ਬਠਿੰਡਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਗਰਭਵਤੀ ਔਰਤਾਂ ਨੂੰ ਹਾਈਟੈੱਕ ਸਿਹਤ ਸੁਵਿਧਾਵਾਂ ਮਿਲ ਸਕਣ ਇਸ ਦੇ ਲਈ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿੱਚ ਇੱਕ ਵੱਖਰੇ ਤੌਰ 'ਤੇ ਮਦਰ ਐਂਡ ਚਾਈਲਡ ਕੇਅਰ ਨਾਂਅ ਦਾ ਵਿਭਾਗ ਬਣਾਇਆ ਹੋਇਆ ਹੈ ਜਿੱਥੇ ਸਰਕਾਰ ਵੱਲੋਂ ਗਰਭਵਤੀ ਔਰਤਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।
ਹਸਪਤਾਲ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ
- ਹਸਪਤਾਲ ਵਿੱਚ 100 ਬੈੱਡ ਦੀ ਵਿਵਸਥਾ ਮਰੀਜ਼ਾਂ ਵਾਸਤੇ ਕੀਤੀ ਗਈ ਹੈ।
- ਮਹਿਲਾਵਾਂ ਅਤੇ ਬੱਚਿਆਂ ਵਾਸਤੇ ਵੱਖ-ਵੱਖ ਓਪੀਡੀ ਵੀ ਬਣੀ ਹੋਈ ਹੈ, ਜਿੱਥੇ ਓਪੀਡੀ ਰਾਹੀਂ ਮਰੀਜ਼ ਡਾਕਟਰੀ ਸਲਾਹ ਲੈ ਸਕਦੇ ਹਨ।
- ਇੰਨਾ ਹੀ ਨਹੀਂ ਗਾਇਨੀਕੋਲੋਜਿਸਟ ਡਾਕਟਰਾਂ ਦੀ ਡਿਊਟੀ 24 ਘੰਟੇ ਸਰਕਾਰ ਵੱਲੋਂ ਫਿਕਸ ਕੀਤੀ ਗਈ ਹੈ।
- ਮਰੀਜ਼ਾਂ ਵਾਸਤੇ ਵੱਖ-ਵੱਖ ਵਾਰਡ ਵੀ ਬਕਾਇਦਾ ਤੌਰ 'ਤੇ ਬਣਾਏ ਗਏ ਹਨ।
- ਲੇਬਰ ਰੂਮ ਤੋਂ ਇਲਾਵਾ ਆਪਰੇਸ਼ਨ ਥੀਏਟਰ ਦੀ ਵਿਵਸਥਾ ਵੀ ਇਸ ਹਸਪਤਾਲ ਵਿੱਚ ਹੈ।
ਸੀਨੀਅਰ ਮੈਡੀਕਲ ਅਫ਼ਸਰ ਨੇ ਹੋਰ ਸੁਵਿਧਾ ਸਬੰਧੀ ਜਾਣੂ ਕਰਵਾਇਆ
- ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ ਦਾ ਸਾਰਾ ਹੀ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ ਯਾਨੀ ਕਿ ਸਾਰਾ ਖ਼ਰਚਾ ਸਰਕਾਰ ਖ਼ੁਦ ਚੁੱਕਦੀ ਹੈ।
- ਸਿਹਤ ਵਿਭਾਗ ਵੱਲੋਂ ਹਸਪਤਾਲ ਵਿੱਚ 8 ਗਾਇਨਕਲੋਜਿਸਟ ਤੇ ਪੀ ਸਟਾਫ਼ ਨਰਸਾਂ ਦੀ ਤੈਨਾਤੀ ਕੀਤੀ ਗਈ ਹੈ।
