ਬਠਿੰਡਾ: ਨੰਨ੍ਹੀ ਛਾਂ ਦੇ ਸਲੋਗਨ 'ਕੁੱਖ ਤੇ ਰੁੱਖ ਬਚਾਓ' ਮੁਹਿੰਮ ਦੇ 11ਵੀਂ ਵਰ੍ਹੇਗੰਢ ਮੌਕੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਏਮਜ਼ ਹਸਪਤਾਲ ਵਿਖੇ 550 ਬੂਟੇ ਲਗਾਉਣ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ।
ਕੇਂਦਰੀ ਮੰਤਰੀ ਵੱਲੋਂ 11ਵੀਂ ਵਰ੍ਹੇਗੰਢ ਦੀ ਖੁਸ਼ੀ ਮਨਾਉਂਦੇ ਹੋਏ ਕੇਕ ਕੱਟਿਆ ਗਿਆ ਤੇ ਲੱਡੂ ਵੰਡੇ ਗਏ। ਹਰਸਿਮਰਤ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨੰਨ੍ਹੀ ਛਾਂ ਮੁਹਿੰਮ ਦੀ ਸ਼ੁਰੂਆਤ 2008 ਵਿੱਚ ਕੀਤੀ ਗਈ ਸੀ ਜਿਸ ਵਿੱਚ ਕੁੱਖ ਤੇ ਰੁੱਖ ਭਾਵ ਰੁੱਖ ਤੇ ਧੀ ਨੂੰ ਸੁਰੱਖਿਅਤ ਰੱਖਣ ਦਾ ਉਪਰਾਲਾ ਕੀਤਾ ਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਪੂਰੇ ਭਾਰਤ ਵਿੱਚ ਮਾਨਸਾ ਜ਼ਿਲ੍ਹਾ ਧੀਆਂ ਦੀ ਗਿਣਤੀ ਵਿੱਚ 6ਵੇਂ ਨੰਬਰ 'ਤੇ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਦੇ ਦੌਰਾਨ ਉਨ੍ਹਾਂ ਵੱਲੋਂ ਤਕਰੀਬਨ 30 ਲੱਖ ਦੇ ਕਰੀਬ ਬੂਟੇ ਵੰਡੇ ਤੇ ਲਗਾਏ ਗਏ ਹਨ।