ਪੰਜਾਬ

punjab

ETV Bharat / state

ਬਠਿੰਡਾ ਰੇਲਵੇ ਸਟੇਸ਼ਨ ਨੇੜੇ ਮਿਲੀ ਨੌਜਵਾਨ ਲਾਸ਼, ਜੇਬ ਚੋਂ ਮਿਲਿਆ ਨਸ਼ੀਲਾ ਪਦਾਰਥ - online punjabi khabran

ਰੇਲਵੇ ਗੋਦਾਮ ਬਠਿੰਡਾ 'ਚ ਅਣਪਛਾਤੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਜੇਬ ਚੋਂ ਨਸ਼ੀਲਾ ਪਦਾਰਥ ਮਿਲਨ ਤੋਂ ਇਹ ਲਗਦਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਉਹ ਟਰੇਨ ਦੀ ਚਪੇਟ ਵਿੱਚ ਆਇਆ ਹੈ।

ਫ਼ੋਟੋ

By

Published : Jul 8, 2019, 1:31 PM IST

ਬਠਿੰਡਾ: ਜ਼ਿਲ੍ਹੇ ਦੇ ਪੁਰਾਣੇ ਰੇਲਵੇ ਗੋਦਾਮ ਚੋਂ ਇੱਕ ਅਣਪਛਾਤੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਜੇਬ ਚੋਂ 2 ਨਸ਼ੇ ਦੇ ਇੰਜੈਕਸ਼ਨ ਅਤੇ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆਂ ਹਨ।

ਵੀਡੀਓ

ਸਥਾਨਕ ਲੋਕਾਂ ਵੱਲੋਂ ਲਾਸ਼ ਦੀ ਜਾਣਕਾਰੀ ਸਹਾਰਾ ਜਨ ਸੇਵਾ ਸੰਸਥਾ ਨੂੰ ਦਿੱਤੀ ਗਈ। ਸੰਸਥਾ ਦੇ ਕਰਮਚਾਰੀ ਮੌਕੇ 'ਤੇ ਪਹੁਚੇ ਅਤੇ ਜੀ.ਆਰ.ਪੀ. ਪੁਲਿਸ ਨੂੰ ਇਤਲਾਹ ਕੀਤੀ। ਫ਼ਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਚੋਂ 2 ਇੰਜੈਕਸ਼ਨ ਅਤੇ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਜਿਸ ਤੋਂ ਲਗਦਾ ਹੈ ਕਿ ਮ੍ਰਿਤਕ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਉਹ ਟਰੇਨ ਦੀ ਚਪੇਟ ਵਿੱਚ ਆਇਆ ਜਿਸ ਕਾਰਨ ਉਸ ਦੀ ਮੌਤ ਹੋਈ।

ABOUT THE AUTHOR

...view details