ਪੰਜਾਬ

punjab

ETV Bharat / state

ਹਰਸਿਮਰਤ ਬਾਦਲ ਨੇ ਰਾਜਸਥਾਨ ਦੇ CM ਨੂੰ ਲਿਖੀ ਚਿੱਠੀ, ਲੰਗਰ ਸੇਵਾ ਦੀ ਮੁੜ ਬਹਾਲੀ ਦੀ ਕੀਤੀ ਮੰਗ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖੀ ਹੈ। ਇਸ 'ਚ ਉਨ੍ਹਾਂ ਬੀਕਾਨੇਰ ਦੇ ਸਰਕਾਰੀ ਕੈਂਸਰ ਹਸਪਤਾਲ ਵਿੱਚ ਬੰਦ ਕੀਤੀ ਲੰਗਰ ਸੇਵਾ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।

harsimrat kaur badal
harsimrat kaur badal

By

Published : Feb 4, 2020, 11:55 PM IST

ਚੰਡੀਗੜ੍ਹ: ਬੀਕਾਨੇਰ ਦੇ ਸਰਕਾਰੀ ਕੈਂਸਰ ਹਸਪਤਾਲ ਵਿੱਚ ਬੰਦ ਕੀਤੀ ਲੰਗਰ ਸੇਵਾ ਨੂੰ ਮੁੜ ਬਹਾਲ ਕਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਲਿਖਿਆ ਕਿ ਪਿਛਲੇ ਛੇ ਸਾਲਾਂ ਤੋਂ ਹਰਸਿਮਰਤ ਕੌਰ ਬਾਦਲ ਦੇ ਹਲਕੇ ਦੇ 14 ਪਿੰਡਾਂ ਦੀ ਪੰਚਾਇਤ ਵੱਲੋਂ ਕੈਂਸਰ ਹਸਪਤਾਲ ਬੀਕਾਨੇਰ ਵਿਖੇ ਮੁਫ਼ਤ ਲੰਗਰ ਸੇਵਾ ਚੱਲ ਰਹੀ ਹੈ ਅਤੇ ਹਾਲ ਹੀ ਵਿੱਚ ਬੀਕਾਨੇਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੰਗਰ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਹੈ ਅਤੇ ਲੰਗਰ ਦਾ ਸਾਮਾਨ ਵੀ ਵਹਾ ਦਿੱਤਾ ਗਿਆ ਹੈ ਜਿਸ ਨਾਲ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਜ਼ਿਆਦਾ ਦੁੱਖ ਝੱਲਣਾ ਪੈ ਰਿਹਾ ਹੈ। ਇਸ ਲਈ ਉਹ ਸੂਬਾ ਸਰਕਾਰ ਤੋਂ ਲੰਗਰ ਸੇਵਾ ਦੀ ਮੁੜ ਬਹਾਲੀ ਦੀ ਮੰਗ ਕਰਦੇ ਹਨ।

ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ ਲੰਗਰ ਸੇਵਾ ਕਰਨ ਵਾਲੀ ਸੰਸਥਾਵਾਂ ਵਿੱਚੋਂ ਪੁਰਸਕਾਰ ਹਾਸਲ ਕਰ ਚੁੱਕੇ ਜਗਦੀਸ਼ ਅਹੂਜਾ 20 ਸਾਲਾਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਲੰਗਰ ਦੀ ਸਹੂਲਤ ਵੀ ਦੇ ਰਹੇ ਹਨ ਜੋ ਰਾਜਸਥਾਨ ਬੀਕਾਨੇਰ ਕੈਂਸਰ ਹਸਪਤਾਲ ਵਿੱਚ ਵੀ ਲੰਗਰ ਸੇਵਾ ਨਿਭਾ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ ਆਪਣੇ ਪੱਤਰ ਰਾਹੀਂ ਅਸ਼ੋਕ ਗਹਿਲੋਤ ਨੂੰ ਲਿਖਿਆ ਹੈ ਕਿ ਲੰਗਰ ਸੇਵਾ ਤੁਹਾਡੀ ਸਰਕਾਰ ਨੇ ਜ਼ਬਰਦਸਤੀ ਬੰਦ ਕਰ ਦਿੱਤਾ ਹੈ। ਇਸ ਵਿੱਚ ਅਸੀਂ ਆਪ ਨੂੰ ਨਿੱਜੀ ਤੌਰ ਤੇ ਦਖਲ ਅੰਦਾਜ਼ੀ ਕਰਕੇ ਮੁੜ ਤੋਂ ਲੰਗਰ ਸੇਵਾ ਚਲਾਉਣ ਦੀ ਬੇਨਤੀ ਕਰਦੇ ਹਾਂ।

ABOUT THE AUTHOR

...view details