- ਸਟਾਫ਼ ਨਰਸ ਦੀ ਡਿਲੀਵਰੀ ਦੇ ਦੌਰਾਨ ਡਾਕਟਰ ਦੀ ਮਦਦ ਕਰਦੀ ਹੈ ਜੇਕਰ ਕਿਸੇ ਮਰੀਜ਼ ਦਾ ਸਿਜੇਰੀਅਨ ਕੇਸ ਹੋਵੇ ਤਾਂ ਉਸਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਂਦਾ ਹੈ।
- ਡਾ. ਗਿੱਲ ਨੇ ਦੱਸਿਆ ਕਿ ਮਰੀਜ਼ਾਂ ਨੂੰ ਖਾਣਾ ਅਤੇ ਦਵਾਈਆਂ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਸਟ ਬਿਲਕੁਲ ਮੁਫ਼ਤ ਹਨ।
- ਇੰਨਾ ਹੀ ਨਹੀਂ ਜਿਹੜੀ ਮਹਿਲਾ ਹਸਪਤਾਲ ਵਿੱਚ ਡਿਲੀਵਰੀ ਕਰਵਾਉਂਦੀ ਹੈ ਉਸ ਨੂੰ ਸਿਹਤ ਵਿਭਾਗ ਵੱਲੋਂ ਕੁਝ ਰਾਸ਼ੀ ਵੀ ਪ੍ਰਦਾਨ ਕੀਤੀ ਜਾਂਦੀ ਹੈ।
- ਐਸਐਮਓ ਡਾ. ਗਿੱਲ ਨੇ ਦੱਸਿਆ ਕਿ ਬਠਿੰਡਾ ਦੇ ਇਸ ਹਸਪਤਾਲ ਵਿੱਚ 300 ਡਿਲੀਵਰੀਆਂ ਹਰ ਮਹੀਨੇ ਹੁੰਦੀਆਂ ਹਨ।
- 24 ਘੰਟੇ ਸਿਹਤ ਸੁਵਿਧਾ ਮਿਲ ਸਕੇ ਇਸ ਲਈ ਡਾਕਟਰਾਂ ਦਾ ਬਕਾਇਦਾ ਰੋਸਟਰ ਵੀ ਬਣਾਇਆ ਗਿਆ ਹੈ।
- ਡਿਲੀਵਰੀ ਹੋ ਜਾਣ ਤੋਂ ਬਾਅਦ ਮਹਿਲਾ ਨੂੰ ਉਸ ਦੇ ਘਰ ਤੱਕ ਵੀ ਮੁਫਤ ਪਹੁੰਚਾਇਆ ਜਾਂਦਾ ਹੈ।
- ਨਵਜਾਤ ਬੱਚਿਆਂ ਵਾਸਤੇ ਵੱਖਰੇ ਤੌਰ 'ਤੇ ਇੰਟੈਂਸਿਵ ਕੇਅਰ ਯੂਨਿਟ ਵੀ ਬਣਾਇਆ ਗਿਆ ਹੈ, ਤਾਂ ਕਿ ਨਵਜਾਤ ਬੱਚੇ ਦਾ ਇਲਾਜ ਸਹੀ ਅਤੇ ਸਮੇਂ ਸਿਰ ਹੋ ਸਕੇ।
- ਕੋਵਿਡ-19 ਦੇ ਦੌਰਾਨ ਵੀ ਲਗਾਤਾਰ ਇਸ ਹਸਪਤਾਲ ਵਿੱਚ ਡਿਲੀਵਰੀਆਂ ਰੁਟੀਨ ਦੀ ਤਰ੍ਹਾਂ ਹੋਈਆਂ।
- ਐਸਐਮਓ ਨੇ ਦੱਸਿਆ ਕਿ ਸੁਰੱਖਿਆ ਦੇ ਲਿਹਾਜ ਨਾਲ ਸੁਰੱਖਿਆ ਕਰਮਚਾਰੀ ਦੀ ਤੈਨਾਤੀ ਵੀ ਕੀਤੀ ਗਈ ਹੈ।
