ਪੰਜਾਬ

punjab

ETV Bharat / state

'ਚੰਨੀ ਨੂੰ 20 ਫਰਵਰੀ ਤੱਕ ਹੀ CM ਚਿਹਰਾ ਬਣਾਇਆ' - Harsimrat Badal raises questions on Priyanka Gandhi campaign

ਹਰਸਿਮਰਤ ਬਾਦਲ ਨੇ ਪ੍ਰਿਯੰਕਾ ਗਾਂਧੀ ਵੱਲੋਂ ਚੰਨੀ ਦੇ ਹੱਕ ਚ ਪ੍ਰਚਾਰ ਕਰਨ ਨੂੰ ਲੈਕੇ ਸਵਾਲ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੰਨੀ ਨੂੰ ਦਲਿਤ ਵੋਟ ਹਾਸਿਲ ਕਰਨ ਲਈ ਸਿਰਫ 20 ਫਰਵਰੀ ਤੱਕ ਸੀਐਮ ਚਿਹਰਾ ਬਣਾਇਆ ਹੈ ਜਿਸ ਤੋਂ ਬਾਅਦ ਸਿੱਧੂ ਨੂੰ ਅੱਗੇ ਲਿਆਂਦਾ ਜਾਵੇਗਾ।

ਹਰਸਿਮਰਤ ਬਾਾਦਲ ਨੇ ਕਾਂਗਰਸ ਤੇ ਆਪ ਤੇ ਸਾਧੇ ਨਿਸ਼ਾਨੇ
ਹਰਸਿਮਰਤ ਬਾਾਦਲ ਨੇ ਕਾਂਗਰਸ ਤੇ ਆਪ ਤੇ ਸਾਧੇ ਨਿਸ਼ਾਨੇ

By

Published : Feb 13, 2022, 5:48 PM IST

ਬਠਿੰਡਾ:ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਪਹੁੰਚੇ ਇਸ ਮੌਕੇ ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨੇ ਸਾਧੇ ਹਨ।

ਉਨ੍ਹਾਂ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੀ ਇਸ ਲਈ ਪ੍ਰਿਯੰਕਾ ਗਾਂਧੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਹਨ ਤਾਂ ਜੋ ਲੋਕ ਉਨ੍ਹਾਂ ਨੂੰ ਅਗਲੇ 5 ਸਾਲਾਂ ਤੱਕ ਪੰਜਾਬ ਨੂੰ ਲੁੱਟਣ ਦਾ ਮੌਕਾ ਦੇਣ। ਨਾਲ ਹੀ ਉਨ੍ਹਾਂ ਚੰਨੀ ਦੇ ਰਿਸ਼ਤੇਦਾਰ ’ਤੇ ਇਲਜ਼ਾਮ ਲਗਾਇਆ ਕਿ ਜੇ ਇੱਕ ਦਿਨ ਵਿੱਚ ਕਰੋੜਾਂ ਕਮਾਇਆ ਗਿਆ ਹੈ ਤਾਂ 111 ਦਿਨ੍ਹਾਂ ਵਿੱਚ ਕਿੰਨ੍ਹਾਂ ਕਮਾਇਆ ਗਿਆ ਹੋਵੇਗਾ।

ਹਰਸਿਮਰਤ ਬਾਾਦਲ ਨੇ ਕਾਂਗਰਸ ਤੇ ਆਪ ਤੇ ਸਾਧੇ ਨਿਸ਼ਾਨੇ

ਹਰਸਿਮਰਤ ਬਾਦਲ ਅਨੁਸਾਰ ਦਲਿਤ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਮੁੜ ਮੁੱਖ ਮੰਤਰੀ ਵਜੋਂ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਗਲਤ ਹੈ ਕਿਉਂਕਿ ਪੰਜਾਬ ਵਿੱਚ ਸਾਰੇ ਭਾਈਚਾਰੇ ਸ਼ਾਂਤੀ ਨਾਲ ਰਹਿੰਦੇ ਹਨ ਪਰ ਕਾਂਗਰਸ ਵੋਟਾਂ ਦੀ ਖਾਤਰ ਦਲਿਤਾਂ ਭਾਈਚਾਰੇ ਉੱਤੇ ਸਿਆਸਤ ਕਰ ਰਹੀ ਹੈ ਜੋ ਕਿ ਸਰਾਸਰ ਗਲਤ ਹੈ।

ਹਰਸਿਮਰਤ ਬਾਾਦਲ ਨੇ ਕਾਂਗਰਸ ਤੇ ਆਪ ਤੇ ਸਾਧੇ ਨਿਸ਼ਾਨੇ

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਂਡ ਨੇ 20 ਫਰਵਰੀ ਤੱਕ ਚੁੱਪ ਧਾਰੀ ਰੱਖਣ ਲਈ ਕਿਹਾ ਕੈ ਅਤੇ 20 ਫਰਵਰੀ ਤੋਂ ਬਾਅਦ ਨਵਜੋਤ ਸਿੱਧੂ ਨੂੰ ਅੱਗੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਇਸ ਤਰ੍ਹਾਂ ਚੁੱਪ ਬੈਠਣ ਵਾਲਾ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਚੁੱਪੀ ਧਾਰਨ ਕਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਚੰਨੀ ਨੂੰ ਸਿਰਫ ਦਲਿਤਾਂ ਦੀ ਵੋਟ ਲੈਣ ਦੇ ਲਈ 20 ਫਰਵਰੀ ਤੱਕ ਸੀਐਮ ਚਿਹਰਾ ਬਣਾਇਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਖਿਲਾਫ਼ ਵੀ ਜੰਮਕੇ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਵਿਰੋਧੀ ਵਿੱਚ ਹੁੰਦੇ ਹੋਏ ਉਨ੍ਹਾਂ ਕਿਹੋ ਜਿਹਾ ਆਪਣਾ ਰੋਲ ਨਿਭਾਇਆ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਜੋ ਪੰਜਾਬ ਦੇ ਭਲੇ ਦੀ ਗੱਲ ਕਰਦੀ ਹੈ।

ਇਹ ਵੀ ਪੜ੍ਹੋ:ਪ੍ਰਿਯੰਕਾ ਗਾਂਧੀ ਵਲੋਂ ਧੂਰੀ 'ਚ ਦਲਬੀਰ ਗੋਲਡੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ABOUT THE AUTHOR

...view details