ਪੰਜਾਬ

punjab

ETV Bharat / state

ਹਰਸਿਮਰਤ ਬਾਦਲ ਦੀ ਸੰਸਥਾ 'ਨੰਨ੍ਹੀ ਛਾਂ' ਨੇ ਮਾਸਕ ਬਣਾਉਣ ਦਾ ਕੰਮ ਕੀਤਾ ਸ਼ੁਰੂ - bathinda coronavirus latest news

ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸਮਾਜ ਸੇਵੀ ਸੰਸਥਾ 'ਨੰਨ੍ਹੀ ਛਾਂ' ਵੱਲੋਂ ਵੀ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਮਾਸਕ ਬਣਾ ਕੇ ਵੰਡਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।

ਹਰਸਿਮਰਤ ਬਾਦਲ ਦੀ ਸੰਸਥਾ
ਹਰਸਿਮਰਤ ਬਾਦਲ ਦੀ ਸੰਸਥਾ

By

Published : Mar 29, 2020, 7:11 PM IST

ਬਠਿੰਡਾ: ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰਾਂ ਦੇ ਨਾਲ-ਨਾਲ ਜਿੱਥੇ ਸਮਾਜ ਸੇਵੀ ਸੰਸਥਾਵਾਂ, ਰਾਜਨੀਤਕ ਆਗੂ ਤੇ ਹੋਰ ਸਮਾਜਿਕ ਜਥੇਬੰਦੀਆਂ ਆਪਣੇ-ਆਪਣੇ ਢੰਗ ਨਾਲ ਯੋਗਦਾਨ ਪਾ ਰਹੀਆਂ ਹਨ। ਉੱਥੇ ਹੀ ਹੁਣ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸਮਾਜ ਸੇਵੀ ਸੰਸਥਾ 'ਨੰਨ੍ਹੀ ਛਾਂ' ਵੱਲੋਂ ਵੀ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਮਾਸਕ ਬਣਾ ਕੇ ਵੰਡਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।

ਵੇਖੋ ਵੀਡੀਓ

ਹਲਕਾ ਤਲਵੰਡੀ ਸਾਬੋ ਦੇ ਵਪਾਰਕ ਸ਼ਹਿਰ ਰਾਮਾਂ ਮੰਡੀ ਵਿੱਚ ਨੰਨ੍ਹੀ ਛਾਂ ਸਿਲਾਈ ਸੈਂਟਰ ਦੀਆਂ ਟੀਚਰਾਂ ਨੇ ਉਕਤ ਕਾਰਜ ਦੀ ਆਰੰਭਤਾ ਕੀਤੀ ਗਈ ਹੈ। ਸਿਲਾਈ ਸੈਂਟਰ ਵਿੱਚ ਕੰਮ ਕਰਦੀਆਂ ਟੀਚਰਾਂ ਨੇ ਕਿਹਾ ਕਿ ਇਹ ਮਾਸਕ ਬਣਾ ਕੇ ਲੋੜਵੰਦ ਲੋਕਾਂ ਨੂੰ ਵੰਡੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਰੈਡੀਮੇਟ ਮਾਸਕ ਦੀ ਵਰਤੋ ਇੱਕ ਵਾਰ ਕੀਤੀ ਜਾ ਸਕਦੀ ਹੈ ਪਰ ਇਨ੍ਹਾਂ ਮਾਸਕਾਂ ਨੂੰ ਧੋ ਕੇ ਦੁਬਾਰਾ ਵਰਤੋ ਕਰ ਸਕਦੇ ਹਾਂ।

ਇਹ ਵੀ ਪੜੋ:ਬਰਨਾਲਾ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਉਪਰੰਤ ਹੋਈ ਮੌਤ

ਇਸ ਦੇ ਨਾਲ ਸਿਲਾਈ ਟੀਚਰਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਬਣਾਈ ਸਮਾਜ ਸੇਵੀ ਸੰਸਥਾ 'ਨੰਨ੍ਹੀ ਛਾਂ' ਵੱਲੋਂ ਇਹ ਸਾਰਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

ABOUT THE AUTHOR

...view details