ਬਠਿੰਡਾ: ਇੱਥੋ ਦੇ ਚੇਤੰਨਯ ਗੋੜੀਆ ਮੱਠ ਦੇ ਵਾਈਸ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਨੇ ਜਨਮ ਅਸ਼ਟਮੀ ਦੇ ਮਨਾਏ ਜਾ ਰਹੇ ਤਿਉਹਾਰ ਬਾਰੇ ਮਹੱਤਤਾ ਦੱਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਮਨਾਏ ਜਾਣ ਦਾ ਕੀ ਮਹੱਤਵ ਹੈ ਅਤੇ ਮੰਦਿਰਾਂ ਵਿੱਚ ਗੀਤਾ ਦੇ ਸਾਰ ਦੀ ਮਹੱਤਤਾ ਨਾਲ ਵਿਖਾਉਣੀ ਜ਼ਰੂਰੀ ਹੈ ਤਾਂ ਜੋ ਸਮਾਜ ਵਿੱਚ ਇਸ ਦਾ ਅਮਲ ਕੀਤਾ ਜਾ ਸਕੇ।
ਸ੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਦਾ ਉਤਸਵ ਪੂਰੇ ਦੇਸ਼ ਭਰ ਦੇ ਵਿੱਚ ਬੜੀ ਧੂਮ ਧਾਮ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਦੇ ਵੱਲੋਂ ਜਨਮ ਅਸ਼ਟਮੀ ਦੇ ਇਸ ਖ਼ਾਸ ਮੌਕੇ 'ਤੇ ਚੈਤੰਨਯ ਗੋੜੀਆ ਮੱਠ ਦੇ ਬਠਿੰਡਾ ਤੋਂ ਵਾਈਸ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਜਨਮ ਅਸ਼ਟਮੀ ਨੂੰ ਮੌਕੇ 'ਤੇ ਕ੍ਰਿਸ਼ਨ ਭਗਵਾਨ ਦਾ ਅਸਲ ਗੀਤਾ ਸਾਰ ਅਤੇ ਅਰਜੁਨ ਨੂੰ ਦਿੱਤੇ ਗਏ ਉਪਦੇਸ਼ ਤੋਂ ਕਿਵੇਂ ਵਾਂਝਾ ਰੱਖਿਆ ਜਾ ਰਿਹਾ ਹੈ।