ਪੰਜਾਬ

punjab

ETV Bharat / state

ਵੀਕੈਂਡ ਲੌਕਡਾਊਨ ਦਾ ਅਸਰ: ਬਾਜ਼ਾਰ ਰਹੇ ਬੰਦ, ਗਲੀਆਂ 'ਚ ਪਸਰੀ ਸੁੰਨ

ਸ਼ਨੀਵਾਰ ਨੂੰ ਈਟੀਵੀ ਭਾਰਤ ਦੀ ਟੀਮ ਨੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਦਾ ਨਿਰੀਖਣ ਕਰਨ 'ਤੇ ਪਾਇਆ ਕਿ ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰ ਬੰਦ ਰਹੇ। ਬਾਜ਼ਾਰਾਂ ਵਿੱਚ ਨਾਮਾਤਰ ਦੁਕਾਨਾਂ ਹੀ ਖੁੱਲ੍ਹੀਆਂ ਦਿਖਾਈ ਦਿੱਤੀਆਂ। ਸ਼ਹਿਰ ਤੋਂ ਇਲਾਵਾ ਗਲੀਆਂ ਵੀ ਸੁੰਨਸਾਨ ਹੀ ਨਜ਼ਰ ਆਈਆਂ।

ਵੀਕੈਂਡ ਲੌਕਡਾਊਨ ਦਾ ਅਸਰ: ਬਾਜ਼ਾਰ ਰਹੇ ਬੰਦ, ਗਲੀਆਂ 'ਚ ਸੁੰਨਸਾਨ ਪਸਰੀ
ਵੀਕੈਂਡ ਲੌਕਡਾਊਨ ਦਾ ਅਸਰ: ਬਾਜ਼ਾਰ ਰਹੇ ਬੰਦ, ਗਲੀਆਂ 'ਚ ਸੁੰਨਸਾਨ ਪਸਰੀ

By

Published : Aug 29, 2020, 4:33 PM IST

ਬਠਿੰਡਾ: ਸ਼ਹਿਰ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸ਼ੁੱਕਰਵਾਰ ਨੂੰ 111 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਕੇਸ ਹੋਰ ਨਾ ਵਧਣ ਇਸ ਲਈ ਪੰਜਾਬ ਸਰਕਾਰ ਨੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਘੋਸ਼ਿਤ ਕੀਤਾ ਹੋਇਆ ਹੈ। ਇਸ ਦੌਰਾਨ ਕੇਵਲ ਜ਼ਰੂਰੀ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ।

ਵੀਕੈਂਡ ਲੌਕਡਾਊਨ ਦਾ ਅਸਰ: ਬਾਜ਼ਾਰ ਰਹੇ ਬੰਦ, ਗਲੀਆਂ 'ਚ ਸੁੰਨਸਾਨ ਪਸਰੀ

ਸ਼ਨੀਵਾਰ ਨੂੰ ਈਟੀਵੀ ਭਾਰਤ ਦੀ ਟੀਮ ਨੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਦਾ ਨਿਰੀਖਣ ਕਰਨ 'ਤੇ ਪਾਇਆ ਕਿ ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰ ਬੰਦ ਰਹੇ। ਬਾਜ਼ਾਰਾਂ ਵਿੱਚ ਨਾ-ਮਾਤਰ ਦੁਕਾਨਾਂ ਹੀ ਖੁੱਲ੍ਹੀਆਂ ਦਿਖਾਈ ਦਿੱਤੀਆਂ। ਪੁਲਿਸ ਨੇ ਥਾਂ-ਥਾਂ 'ਤੇ ਨਾਕੇਬੰਦੀ ਕੀਤੀ ਹੋਈ ਸੀ। ਪੁਲਿਸ ਟੀਮਾਂ ਬਾਕਾਇਦਾ ਬਾਜ਼ਾਰ ਦਾ ਗੇੜਾ ਲਗਾ ਰਹੀਆਂ ਸਨ ਅਤੇ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਵਿਖਾਈ ਦਿੱਤੀਆਂ, ਉਨ੍ਹਾਂ ਨੂੰ ਬੰਦ ਕਰਵਾਇਆ ਗਿਆ।

ਸ਼ਹਿਰ ਤੋਂ ਇਲਾਵਾ ਗਲੀਆਂ ਵੀ ਸੁੰਨਸਾਨ ਹੀ ਨਜ਼ਰ ਆਈਆਂ। ਲੌਕਡਾਊਨ ਦਾ ਅਸਰ ਬੱਸ ਸਰਵਿਸ ਉੱਤੇ ਵੀ ਦਿਖਾਈ ਦਿੱਤਾ ਅਤੇ ਕੁਝ ਹੀ ਬੱਸਾਂ ਆ ਜਾ ਰਹੀਆਂ ਸਨ। ਜ਼ਿਕਰਯੋਗ ਹੈ ਕਿ ਹੁਣ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਸਾਢੇ ਛੇ ਵਜੇ ਸ਼ਾਮ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਜਾਰੀ ਕੋਰੋਨਾ ਹਦਾਇਤਾਂ ਨੂੰ ਜੇਕਰ ਕੋਈ ਨਹੀਂ ਮੰਨੇਗਾ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਠਿੰਡਾ ਪੁਲਿਸ ਵੀ ਕਰਫਿਊ ਤੋੜਨ ਵਾਲੇ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਬਕਾਇਦਾ ਕੇਸ ਵੀ ਦਰਜ ਕੀਤੇ ਗਏ ਹਨ।

ABOUT THE AUTHOR

...view details