ਬਠਿੰਡਾ: ਫੈੱਡਰੇਸ਼ਨ ਆਫ਼ ਆਲ ਇੰਡੀਆ ਵਪਾਰ ਮੰਡਲ ਦੇ ਉੱਪ ਪ੍ਰਧਾਨ ਅਤੇ ਪੰਜਾਬ ਦੇ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨਾਲ ਈਟੀਵੀ ਭਾਰਤ ਨੇ ਖਾਸ ਗੱਲਬਾਤ ਕੀਤੀ, ਜਿਸ ਰਾਹੀਂ ਅਮਿਤ ਕਪੂਰ ਨੇ ਤਾਲਾਬੰਦੀ ਦੇ ਕਾਰਨ ਵਪਾਰ 'ਤੇ ਪਏ ਅਸਰ ਦੀ ਚਰਚਾ ਕੀਤੀ।
ਫੈੱਡਰੇਸ਼ਨ ਆਫ਼ ਆਲ ਇੰਡੀਆ ਵਪਾਰ ਮੰਡਲ ਅਮਿਤ ਕਪੂਰ ਦਾ ਕਹਿਣਾ ਹੈ ਕਿ ਤਾਲਾਬੰਦੀ ਤੋਂ ਬਾਅਦ ਜੀਡੀਪੀ ਦੇ ਵਿਕਾਸ ਦੀ ਦਰ ਸੂੰਗੜ ਗਈ ਹੈ। ਹਰ ਇੱਕ ਵਪਾਰ ਫ਼ੇਲ੍ਹ ਹੋ ਚੁੱਕਿਆ ਹੈ। ਛੋਟੇ ਵਪਾਰੀਆਂ ਤੋਂ ਲੈ ਕੇ ਵੱਡੇ ਵਪਾਰੀ ਮੁਸ਼ਕਿਲ ਨਾਲ ਆਪਣੀਆਂ ਦੁਕਾਨਾਂ ਅਤੇ ਵਪਾਰ ਦਾ ਖਰਚਾ ਚਲਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਗ੍ਰਾਹਕੀ ਨਾ ਹੋਣ ਕਾਰਨ ਵਪਾਰ ਬਿਲਕੁਲ ਠੱਪ ਹੋ ਚੁੱਕਿਆ ਹੈ। ਸਰਕਾਰ ਵਪਾਰੀਆਂ ਦੀ ਮੰਗਾਂ ਸੁਣਨ ਲਈ ਹੀ ਤਿਆਰ ਨਹੀਂ ਹੈ। ਪੰਜਾਬ ਸਰਕਾਰ ਦੇ ਖ਼ਿਲਾਫ਼ ਵਪਾਰ ਮੰਡਲ ਵੱਲੋਂ ਲਗਾਤਾਰ ਅੰਦੋਲਨ ਕੀਤਾ ਗਿਆ, ਜਿਸ ਤੋਂ ਬਾਅਦ ਸਰਕਾਰ ਨੇ ਦੋ ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਕਰਫਿਊ ਨੂੰ ਹਟਾਇਆ ਗਿਆ ਤਾਂ ਕੁਝ ਘੰਟੇ ਲਈ ਦੁਕਾਨਾਂ ਦਾ ਸਮਾਂ ਖੋਲ੍ਹਣ ਦੇ ਲਈ ਨਿਰਧਾਰਿਤ ਕੀਤਾ ਗਿਆ ਪਰ ਤਪਦੀ ਗਰਮੀ ਵਿੱਚ ਗ੍ਰਾਹਕ ਵੀ ਸ਼ਾਮ ਦੇ ਸਮੇਂ ਆਉਂਦਾ ਹੈ ਤੇ ਸ਼ਾਮ ਦੇ ਸਮੇਂ ਦੁਕਾਨ ਬੰਦ ਕਰਵਾ ਦਿੱਤੀ ਜਾਂਦੀ ਹੈ। ਪੁਲਿਸ ਵਾਲੇ ਦੁਕਾਨਦਾਰਾਂ ਨਾਲ ਮਾੜਾ ਵਿਹਾਰ ਕਰ ਰਹੇ ਹਨ। ਵਪਾਰੀ ਪਹਿਲੀ ਵਾਰ ਸਰਕਾਰ ਤੋਂ ਮੰਗ ਕਰ ਰਹੇ ਹਨ ਕੀ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਵਪਾਰ ਚਲਾਉਣ ਦੇ ਲਈ ਸਮੇਂ ਵਿੱਚ ਇਜ਼ਾਫ਼ਾ ਕੀਤਾ ਜਾਵੇ।
ਇਹ ਵੀ ਪੜੋ: ਖੇਤੀ ਮੋਟਰਾਂ ਲਈ ਬਿਜਲੀ ਦੀ ਸਪਲਾਈ ਮੁਫ਼ਤ ਰਹੇਗੀ ਜਾਰੀ: ਬਾਜਵਾ
ਅਮਿਤ ਕਪੂਰ ਦਾ ਕਹਿਣਾ ਹੈ ਕਿ ਵਪਾਰੀ ਲੌਕਡਾਊਨ ਦੇ ਵਿੱਚ ਅਪਣਾਏ ਗਏ ਗ਼ਲਤ ਫੈਸਲਿਆਂ ਤੋਂ ਬੇਹੱਦ ਨਾਰਾਜ਼ ਹੈ, ਇਸ ਨਾਲ ਹੀ ਅਮਿਤ ਕਪੂਰ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਵਪਾਰ ਮੰਡਲ ਸਰਕਾਰ ਦਾ ਸਹਿਯੋਗ ਅਦਾ ਕਰਨ ਦੇ ਲਈ ਹਮੇਸ਼ਾ ਤਿਆਰ ਹਨ ਪਰ ਵਪਾਰੀ ਵਰਗ ਦਾ ਖ਼ਾਸ ਧਿਆਨ ਦਿੱਤਾ ਜਾਵੇ ਕਿਉਂਕਿ ਵਪਾਰੀ ਵਰਗ ਤੋਂ ਹੀ ਸਰਕਾਰਾਂ ਨੂੰ ਟੈਕਸ ਜਾਣਾ ਹੈ।