ਅੰਮ੍ਰਿਤਸਰ: ਹਿੰਦੂ ਰਾਸ਼ਟਰ ਸੈਨਾ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਜਗਰਾਤਿਆਂ 'ਚ ਝਾਕੀਆਂ ਕਰਨ ਵਾਲੇ ਤੇ ਹਲਵਾਈ ਤੇ ਹੋਰ ਛੋਟੇ ਕਲਾਕਾਰਾਂ ਲਈ ਸਰਕਾਰ ਅੱਗੇ ਗੁਹਾਰ ਲਗਾਈ ਕਿ ਇਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ।
ਹੁਣ ਜਗਰਾਤੇ ਤੇ ਝਾਕੀਆਂ ਕਰਨ ਵਾਲੇ ਹੋਏ ਰੋਟੀ ਤੋਂ ਮੁਹਤਾਜ਼ - amritsar news
ਅੰਮ੍ਰਿਤਸਰ ਵਿੱਚ ਹਿੰਦੂ ਰਾਸ਼ਟਰ ਸੈਨਾ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਜਗਰਾਤਿਆਂ 'ਚ ਝਾਕੀਆਂ ਕਰਨ ਵਾਲੇ ਤੇ ਹਲਵਾਈ ਤੇ ਹੋਰ ਛੋਟੇ ਕਲਾਕਾਰਾਂ ਲਈ ਸਰਕਾਰ ਅੱਗੇ ਗੁਹਾਰ ਲਗਾਈ ਕਿ ਇਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।
ਇਸ ਮੌਕੇ ਜਗਰਾਤੇ ਤੇ ਝਾਕੀਆਂ ਕਰਨ ਵਾਲਿਆਂ ਨੇ ਦੱਸਿਆ ਕਿ ਜਦੋਂ ਤੋਂ ਲੌਕਡਾਊਨ ਲੱਗਿਆ ਹੈ, ਉਸ ਵੇਲੇ ਤੋਂ ਸਾਰਾ ਕੰਮਕਾਜ ਠੱਪ ਪਿਆ ਹੋਇਆ ਹੈ ਜਿਸ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤਾਂ ਜਿੰਮ ਵੀ ਖੋਲ੍ਹ ਦਿੱਤੇ ਹਨ ਪਰ ਉਨ੍ਹਾਂ ਦੇ ਕੰਮਕਾਜ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਨਗੇ।
ਦੂਜੇ ਪਾਸੇ ਹਿੰਦੂ ਰਾਸ਼ਟਰ ਸੈਨਾ ਤੋਂ ਚੇਤਨ ਕੱਕੜ ਨੇ ਇਨ੍ਹਾਂ ਛੋਟੇ ਕਲਾਕਾਰਾਂ ਜਗਰਾਤਿਆਂ 'ਚ ਝਾਕੀਆਂ ਕਰਨ ਵਾਲਿਆਂ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਨ੍ਹਾਂ ਲੋਕਾਂ ਦੀ ਵੀ ਮਦਦ ਕੀਤੀ ਜਾਵੇ ਨਹੀਂ ਤਾਂ ਉਹ ਇਨ੍ਹਾਂ ਨਾਲ ਰਲ ਕੇ ਸੰਘਰਸ਼ ਕਰਨਗੇ।