ਬਠਿੰਡਾ: ਕੋਰੋਨਾ ਮਹਾਂਮਾਰੀ ਦੌਰਾਨ ਚਿਕਨਗੁਨੀਆ ਦੇ ਕਿੰਨੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਮਾਹਰ ਡਾਕਟਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਚਿਕਨਗੁਨੀਆ ਲਈ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਇਸ ਸਾਲ ਨਹੀਂ ਆਇਆ ਚਿਕਨਗੁਨੀਆ ਦਾ ਮਾਮਲਾ
ਮਾਹਰ ਡਾ. ਸਤੀਸ਼ ਜਿੰਦਲ ਨੇ ਦੱਸਿਆ ਕਿ ਇਸ ਵਾਰੇ ਹਾਲੇ ਤੱਕ ਚਿਕਨਗੁਨੀਆ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਸਾਵਧਾਨੀਆਂ ਵਰਤਣ ਦੀ ਲੋੜ
ਸਰਕਾਰੀ ਹਸਪਤਾਲ ਦੇ ਡਾਕਟਰ ਹਰਮੀਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਚਿਕਨਗੁਨੀਆ ਤੋਂ ਘਬਰਾਉਣ ਦੀ ਨਹੀਂ ਸਗੋਂ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਕਿਵੇਂ ਹੁੰਦਾ ਚਿਕਨਗੁਨੀਆ
ਚਿਕਨਗੁਨੀਆ ਵਾਇਰਲ ਵਾਇਰਲ ਫੀਵਰ ਹੈ ਤੇ ਇਹ ਮੱਛਰ ਦੇ ਵੱਢਣ ਨਾਲ ਹੋ ਜਾਂਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਜਾਂ ਆਸ-ਪਾਸ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ ਉੱਥੇ ਸਾਫ ਪਾਣੀ ਦਾ ਠਹਿਰਾਓ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬਾਰਿਸ਼ ਦੇ ਕਾਰਨ ਪਾਣੀ ਇਕੱਠਾ ਹੁੰਦਾ ਹੈ, ਇਸ ਲਈ ਇਹ ਸੀਜ਼ਨ ਦੇ ਵਿੱਚ ਚਿਕਨਗੁਨੀਆ ਹੋਣ ਦਾ ਖ਼ਦਸ਼ਾ ਦੂਜੇ ਸੀਜ਼ਨ ਦੇ ਮੁਕਾਬਲੇ ਜ਼ਿਆਦਾ ਬਣਿਆ ਰਹਿੰਦਾ ਹੈ।
ਸਰਕਾਰੀ ਹਸਪਤਾਲ 'ਚ ਇਲਾਜ ਮੁਫ਼ਤ
ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਚਿਕਨਗੁਨੀਆ ਦਾ ਇਲਾਜ ਬਿਲਕੁਲ ਮੁਫ਼ਤ ਹੈ। ਇਸ ਕਰਕੇ ਜੇਕਰ ਕਿਸੇ ਨੂੰ ਚਿਕਨਗੁਨੀਆ ਦੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਮਾਹਰ ਡਾਕਟਰ ਨੂੰ ਦਿਖਾਉਣ ਤੇ ਦਵਾਈ ਲੈਣ। ਸਿਵਲ ਹਸਪਤਾਲ ਵਿੱਚ ਹਰ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਆਨ ਕਾਲ ਵੀ 24 ਘੰਟੇ ਮੌਜੂਦ ਰਹਿੰਦੇ ਹਨ। ਡਾ. ਹਰਮੀਤ ਨੇ ਦੱਸਿਆ ਕਿ ਮੱਛਰਦਾਨੀ ਦਾ ਇਸਤੇਮਾਲ ਤੇ ਘਰ ਤੋਂ ਬਾਹਰ ਜਾਣ ਦੇ ਦੌਰਾਨ ਪੂਰੇ ਕੱਪੜੇ ਪਾਉਣੇ ਚਾਹੀਦੇ ਹਨ ਤਾਂ ਕਿ ਮੱਛਰ ਵੱਢ ਨਾ ਸਕੇ।
ਚਿਕਨਗੁਨੀਆ ਦੀ ਰੋਕਥਾਮ ਲਈ ਨਹੀਂ ਬਣੀ ਵੈਕਸੀਨ
ਇੰਡੀਅਨ ਪੈਡੀਆਟ੍ਰਿਕ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਡਾ. ਅਜੇ ਗੁਪਤਾ ਨੇ ਦੱਸਿਆ ਕਿ ਚਿਕਨਗੁਨੀਆ ਦੀ ਰੋਕਥਾਮ ਲਈ ਅਜੇ ਵੈਕਸੀਨ ਨਹੀਂ ਬਣੀ ਹੈ। ਇਹ ਵਾਇਰਲ ਫੀਵਰ ਹੈ, ਇਸ ਤੋਂ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਓਪੀਡੀ ਦੇ ਵਿੱਚ ਚਿਕਨਗੁਨੀਆ ਤੋਂ ਪੀੜਤ ਕੋਈ ਵੀ ਮਰੀਜ਼ ਨਹੀਂ ਆਇਆ ਹੈ।
ਚਿਕਨਗੁਨੀਆ ਤੋਂ ਡਰਨ ਦੀ ਲੋੜ ਨਹੀਂ
ਡਾਕਟਰ ਅਜੇ ਨੇ ਦੱਸਿਆ ਕਿ ਚਿਕਨਗੁਨੀਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਆਮ ਬੁਖ਼ਾਰ ਵਾਂਗੂ ਹੀ ਹੁੰਦਾ ਹੈ ਪਰ ਬੁਖਾਰ ਉਤਰਨ ਤੋਂ ਬਾਅਦ ਜੋੜਾਂ ਦਾ ਦਰਦ ਜ਼ਰੂਰ ਮਰੀਜ਼ ਨੂੰ ਤੰਗ ਕਰਦਾ ਹੈ, ਜਿਸ ਦੇ ਲਈ ਉਸ ਨੂੰ ਪੇਨ ਕਿਲਰ ਦਾ ਸਹਾਰਾ ਲੈਣਾ ਪੈਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਅਸੀਂ ਆਪਣਾ ਇਮਿਊਨ ਸਿਸਟਮ ਨੂੰ ਵਧਾ ਲਈਏ ਤਾਂ ਜਲਦੀ ਜਲਦੀ ਕੋਈ ਵੀ ਬਿਮਾਰੀ ਨਹੀਂ ਲੱਗਦੀ। ਉਨ੍ਹਾਂ ਨੇ ਦੱਸਿਆ ਕਿ ਸਾਰੇ ਹੀ ਮਾਪਿਆਂ ਨੂੰ ਆਪਣੇ ਬੱਚੇ ਦੀ ਵੈਕਸੀਨੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ।