ਬਠਿੰਡਾ: ਹੋਲੀ ਦੇ ਤਿਊਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਰੋਣਕਾਂ ਲਗੀਆਂ ਹੋਈਆਂ ਹਨ। ਸੋਮਵਾਰ ਨੂੰ ਬਾਜ਼ਾਰਾਂ ਵਿੱਚ ਸ਼ਹਿਰ ਵਾਸੀਆਂ ਨੇ ਖੂਬ ਖਰੀਦਾਰੀ ਕੀਤੀ। ਪਰ ਇਸ ਵਾਰ ਬਾਜ਼ਾਰਾਂ ਵਿੱਚ ਚਾਈਨੀਜ਼ ਪਿਚਕਾਰੀ ਅਤੇ ਹੋਰ ਸਾਮਾਨ ਨਜ਼ਰ ਨਹੀਂ ਆਇਆ।
ਇਸ ਵਾਰ ਹੋਲੀ Made in India - ਹੋਲੀ ਦਾ ਤਿਊਹਾਰ
ਹੋਲੀ ਦੇ ਤਿਊਹਾਰ ਨੂੰ ਲੈ ਕੇ ਲੋਕ ਬਾਜ਼ਾਰਾਂ ਵਿੱਚ ਰੰਗਾਂ ਅਤੇ ਪਿਚਕਾਰੀਆਂ ਦੀ ਖਰੀਦਾਰੀ ਖੂਬ ਕਰ ਰਹੇ ਹਨ। ਉੱਥੇ ਹੀ ਕੋਰੋਨਾ ਵਾਇਰਸ ਦੇ ਚੱਲਦੇ ਲੋਕ ਚਾਈਨੀਜ਼ ਸਾਮਾਨ ਤੋਂ ਵੀ ਪਰਹੇਜ ਕਰ ਰਹੇ ਹਨ।
ਕੋਰੋਨਾ ਵਾਇਰਸ ਦੇ ਚੱਲਦੇ ਚਾਈਨਾ ਤੋਂ ਸਾਮਾਨ ਦੀ ਖਰੀਦਦਾਰੀ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਇਸ ਵਾਰ ਬਾਜ਼ਾਰ ਵਿੱਚ ਆਪਣੇ ਦੇਸ਼ ਦਾ ਬਣਿਆ ਸਾਮਾਨ ਹੀ ਵਿਕ ਰਿਹਾ ਹੈ ਚਾਹੇ ਉਹ ਗੁਲਾਲ ਹੋਵੇ ਜਾਂ ਫਿਰ ਪਿਚਕਾਰੀਆਂ।
ਸ਼ਹਿਰ ਵਿੱਚ ਸੋਮਵਾਰ ਨੂੰ ਕਈ ਥਾਂ 'ਤੇ ਪੂਰੇ ਰੀਤੀ ਰਿਵਾਜ ਅਤੇ ਸ਼ਰਧਾ ਦੇ ਨਾਲ ਹੋਲਿਕਾ ਪੂਜਨ ਕੀਤਾ ਗਿਆ। ਮੰਗਲਵਾਰ ਨੂੰ ਹੋਲੀ ਦਾ ਤਿਊਹਾਰ ਸ਼ਹਿਰ ਵਿੱਚ ਧੂਮਧਾਮ ਨਾਲ ਮਨਾਇਆ ਜਾਣਾ ਹੈ, ਇਸ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਕਰ ਲਏ ਗਏ ਹਨ। ਬਠਿੰਡਾ ਦੇ ਐਸਐਸਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਹੋਲੀ ਨੂੰ ਲੈ ਕੇ ਸ਼ਹਿਰ ਵਿੱਚ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਹਰ ਚੌਰਾਹੇ 'ਤੇ ਪੁਲਿਸ ਦੇ ਨਾਕੇ ਲਗਾਏ ਜਾਣਗੇ ਤਾਂ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖਿਲਾਫ ਸਖ਼ਤੀ ਵਰਤੀ ਜਾ ਸਕੇ।