ਬਠਿੰਡਾ:ਅਕਾਲੀ ਆਗੂ ਅਤੇ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ (MP Harsimrat Kaur Badal) ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਚ ਮੀਟਿੰਗ ਕਰਨ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ 2 ਸਾਲ ਪਹਿਲਾਂ ਕੇਂਦਰ ਸਰਕਾਰ ਦੀ ਬਿਜਲੀ ਅੱਪਗਰੇਡ ਕਰਨ ਸਬੰਧੀ ਆਈ ਸਕੀਮ ਅਧੀਨ ਮੀਟਿੰਗ ਕੀਤੀ ਗਈ ਹੈ।
'ਰਾਹੁਲ ਗਾਂਧੀ ਮੰਗਣ ਮਾਫੀ':ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਤੇ ਨਿਸ਼ਾਨਾ ਸਾਧਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਦਾਦੀ ਨੇ ਦਰਬਾਰ ਸਾਹਿਬ 'ਤੇ ਅਟੈਕ ਕਰਵਾਇਆ ਸੀ। ਉਨ੍ਹਾਂ ਦੇ ਪਿਤਾ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸੱਚ ਵਿੱਚ ਰਾਹੁਲ ਗਾਂਧੀ ਨੂੰ ਪੰਜਾਬੀਆਂ ਸਿੱਖਾਂ ਨੂੰ ਪਿਆਰ ਹੈ ਤਾਂ ਪਹਿਲਾ ਉਹ ਸਮੁੱਚੀ ਸਿੱਖ ਕੌਮ ਤੋਂ ਮਾਫੀ (Harsimrat Badal said Rahul Gandhi apologized for the 1984 Sikh massacre) ਮੰਗਣ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਵਿੱਚੋਂ ਕਿਸੇ ਨੇ ਵੀ ਸਿੱਖ ਕਤਲੇਆਮ ਲਈ ਹਾਲੇ ਤੱਕ ਸਿੱਖਾਂ ਤੋਂ ਮਾਫੀ ਨਹੀਂ ਮੰਗੀ। ਕਲੀਨ ਚਿੱਟ ਦੇਣ ਲਈ 10 ਕਮਿਸ਼ਨ ਬਿਠਾ ਚੁੱਕੇ ਹਨ। ਦੂਜਾ ਮਸਲਾ ਜੋ ਇਨ੍ਹਾਂ ਕਾਰਨ ਪੰਜਾਬ ਲਈ ਖੜ੍ਹਾ ਹੋਇਆ ਉਹ ਵੀ ਇਨ੍ਹਾਂ ਦਾ ਹੀ ਦੇਣ ਹੈ। ਉਨ੍ਹਾਂ ਕਿਹਾ ਪਾਣੀ ਪੰਜਾਬ ਦੀ ਜਿੰਦ-ਜਾਨ ਹੈ। ਜੋ ਗਾਂਧੀ ਪਰਿਵਾਰ ਨੇ ਪੰਜਾਬ ਤੋਂ ਖੋਹ ਕੇ ਰਾਜਸਥਾਨ,ਦਿੱਲੀ ਦੇ ਦਿੱਤਾ। ਪੰਜਾਬ ਦਾ ਪਾਣੀ ਦੂਜਿਆਂ ਨੂੰ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਇੰਦਰਾ ਗਾਂਧੀ ਹੀ ਸਨ। ਐਸਵਾਈਐਲ (SYL) ਨਹਿਰ ਦਾ ਨੀਂਹ ਪੱਥਰ ਵੀ ਇੰਦਰਾ ਗਾਂਧੀ ਨੇ ਰੱਖਿਆ ਹੀ ਰੱਖਿਆ ਸੀ।