ਬਠਿੰਡਾ:ਜ਼ਿਲ੍ਹਾ ਬਠਿੰਡਾ ਵਿਖੇ ਈਟੀਵੀ ਭਾਰਤ ਦੀ ਖ਼ਬਰ ਦਾ ਸ਼ਾਨਦਾਰ ਅਸਰ (ETV Indias news has a wonderful impact) ਵੇਖਣ ਨੂੰ ਮਿਲਿਆ ਹੈ। ਦਰਅਸਲ ਬੀਤੇ ਦਿਨੀ ਈਟੀਵੀ ਭਾਰਤ ਵੱਲੋਂ ਜ਼ਿਲ੍ਹੇ ਦੀ ਕਰਤਾਰ ਬਸਤੀ ਵਿਚਲੀ ਜਗੀਰ ਫੌਜੀ ਵਾਲੀ ਗਲੀ ਵਿਚ ਰਹਿ ਰਹੀਆਂ ਮਾਵਾਂ ਧੀਆਂ ਦੇ ਮਾੜੇ ਹਾਲਾਤ (Bad conditions of mother and daughter) ਨੂੰ ਦੁਨੀਆਂ ਅੱਗੇ ਨਸ਼ਰ ਕੀਤਾ ਗਿਆ ਸੀ ।
ਵੈਲਫੇਅਰ ਸੁਸਾਇਟੀ: ਖ਼ਬਰ ਨੂੰ ਵੇਖ ਕੇ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ ਬਠਿੰਡਾ ਦੇ ਹੀ ਸਹਿਯੋਗ ਵੈਲਫੇਅਰ ਸੁਸਾਇਟੀ ਚਲਾਉਣ ਵਾਲੇ ਗੁਰਵਿੰਦਰ ਸ਼ਰਮਾ (Gurwinder Sharma who runs the welfare society) ਵੱਲੋਂ ਮਾਂ ਧੀ ਨੂੰ ਨਵਾਂ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ ਗਿਆ ਹੈ। ਅੱਜ ਉਸ ਵੱਲੋਂ ਮਕਾਨ ਖਾਲੀ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਸਮਾਜ ਸੇਵੀ ਗੁਲਵਿੰਦਰ ਸ਼ਰਮਾ ਨੇ ਦੱਸਿਆ ਕਿ ਮੀਡੀਆ ਵਿੱਚ ਆਈਆਂ ਖਬਰਾਂ ਤੋਂ ਬਾਅਦ ਉਨ੍ਹਾਂ ਵੱਲੋਂ ਖਸਤਾਹਾਲ ਮਕਾਨ ਬਣਾਉਣ ਲਈ ਮਾਂ ਧੀ ਨਾਲ ਸੰਪਰਕ ਕੀਤਾ (Contacted mother and daughter to build a house) ਗਿਆ ਸੀ ਅਤੇ ਇਸ ਕਾਰਜ ਵਿੱਚ ਕਈ ਸਮਾਜਸੇਵੀ ਉਨ੍ਹਾਂ ਨਾਲ ਜੁੜੇ ਹਨ। ਜਿਨ੍ਹਾਂ ਵੱਲੋਂ ਇਸ ਖਸਤਾਹਾਲ ਮਕਾਨ ਦੀ ਉਸਾਰੀ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਉਹਨਾ ਵੱਲੋਂ ਮਕਾਨ ਦੀ ਛੱਤ ਨੂੰ ਤਬਦੀਲ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਨਵੇਂ ਦਰਵਾਜ਼ੇ ਅਤੇ ਬਿਜਲੀ ਆਦਿ ਦਾ ਕੰਮ ਕਰਵਾਇਆ ਜਾਵੇਗਾ।