ਪੰਜਾਬ

punjab

ETV Bharat / state

ਮੀਂਹ ਦੇ ਪਾਣੀ ਨਾਲ ਬਠਿੰਡਾ ਬਣਿਆ ਦਰਿਆ, ਕ੍ਰੇਨਾ ਨਾਲ ਲੋਕਾਂ ਨੂੰ ਕੱਢਿਆ ਬਾਹਰ - municipal corporation

ਬਠਿੰਡਾ 'ਚ ਬੀਤੀ ਰਾਤ ਪਏ ਮੀਂਹ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ, ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਜਿਨ੍ਹਾਂ ਨੂੰ ਨਗਰ ਨਿਗਮ ਦੇ ਸਾਬਕਾ ਅਧਿਕਾਰੀ ਵੱਲੋਂ ਕ੍ਰੇਨ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਫ਼ੋਟੋ

By

Published : Jul 17, 2019, 8:48 PM IST

ਬਠਿੰਡਾ: ਸੂਬੇ ਵਿੱਚ ਮੀਂਹ ਪੈਂਦੇ ਨੂੰ 2 ਦਿਨ ਹੋਏ ਹਨ ਤੇ ਲੋਕਾਂ ਦੇ ਘਰਾਂ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ ਹੈ। ਲੋਕਾਂ ਨੂੰ ਕਾਫ਼ੀ ਮੁਸ਼ਕਿਲ ਹੋ ਰਹੀ ਹੈ ਪਰ ਪ੍ਰਸ਼ਾਸਨ ਦਾ ਕੋਈ ਵਿਅਕਤੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਿਆ, ਉਸ ਦੀ ਥਾਂ ਨਗਰ ਨਿਗਮ ਦਾ ਅਧਿਕਾਰੀ ਵਿਜੈ ਕੁਮਾਰ ਪਰਸਰਾਮ ਨਗਰ ਦੇ ਲੋਕਾਂ ਨੂੰ ਕ੍ਰੇਨ ਰਾਹੀਂ ਘਰਾਂ ਤੋਂ ਬਾਹਰ ਕੱਢ ਰਿਹਾ ਹੈ।

ਵੀਡੀਓ

ਇਹ ਵੀ ਪੜ੍ਹੋ: ਮੁੰਬਈ 'ਚ ਕੁਲਭੂਸ਼ਣ ਜਾਧਵ ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ

ਇਸ ਬਾਰੇ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਲੋਕਾਂ ਦਾ ਘਰਾਂ ਵਿੱਚ ਸਾਰਾ ਸਮਾਨ ਭਿੱਜ ਗਿਆ ਹੈ, ਤੇ ਲੋਕ ਘਰਾਂ ਵਿੱਚ ਕੈਦੀਆਂ ਵਾਂਗੂ ਬੈਠਣ 'ਤੇ ਮਜ਼ਬੂਰ ਹੋ ਗਏ ਹਨ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਮੀਂਹ ਦਾ ਪਾਣੀ ਅੰਦਰ ਘਰਾਂ ਦੇ ਅੰਦਰ ਆਉਣ ਕਾਰਨ ਕਾਫ਼ੀ ਨੁਕਸਾਨ ਹੋ ਚੁੱਕਿਆ ਹੈ। ਲੋਕ ਬਾਲਟੀਆਂ ਦੇ ਨਾਲ ਆਪਣੇ ਘਰਾਂ ਦੇ ਵਿੱਚ ਜਮ੍ਹਾ ਹੋਏ ਬਰਸਾਤ ਦੇ ਪਾਣੀ ਨੂੰ ਕੱਢ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਲੋਕਾਂ ਦੀ ਸਾਰ ਲਵੇਗਾ ਜਾਂ ਫਿਰ ਐਵੇਂ ਹੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ABOUT THE AUTHOR

...view details