ਪੰਜਾਬ

punjab

ETV Bharat / state

ਡਾਕਟਰ ਨਾ ਮਿਲਣ 'ਤੇ ਦਿਵਯਾਂਗ ਨੌਜਵਾਨ ਨੇ ਸਿਹਤ ਵਿਭਾਗ ਦੇ ਖਿਲਾਫ ਜ਼ਾਹਿਰ ਕੀਤਾ ਰੋਸ - bathinda latest news

ਬੁੱਧਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਇੱਕ ਦਿਵਯਾਂਗ ਮਰੀਜ਼ ਵੱਲੋਂ ਇੱਕ ਘੰਟੇ ਤੱਕ ਖੂਬ ਹੰਗਾਮਾ ਕੀਤਾ ਗਿਆ ਪਰ ਉਸ ਨੂੰ ਚੁੱਪ ਕਰਵਾਉਣ ਲਈ ਕੋਈ ਸਿਹਤ ਅਧਿਕਾਰੀ ਅੱਗੇ ਨਹੀਂ ਆਇਆ।

ਫ਼ੋਟੋ
ਫ਼ੋਟੋ

By

Published : Sep 2, 2020, 9:13 PM IST

ਬਠਿੰਡਾ: ਬੁੱਧਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਇੱਕ ਦਿਵਯਾਂਗ ਮਰੀਜ਼ ਨੇ ਡਾਕਟਰ ਨਾ ਮਿਲਣ ਉੱਤੇ ਇੱਕ ਘੰਟੇ ਤੱਕ ਖੂਬ ਹੰਗਾਮਾ ਕੀਤਾ ਪਰ ਉਸ ਨੂੰ ਚੁੱਪ ਕਰਵਾਉਣ ਲਈ ਕੋਈ ਸਿਹਤ ਅਧਿਕਾਰੀ ਅੱਗੇ ਨਹੀਂ ਆਇਆ।

ਵੀਡੀਓ

ਮਰੀਜ਼ ਹਰਦੇਵ ਸਿੰਘ ਨੇ ਕਿਹਾ ਕਿ ਉਹ ਪਿਛਲੇ 2 ਦਿਨਾਂ ਤੋਂ ਸਿਵਲ ਹਸਪਤਾਲ ਇਲਾਜ਼ ਕਰਵਾਉਣ ਲਈ ਆ ਰਿਹਾ ਹੈ ਪਰ ਹਸਪਤਾਲ ਵਿੱਚ ਡਾਕਟਰ ਦੇ ਨਾ ਹੋਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਹੀ ਹਸਪਤਾਲ ਵਿੱਚੋਂ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਨੌਜਵਾਨ ਸਭਾ ਦਾ ਮੈਂਬਰ ਹਨ ਇਸ ਦੇ ਬਾਵਜੂਦ ਵੀ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਹੋ ਰਿਹਾ ਹੈ ਤਾਂ ਆਮ ਲੋਕਾਂ ਨੂੰ ਇਹ ਡਾਕਟਰ ਕਿੰਨਾ ਖੱਜਲ ਖੁਆਰ ਕਰਦੇ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਸਬੰਧ ਵਿੱਚ ਐਸਐਮਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡਾਕਟਰ ਦੇ ਹਸਪਤਾਲ ਆਉਣ ਦਾ ਸਮਾਂ ਸਵੇਰੇ 8 ਵਜੇ ਦਾ ਹੈ ਫਿਰ ਵੀ ਉਹ 11 ਵਜੇ ਦੇ ਕਰੀਬ ਹਸਪਤਾਲ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਡਾਕਟਰ ਬਾਰੇ ਕਿਸੇ ਨੂੰ ਕੁੱਝ ਪੁੱਛਦੇ ਹਨ ਤਾਂ ਕੋਈ ਵੀ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਵਤੀਰੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਲੋੜ ਪੈਣ 'ਤੇ ਸੰਘਰਸ਼ ਵੀ ਕੀਤਾ ਜਾਵੇਗਾ।

ਉਧਰ ਹੀ ਦੂਜੇ ਪਾਸੇ ਜਦੋਂ ਸੀਨੀਅਰ ਮੈਡੀਕਲ ਅਫਸਰ ਡਾ.ਮਨਿੰਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਡਾਕਟਰਾਂ ਦੀ ਡਿਊਟੀਆਂ ਵੀ ਲਗਾਈਆ ਗਈਆਂ ਹਨ।

ABOUT THE AUTHOR

...view details