ਬਠਿੰਡਾ: ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਜੋਗਰ ਪਾਰਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੀ। ਇਸ ਦੌਰਾਨ ਉਸ ਵੇਲੇ ਲੋਕਾਂ ਵਲੋਂ ਹਰਸਿਮਰਤ ਬਾਦਲ ਦਾ ਵਿਰੋਧ ਕੀਤਾ ਗਿਆ ਜਿਸ ਵੇਲੇ ਇੱਕ ਬਜ਼ੁਰਗ ਵਲੋਂ ਸਵਾਲ ਕਰਨ ਤੇ ਹਰਸਿਮਰਤ ਬਾਦਲ ਨੇ ਜਵਾਬ 'ਚ ਕਿਹਾ, "ਇਹ ਟਾਈਮ ਸਵਾਲਾਂ ਦਾ ਨਹੀਂ ਚੋਣਾਂ ਦਾ ਹੈ।"
ਇਹ ਸਮਾਂ ਸਵਾਲਾਂ ਦਾ ਨਹੀਂ ਚੋਣਾਂ ਦਾ ਹੈ: ਹਰਸਿਮਰਤ ਬਾਦਲ
ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਜੋਗਰ ਪਾਰਕ ਤੇ ਰੋਜ਼ ਗਾਰਡਨ 'ਚ ਚੋਣ ਪ੍ਰਚਾਰ ਕਰਨ ਪਹੁੰਚੀ। ਇਸ ਦੌਰਾਨ ਹਰਸਿਰਤ ਬਾਦਲ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ।
ਹਰਸਿਮਰਤ ਬਾਦਲ
ਇਸ ਦੇ ਚੱਲਦਿਆਂ ਬਜ਼ੁਰਗ ਨੇ ਕਿਹਾ ਕਿ ਭੁੱਲਰ ਭਾਈਚਾਰਾ ਲੋਕ ਸਭਾ ਚੋਣਾਂ ਦਾ ਵਿਰੋਧ ਕਰੇਗਾ ਤੇ ਕੋਈ ਵੀ ਉਨ੍ਹਾਂ ਨੂੰ ਵੋਟ ਨਹੀਂ ਪਾਵੇਗਾ। ਇਸ ਦੌਰਾਨ ਹਰਸਿਮਰਤ ਬਾਦਲ ਨਾਲ ਆਏ ਸਮੱਰਥਕ ਉਸ ਬਜ਼ੁਰਗ ਨਾਲ ਉਲਝਣ ਲੱਗ ਗਏ।
ਦਰਅਸਲ, ਰੋਜ਼ ਗਾਰਡਨ ਵਿੱਚ ਇੱਕ ਬਜ਼ੁਰਗ ਵਿਅਕਤੀ ਬਲਦੇਵ ਸਿੰਘ ਦੱਸਿਆ ਨੇ ਹਰਸਿਮਰਤ ਬਾਦਲ ਨੂੰ ਕਿਹਾ ਕਿ ਉਹ ਭੁੱਲਰ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਤੇ ਉਹ ਉਨ੍ਹਾਂ ਤੋਂ ਕੁਝ ਸਵਾਲ ਕਰਨਾ ਚਾਹੁੰਦਾ ਹੈ।
Last Updated : May 5, 2019, 12:13 PM IST