡੀ ਗਲਤੀ - ਸਿਕੰਦਰ ਸਿੰਘ ਮਲੂਕਾ
ਬਠਿੰਡਾ ਵਿਜੀਲੈਂਸ ਵਿਭਾਗ (Bathinda Vigilance Department) ਅੱਗੇ ਆਮਦਨ ਤੋਂ ਵੱਧ ਸ੍ਰੋਤਾਂ ਦੇ ਮਾਮਲੇ ਵਿੱਚ ਪੇਸ਼ ਹੋਣ ਮਗਰੋਂ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੇ ਭਾਜਪਾ ਉੱਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਭਾਜਪਾ ਪੰਜਾਬ ਵਿਰੋਧੀ ਨੀਤੀਆਂ ਉੱਤੇ ਕੰਮ ਕਰਦੀ ਹੈ ਇਸ ਲਈ ਭਾਜਪਾ ਵਿੱਚ ਸ਼ਾਮਿਲ ਹੋਣਾ ਉਨ੍ਹਾਂ ਦੀ ਗਲਤੀ ਸੀ।
Published : Oct 18, 2023, 5:40 PM IST
ਭਾਜਪਾ ਵਿੱਚ ਸ਼ਾਮਿਲ ਹੋਣਾ ਗਲਤੀ:ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਐੱਸ.ਵਾਈ.ਐੱਲ ਮੁੱਦੇ ਦੇ ਮੱਦੇਨਜ਼ਰ ਉਹ ਮੁੜ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਭਾਜਪਾ 'ਚ ਸ਼ਾਮਲ ਹੋਣਾ ਉਨ੍ਹਾਂ ਦੀ ਗਲਤੀ ਸੀ, ਜਿਸ ਕਾਰਨ ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ( BJP) 'ਚ ਸ਼ਾਮਲ ਹੋਣ ਸਮੇਂ ਜੋ ਉਹ ਸੋਚ ਰਹੇ ਸੀ, ਉਸ ਤਰ੍ਹਾਂ ਦਾ ਕੁਝ ਵੀ ਉਨ੍ਹਾਂ ਨੂੰ ਨਜ਼ਰ ਨਹੀਂ ਆਇਆ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਕਈ ਆਗੂ ਮੁੜ ਘਰ ਵਾਪਸੀ ਕਰਦੇ ਹੋਏ ਭਾਜਪਾ ਛੱਡ ਪੰਜਾਬ ਦੀ ਕਾਂਗਰਸ ਇਕਾਈ (Congress unit of Punjab) ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਕਰ ਰਹੀ ਸੀ, ਇਸ ਲਈ ਆਖਿਰਕਾਰ ਉਨ੍ਹਾਂ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਘਰ ਵਾਪਸੀ ਕੀਤੀ।
- Nitin Gadkari will Amritsar visit : ਕੇਂਦਰੀ ਮੰਤਰੀ ਨਿਤਿਨ ਗਡਕਰੀ ਭਲਕੇ ਕਰਨਗੇ ਅੰਮ੍ਰਿਤਸਰ ਦਾ ਦੌਰਾ, ਦਿੱਲੀ-ਕੱਟੜਾ ਹਾਈਵੇ ਦੇ ਨਰੀਖਣ ਮਗਰੋਂ ਸੱਚਖੰਡ ਵਿਖੇ ਟੇਕਣਗੇ ਮੱਥਾ
- Nasha Mukt Punjab Campaign: ਅੰਮ੍ਰਿਤਸਰ 'ਚ ਨਸ਼ਿਆਂ ਖ਼ਿਲਾਫ਼ ਅਹਿਦ ਮਗਰੋਂ ਖੇਡਾਂ ਦਾ ਆਗਾਜ਼, ਖੇਡ ਮੰਤਰੀ ਮੀਤ ਹੇਅਰ ਨੇ ਸੀਐੱਮ ਮਾਨ ਦੀ ਕੀਤੀ ਸ਼ਲਾਘਾ
- Seechewal Reaction on SYL issue: SYL ਦੇ ਮੁੱਦੇ 'ਤੇ ਰਾਜ ਸਭਾ ਮੈਂਬਰ ਬਲਬੀਰ ਸੀਚੇਵਾਲ ਦਾ ਬਿਆਨ, ਕਿਹਾ- ਜਿਹਦੇ ਘਰ 'ਚ ਹੀ ਪਾਣੀ ਨੀ ਤਾਂ ਉਹ ਹੋਰ ਨੂੰ ਕਿਵੇਂ ਦੇ ਦਵੇ ਪਾਣੀ
ਅਕਾਲੀ ਆਗੂ ਉੱਤੇ ਕਾਂਗੜ ਦਾ ਨਿਸ਼ਾਨਾ:ਸਾਬਕਾ ਮੰਤਰੀ ਨੇਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ (Sikandar Singh Maluka) ਉੱਤੇ ਤਿੱਖੇ ਸਿਆਸੀ ਵਾਰ ਕੀਤੇ। ਕਾਂਗੜ ਨੇ ਕਿਹਾ ਕਿ ਉਨ੍ਹਾਂ ਉੱਤੇ ਇਲਜ਼ਾਮ ਲਾਉਣ ਵਾਲੇ ਮਲੂਕਾ ਖੁੱਦ 2022 ਦੀਆਂ ਚੋਣਾਂ ਦੌਰਾਨ ਦਿੱਲੀ ਵਿੱਚ ਭਾਜਪਾ ਦੇ ਕੋਲ ਬੈਠਦੇ ਸਨ। ਉਹ ਭਾਜਪਾ ਤੋਂ ਰਾਜਪਾਲ ਬਣਨ ਦੀ ਮੰਗ ਕਰ ਰਿਹਾ ਸੀ। ਭਾਜਪਾ ਨੇ ਉਸ ਨੂੰ ਦਿੱਲੀ ਤੋਂ ਭਜਾ ਦਿੱਤਾ ਅਤੇ ਅੱਜ ਉਹ ਕਾਂਗਰਸ ਦੇ ਆਗੂਆਂ ਖ਼ਿਲਾਫ਼ ਗੱਲਾਂ ਕਰ ਰਹੇ ਹਨ।