- ਸਾਫ਼-ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾ ਰਿਹਾ ਹੈ, ਬੱਚਾ ਜਦੋਂ ਜਨਮ ਲੈਂਦਾ ਹੈ ਉਸ ਦੀ ਵੈਕਸੀਨੇਸ਼ਨ ਵੀ ਸਮੇਂ ਸਿਰ ਕੀਤੀ ਜਾਂਦੀ ਹੈ।
- ਐਸਐਮਓ ਦੇ ਅਨੁਸਾਰ ਜਿਹੜੀ ਵੀ ਮਹਿਲਾ ਦੀ ਡਿਲੀਵਰੀ ਹੋਣੀ ਹੁੰਦੀ ਹੈ ਉਸ ਦਾ ਕੋਰੋਨਾ ਟੈਸਟ ਵੀ ਸਿਹਤ ਵਿਭਾਗ ਵੱਲੋਂ ਮੁਫ਼ਤ ਵਿੱਚ ਕਰਵਾਇਆ ਜਾਂਦਾ ਹੈ।
- ਓਪੀਡੀ ਦੇ ਦੌਰਾਨ ਜੇਕਰ ਕੋਈ ਮਹਿਲਾ ਆਪਣੇ ਬੱਚੇ ਨੂੰ ਨਾਲ ਲੈ ਕੇ ਆਉਂਦੀ ਹੈ ਤਾਂ ਉਸ ਦੇ ਲਈ ਵੱਖ ਤੋਂ ਫੀਡ ਰੂਮ ਵੀ ਬਣਾਇਆ ਗਿਆ ਹੈ।
- ਸਿਵਲ ਹਸਪਤਾਲ ਵਿੱਚ ਡਾਕਟਰ ਨੂੰ ਦਿਖਾਉਣ ਵਾਸਤੇ ਆਈ ਦਲਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਇਸੇ ਹਸਪਤਾਲ ਵਿੱਚ ਹੋਈ ਸੀ ਉਨ੍ਹਾਂ ਦਾ ਇੱਕ ਰੁਪਇਆ ਵੀ ਨਹੀਂ ਲੱਗਿਆ।
ਲੋਕਾਂ ਦੀ ਪ੍ਰਤੀਕਿਰਿਆ
- ਬੱਚੇ ਦਾ ਬਕਾਇਦਾ ਆਧਾਰ ਕਾਰਡ ਵੀ ਹਸਪਤਾਲ ਦੇ ਅੰਦਰ ਹੀ ਬਣਾ ਦਿੱਤੇ ਜਾਂਦੇ ਹਨ ਅਤੇ ਬਰਥ ਸਰਟੀਫਿਕੇਟ ਵੀ ਮੌਕੇ 'ਤੇ ਜਾਰੀ ਕਰ ਦਿੱਤਾ ਜਾਂਦਾ ਹੈ।
- ਪਰਵਾਸੀ ਮਜ਼ਦੂਰ ਰਵਿੰਦਰ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਡਿਲੀਵਰੀ ਇਸ ਹਸਪਤਾਲ ਵਿੱਚ ਮੁਫ਼ਤ ਦੇ ਵਿੱਚ ਹੋਈ ਹੈ।
- ਉਸ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ ਨੂੰ ਜੋ ਕੁਝ ਜ਼ਰੂਰੀ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ ਉਹ ਸਾਰੀ ਸੁਵਿਧਾਵਾਂ ਮਿਲ ਰਹੀਆਂ ਹਨ।
- ਸੁਨੀਤਾ ਨਾਂਅ ਦੀ ਮਹਿਲਾ ਨੇ ਵੀ ਦੱਸਿਆ ਕਿ ਉਸ ਦੀ ਡਿਲੀਵਰੀ ਵੀ ਹੋਈ ਅਤੇ ਉਸ ਤੋਂ ਵੀ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਕੀਤਾ ਗਿਆ।