ਬਠਿੰਡਾ: ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਸਰਕਾਰੀ ਜ਼ਮੀਨਾਂ (Government lands) ਤੋਂ ਕਬਜ਼ੇ ਛਡਾਉਣ ਨੂੰ ਲੈਕੇ ਲਗਾਤਾਰ ਸਰਗਰਮ ਨਜ਼ਰ ਆ ਰਹੀ ਹੈ। ਇੱਕ ਪਾਸੇ ਜਿੱਥੇ ਕਿਸਾਨਾਂ ਤੋਂ ਸਰਕਾਰੀ ਜ਼ਮੀਨਾਂ ਛਡਾਈਆਂ ਜਾ ਰਹੀਆਂ ਹਨ। ਉੱਥੇ ਹੀ ਸਰਕਾਰੀ ਥਾਵਾਂ ‘ਤੇ ਬਣੇ ਬਠਿੰਡਾ ਦੇ ਰਿੰਕ ਰੋਡ (Rink Road of Bathinda) ‘ਤੇ ਸਥਿਤ ਕੀਤੇ ਗਏ ਨਾਜਾਇਜ਼ ਕਬਜ਼ੇ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾਇਆ ਗਿਆ ਹੈ।
ਇਸ ਮੌਕੇ ਪੀਲੇ ਪੰਜੇ ਨੇ ਕਈ ਲੋਕਾਂ ਦੇ ਘਰ ਤੋੜ ਦਿੱਤੇ ਹਨ, ਜਿਸ ਕਰਕੇ ਕਈ ਲੋਕ ਘਰ ਤੋਂ ਬੇਘਰ ਕਰ ਦਿੱਤੇ ਗਏ ਹਨ। ਇਸ ਮੌਕੇ ਇਨ੍ਹਾਂ ਗ਼ਰੀਬ ਪਰਿਵਾਰਾਂ ਦੀ ਹਮਾਇਤ ਵਿੱਚ ਕਿਸਾਨ ਆਗੂ ਪਹੁੰਚ ਗਏ ਹਨ ਅਤੇ ਉੱਥੇ ਧਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਤੋਂ ਮੰਗ (Demand from Punjab Govt) ਕੀਤੀ ਜਾ ਰਹੀ ਹੈ, ਕਿ ਪੰਜਾਬ ਸਰਕਾਰ (Punjab Govt) ਪਹਿਲਾਂ ਗ਼ਰੀਬਾਂ ਤਬਕੇ ਦੇ ਲੋਕਾਂ ਨੂੰ ਨਵੇਂ ਘਰ ਬਣਾ ਕੇ ਦੇਵੇ। ਅਤੇ ਇਨ੍ਹਾਂ ਲੋਕਾਂ ਦੇ ਹੋਏ ਨੁਕਾਸਨ ਦਾ ਮੁਆਵਜ਼ਾ ਵੀ ਦੇਵੇ।