ਬਠਿੰਡਾ: ਪੰਜਾਬ ਦੀ ਜਵਾਨੀ ਜਿਥੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਦਾ ਰੁਖ਼ ਕਰ ਰਹੀ ਹੈ, ਉਥੇ ਹੀ ਬਠਿੰਡਾ ਦੇ ਭੁੱਚੋ ਮੰਡੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਵੱਲੋਂ ਆਪਣੇ ਦੇਸ਼ ਵਿੱਚ ਹੀ ਰਹਿ ਕੇ ਆਪਣਾ ਸਵੈ ਰੁਜ਼ਗਾਰ ਚਲਾਉਣ ਲਈ ਮਾਡਰਨ ਟਰਾਲੀ ਜੂਸ ਬਾਰ ਤਿਆਰ ਕੀਤਾ ਗਿਆ ਹੈ। ਇੱਥੇ ਹਰ ਤਰ੍ਹਾਂ ਦਾ ਜੂਸ ਮਿਲਦਾ ਹੈ।
ਸਾਡੀ ਟੀਮ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਟਰਾਲੀ ਵਿੱਚ ਚਲਾ ਰਹੇ ਫਾਰਮ ਜੂਸ ਬਾਰ ਦੇ ਮਾਲਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬੀਕਾਮ ਕੀਤੀ ਹੋਈ ਹੈ। ਹਰਵਿੰਦਰ ਨੇ ਦੱਸਿਆ ਕਿ ਇਸ ਮਾਡਲ ਟਰਾਲੀ ਦੀ ਪ੍ਰੇਰਨਾ ਉਸ ਨੂੰ ਆਪਣੇ ਦੋਸਤਾਂ ਤੋਂ ਮਿਲੀ, ਜੋ ਕਿ ਪਹਿਲਾਂ ਹੀ ਇਸ ਤਰ੍ਹਾਂ ਦਾ ਜੂਸ ਬਾਰ ਚਲਾ ਰਹੇ ਹਨ।
12 ਲੱਖ ਰੁਪਏ 'ਚ ਤਿਆਰ ਕੀਤਾ ਜੂਸ ਬਾਰ:ਹਰਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਬਾਰਾਂ ਕੁ ਲੱਖ ਰੁਪਿਆ ਖ਼ਰਚ ਕੇ ਉਸ ਨੇ ਇਹ ਮਾਡਰਨ ਟਰਾਲੀ ਤਿਆਰ ਕਰਵਾਈ ਗਈ ਹੈ। ਇਸ ਵਿਚ ਸੋਲਰ ਲੱਗੇ ਹੋਏ ਹਨ ਅਤੇ ਇਹ ਸੋਲਰ ਟਰਾਲੀ ਵਿਚਲੀਆਂ ਬੈਟਰੀਆਂ ਨੂੰ ਚਾਰਜ ਕਰਦੇ ਹਨ, ਜਿਸ ਤੋਂ ਜੂਸਰ ਅਤੇ ਜੂਸ ਵਾਲੀਆਂ ਮਸ਼ੀਨਾਂ ਚੱਲਦੀਆਂ ਹਨ। ਇਸ ਤੋਂ ਇਲਾਵਾ ਟਰਾਲੀ ਵਿਚ ਇਕ ਪਾਣੀ ਦੀ ਟੈਂਕੀ ਬਣੀ ਹੋਈ ਹੈ।
ਦਾਦੀ-ਪੋਤੀ ਪਾਰਕ ਸਾਹਮਣੇ ਸੋਹਣੇ ਤਰੀਕੇ ਨਾਲ ਤਿਆਰ ਕੀਤੀ ਹੀ ਟਰਾਲੀ ਬਾਰੇ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਨੌ ਤੋਂ ਅੱਠ ਵਜੇ ਤੱਕ ਬਠਿੰਡਾ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿਚ ਦਾਦੀ ਪੋਤੀ ਪਾਰਕ ਦੇ ਸਾਹਮਣੇ ਖੜਦੇ ਹਨ। ਭਾਵੇਂ ਸ਼ੁਰੂ ਸ਼ੁਰੂ ਵਿੱਚ ਉਸ ਦਾ ਲੋਕਾਂ ਨੇ ਮਜ਼ਾਕ ਵੀ ਉਡਾਇਆ। ਪਰ ਫਿਰ ਵੀ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਵੱਲੋਂ ਇਹ ਫਾਰਮਰ ਜੂਸ ਬਾਰ ਚਲਾਇਆ ਜਾ ਰਿਹਾ ਹੈ ਅਤੇ ਅੱਜ ਉਨ੍ਹਾਂ ਦੀ ਮਿਹਨਤ ਨੂੰ ਬੂਰ ਪੈ ਰਿਹਾ ਹੈ।
ਪੂਰੇ ਇਲਾਕੇ ਵਿੱਚ ਜੂਸ ਬਾਰ ਦੇ ਚਰਚੇ: ਹਰਵਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਵਧੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਬੱਸ ਮਿਹਨਤ ਕਰਨੀ ਚਾਹੀਦੀ ਹੈ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪਾਰਟਨਰ ਹਨ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਖੁਦ ਆਪਣੇ ਪੈਰਾਂ ਉੱਤੇ ਖੜ੍ਹੇ ਹੋਏ ਹਨ। ਹਰਵਿੰਦਰ ਸਿੰਘ ਵੱਲੋਂ ਤਿਆਰ ਕਰਵਾਈ ਗਈ ਇਸ ਮਾਡਰਨ ਜੂਸ ਬਾਰ ਵਾਲੀ ਟਰਾਲੀ ਨੂੰ ਵੇਖਣ ਲਈ ਲੋਕ ਦੂਰੋਂ ਦੂਰੋਂ ਆ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਵਿਦੇਸ਼ਾਂ ਦਾ ਰੁਖ ਕਰ ਰਹੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਹਰਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਹੀ ਰਹਿ ਕੇ ਹੱਥੀਂ ਕਿਰਤ ਕਰਨੀ ਚਾਹੀਦੀ ਹੈ ਅਤੇ ਮਿਹਨਤ ਕਰਨ ਵਾਲੇ ਲੋਕਾਂ ਦਾ ਇੱਕ ਦਿਨ ਤਰੱਕੀ ਉਨ੍ਹਾਂ ਦਾ ਸਾਥ ਜ਼ਰੂਰ ਦਿੰਦੀ ਹੈ।
ਇਹ ਵੀ ਪੜ੍ਹੋ:ਸੁਖਬੀਰ ਦਾ ਵਿਰੋਧੀਆਂ ਨੂੰ ਕਰੜਾ ਜਵਾਬ ਬੋਲੇ, ਸੰਮਨ ਆਉਣ ਨਾਲ ਕੋਈ ਆਰੋਪੀ ਨਹੀਂ ਹੁੰਦਾ