ਬਠਿੰਡਾ: ਬਠਿੰਡਾ ਵਿੱਚ ਲਗਾਤਾਰ ਜ਼ੋਰਦਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਤਾਪਮਾਨ ਵਿੱਚ ਵੀ ਇੱਕ ਵਾਰ ਫਿਰ ਗਿਰਾਵਟ ਆ ਗਈ ਹੈ ਤੇ ਸ਼ਹਿਰ ਦੇ ਹੇਠਲੇ ਸਥਾਨਾਂ 'ਤੇ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ ਹੈ। ਇਸ ਦੌਰਾਨ ਕੁਝ ਥਾਂ 'ਤੇ ਬਿਜਲੀ ਵੀ ਨਹੀਂ ਹੈ। ਇਸ ਦੇ ਨਾਲ ਹੀ ਲੋਕਾਂ ਦੀ ਪ੍ਰੇਸ਼ਾਨੀ ਵੀ ਵੱਧ ਗਈ। ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਦਾ ਕਹਿਣਾ ਹੈ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਤੇਜ਼ ਮੀਂਹ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਬਠਿੰਡਾ: ਕੋਰੋਨਾ ਤੋਂ ਬਾਅਦ ਮੀਂਹ ਦੀ ਮਾਰ, ਕਿਸਾਨਾਂ ਦੀਆਂ ਫ਼ਸਲਾਂ ਨੂੰ ਹੋਇਆ ਨੁਕਸਾਨ
ਬਠਿੰਡਾ ਵਿੱਚ ਤੇਜ਼ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇੱਕ ਪਾਸੇ ਕੋਰੋਨਾ ਦੀ ਮਹਾਮਾਰੀ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ ਤੇ ਦੂਜੇ ਪਾਸੇ ਇਹ ਬੇਲੋੜੀਂਦਾ ਮੀਂਹ। ਕਿਸਾਨ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਉਹ ਫ਼ਸਲ ਦੇ ਹੋਏ ਨੁਕਸਾਨ ਲਈ ਪੁਖ਼ਤਾ ਕਦਮ ਚੱਕਣ।
ਫ਼ੋਟੋ
ਦੱਸਣਯੋਗ ਹੈ ਕਿ ਇਸ ਬੇਲੋੜੀਂਦੇ ਮੀਂਹ ਦੇ ਕਾਰਨ ਕਿਸਾਨਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਣਕ ਦੀ ਫ਼ਸਲ ਲਗਭਗ ਪੱਕ ਚੁੱਕੀ ਹੈ ਤੇ ਕਿਸਾਨ ਇਸ ਤੇਜ਼ ਮੀਂਹ ਨੂੰ ਫ਼ਸਲਾਂ ਲਈ ਹਾਨੀਕਾਰਕ ਦੱਸ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਨੁਕਸਾਨ ਦਾ ਜਿੰਮਾ ਚੁੱਕੇ ਤੇ ਇਸ ਪ੍ਰੇਸ਼ਾਨੀ ਤੋਂ ਨਜਿੱਠਣ ਲਈ ਪੁਖ਼ਤਾ ਕਦਮ ਚੁੱਕੇ।