ਬਠਿੰਡਾ:ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ (Russia's invasion of Ukraine) ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਫ਼ੀ ਖ਼ਤਰਨਾਕ ਹਨ। ਜਿਸ ਕਰਕੇ ਰੂਸ ਅਤੇ ਯੂਕਰੇਨ (Russia and Ukraine) ਤੋਂ ਇਲਾਵਾ ਬਾਕੀ ਦੇਸ਼ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਯੁੱਧ ਦੌਰਾਨ ਜਿੱਥੇ ਲੋਕਾਂ ਦੇ ਘਰ ਬਰਬਾਦ ਹੋਏ ਹਨ, ਉੱਥੇ ਹੀ ਕਈ ਲੋਕਾਂ ਦਾ ਭਵਿੱਖ ਵੀ ਇਸ ਯੁੱਧ ਕਰਕੇ ਧੂੰਦਲਾ ਹੋ ਗਿਆ ਹੈ।
ਭਾਰਤ ਤੋਂ ਵੱਡੀ ਗਿਣਤੀ ਵਿੱਚ ਡਾਕਟਰੀ ਦੀ ਪੜਾਈ ਕਰਨ ਯੂਕਰੇਨ ਗਏ ਵਿਦਿਆਥਰੀ (Students who went to Ukraine) ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਇੱਕ ਪਾਸੇ ਜਿੱਥੇ ਉਹ ਆਪਣੇ ਜਾਨ ਬਚਾਕੇ ਵਾਪਸ ਭਾਰਤ ਪਰਤ ਰਹੇ ਹਨ, ਦੂਜੇ ਪਾਸੇ ਉਨ੍ਹਾਂ ਦੀਆਂ ਡਿਗਰੀਆਂ ਨੂੰ ਲੈਕੇ ਵੀ ਕਾਫ਼ੀ ਮੁਸ਼ਕਲ ਹੋ ਰਹੀ ਹੈ।
ਬਠਿੰਡਾ ਦੀ ਲਾਲ ਸਿੰਘ ਬਸਤੀ ਦਾ ਰਹਿਣ ਵਾਲੇ ਕਰਮਵੀਰ ਸਿੰਘ ਯੂਕਰੇਨ ਤੋਂ ਵਾਪਸ ਪਰਤੇ (Returned from Ukraine) ਹਨ। ਇਸ ਦੌਰਾਨ ਕਰਮਵੀਰ ਸਿੰਘ ਨੇ ਜੰਗ ਬਾਰੇ ਅਹਿਮ ਖੁਲਾਸੇ ਕਰਦੇ ਹੋਏ ਕਿਹਾ ਕਿ ਯੂਕਰੇਨ ਵਿੱਚ ਗੋਲੀਬਾਰੀ ਤੇ ਬੰਬਬਾਰੀ ਹੋਣ ਕਰਕੇ ਸਾਰਾ ਕੁਝ ਹੀ ਬਰਬਾਦ ਹੋ ਗਿਆ ਹੈ।
ਇਸ ਮੌਕੇ ਉਨ੍ਹਾਂ ਨੇ ਭਾਰਤ ਸਰਕਾਰ ਅਤੇ ਯੂਕਰੇਨ ਵਿੱਚ ਬਣੀ ਭਾਰਤ ਅੰਬੈਸੀ (Embassy of India in Ukraine) ‘ਤੇ ਉਨ੍ਹਾਂ ਦੀ ਮੁਸ਼ਕਲ ਸਮੇਂ ਵਿੱਚ ਕੋਈ ਮਦਦ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਹਨ। ਉਨ੍ਹਾਂ ਦੱਸਿਆ ਕਿ ਉਹ ਕਈ ਕਿਲੋਮੀਟਰ ਪੈਦਲ ਚੱਲ ਕੇ ਪੋਲੈਂਡ ਦੇ ਬਾਰਡਰ ‘ਤੇ ਪਹੁੰਚੇ ਸਨ। ਜਿਸ ਤੋਂ ਬਾਅਦ ਉਹ ਹਵਾਈ ਸਫ਼ਰ ਦੇ ਜ਼ਰੀਏ ਬਹੁਤ ਮੁਸ਼ਕਲ ਨਾਲ ਭਾਰਤ ਪਹੁੰਚੇ ਹਨ।