ਬਠਿੰਡਾ: ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਧੋਬੀਆਣਾ ਬਸਤੀ ਦੇ ਵਾਰਡ ਨੰਬਰ ਦੱਸ ’ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ। ਮਾਮਲਾ ਇਹ ਹੈ ਕਿ ਵਾਰਡ ਨੰਬਰ ਦੱਸ ਵਿੱਚ ਇੱਕ ਮਕਾਨ ਦੇ ਪਤੇ ’ਤੇ ਅੱਸੀ ਦੇ ਕਰੀਬ ਵੋਟਾਂ ਬਣਾਈਆਂ ਹੋਈਆਂ ਹਨ ਇਸ ਹੈਰਾਨੀਜਨਕ ਪੂਰੇ ਮਾਮਲੇ ਦੀ ਪੜਤਾਲ ਨੂੰ ਲੈ ਕੇ ਸਾਡੀ ਟੀਮ ਵੱਲੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ।
ਘਰ ਇੱਕ ਤੇ ਵੋਟਰਾਂ ਦੀ ਗਿਣਤੀ 80, ਜਾਣੋ ਕੀ ਹੈ ਪੂਰਾ ਮਾਮਲਾ ਮਿਉਂਸਿਪਲ ਕਾਰਪੋਰੇਸ਼ਨ ਦਫ਼ਤਰ ਤੋਂ ਇਲਾਵਾ ਰਾਜ ਚੋਣ ਕਮਿਸ਼ਨ ਨੂੰ ਵੀ ਕਰ ਚੁੱਕ ਹਨ ਸ਼ਿਕਾਇਤ ਇਲਾਕਾਵਾਸੀ
ਇਸ ਮੌਕੇ ਵਾਰਡ ’ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਕਾਨ ਸਰਕਾਰ ਵੱਲੋਂ ਰੈਗੂਲਰ ਨਹੀਂ ਕੀਤੇ ਗਏ ਹਨ ਜਿਸ ਕਾਰਨ ਉਨ੍ਹਾਂ ਦੇ ਮਕਾਨਾਂ ਨੂੰ ਗੈਰਕਾਨੂੰਨੀ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੀਡਰਾਂ ਵੱਲੋਂ ਉਨ੍ਹਾਂ ਨੂੰ ਵੋਟ ਬੈਂਕ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਨਹੀਂ ਸਮਝਿਆ ਜਾਂਦਾ। ਉਨ੍ਹਾਂ ਨੇ ਆਖਿਆ ਕਿ ਇਸ ਸਬੰਧ ਵਿੱਚ ਉਹ ਮਿਉਂਸਿਪਲ ਕਾਰਪੋਰੇਸ਼ਨ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ (ਬੀਈਐਲ) ਨੂੰ ਵੀ ਦੱਸ ਚੁੱਕੇ ਹਨ। ਪਰ ਹਰ ਵਾਰ ਇਹ ਗੱਲ ਆਖ ਦਿੱਤੀ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਜਦੋਂ ਕਿ ਸਰਕਾਰ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਵੀ ਇਸ ਦੀ ਖ਼ਬਰ ਹੈ ਉਹ ਕੋਈ ਅਨਪੜ੍ਹ ਨਹੀਂ ਹਨ।
ਇਲਾਕਾ ਵਾਸਿਆਂ ਦਾ ਕਹਿਣਾ ਸਾਨੂੰ ਲੀਡਰਾਂ ਵੱਲੋਂ ਵੋਟ ਬੈਂਕ ਦੇ ਤੌਰ ’ਤੇ ਵਰਤਿਆ ਜਾਂਦਾ ਹੈ
ਇਸ ਪੂਰੇ ਮਾਮਲੇ ਨੂੰ ਲੈ ਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਇੱਕ ਵੋਟ ਬੈਂਕ ਸਮਝ ਕੇ ਵਰਤਿਆ ਜਾ ਰਿਹਾ ਹੈ। ਸਥਾਨਕ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਤੀਹ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਇਸ ਮੌਕੇ ਮੰਗ ਕੀਤੀ ਉਨ੍ਹਾਂ ਵੋਟਰ ਕਾਰਡ ਸਾਡੇ ਮਕਾਨ ਦੇ ਪਤੇ ’ਤੇ ਬਣਾਏ ਜਾਣ ਕਿਉਂਕਿ ਅਸੀਂ ਆਪਣੇ ਮਕਾਨ ਵਿੱਚ ਹਰ ਇੱਕ ਸੁਵਿਧਾ ਲੈ ਰਹੇ ਹਾਂ ਭਾਵੇਂ ਉਹ ਬਿਜਲੀ ਹੋਵੇ ਜਾਂ ਪਾਣੀ ਦੇ ਕੁਨੈਕਸ਼ਨ।
ਜਦੋਂ ਇਸ ਸੰਬੰਧ ਵਿਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਇਸ ਪੂਰੇ ਮਾਮਲੇ ਦੀ ਜਾਂਚ ਲਈ ਐੱਸਡੀਐੱਮ ਦੀ ਡਿਊਟੀ ਲਾਈ ਜਾਵੇਗੀ ਤੇ ਮਾਮਲੇ ਨੂੰ ਹੱਲ ਕਰਵਾਇਆ ਜਾਵੇਗਾ