ਬਠਿੰਡਾ: ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ’ਚ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਅੱਜ ਸੋਮਵਾਰ 23 ਦਸੰਬਰ ਨੂੰ ਹੋ ਗਈ ਹੈ। ਇਸ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ।
ਬਠਿੰਡਾ AIIMS ਨੂੰ ਚਲਾਉਣ ਦੀ ਜ਼ਿੰਮੇਵਾਰੀ ਪੀਜੀਆਈ ਚੰਡੀਗੜ੍ਹ ਨੂੰ ਸੌਂਪੀ ਗਈ ਹੈ। ਪੀਜੀਆਈ ਦੀ ਦੇਖ-ਰੇਖ ਵਿੱਚ ਹੀ ਇਸ ਦੇ ਡਾਕਟਰ ਨਿਯੁਕਤ ਕੀਤੇ ਅਤੇ ਵਿਭਾਗ ਬਣਾਏ ਗਏ ਹਨ। ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਅਧੀਨ ਬਣੇ ਬਠਿੰਡਾ ਦੇ AIIMS ਦੀ ਉਸਾਰੀ ’ਤੇ ਲਗਭਗ 925 ਕਰੋੜ ਰੁਪਏ ਖ਼ਰਚਾ ਆਵੇਗਾ। ਹਾਲੇ ਇਸ ਦੀ ਥੋੜ੍ਹੀ ਉਸਾਰੀ ਬਾਕੀ ਹੈ। ਪਿਛਲੇ ਵਰ੍ਹੇ ਪੀਜੀਆਈ ਚੰਡੀਗੜ੍ਹ ਦੀ OPD ’ਚ 28 ਲੱਖ ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।