Proteste against the government: ਅੰਗਹੀਣਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਮੰਗਾਂ ਪੂਰੀਆਂ ਨਾ ਹੋਣ 'ਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੀ ਚਿਤਾਵਨੀ ਬਠਿੰਡਾ:ਪੰਜਾਬ ਸਰਕਾਰ ਵੱਲੋਂ ਅੰਗਹੀਣਾਂ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਕਰਕੇ ਅੰਗਹੀਣਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਮਜਬੂਰੀ ਬਸ ਉਨ੍ਹਾਂ ਨੂੰ ਇਹ ਪ੍ਰਦਰਸ਼ਨ ਕਰਕੇ ਭੁੱਖ ਹੜਤਾਲ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਪੰਜਾਬ ਦੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਉਨ੍ਹਾਂ ਨੂੰ ਕਦੇ ਵੀ ਕਿਸੇ ਨੇ ਬਣਦਾ ਹੱਕ ਨਹੀਂ ਦਿੱਤੇ ਅਤੇ ਉਨ੍ਹਾਂ ਦਾ ਹਮੇਸ਼ਾ ਤੋਂ ਹੀ ਸ਼ੋਸ਼ਣ ਕੀਤਾ ਗਿਆ ਹੈ।
ਪੈਨਸ਼ਨ 40% ਅੰਗਹੀਣਤਾ ਤੋਂ ਸ਼ੁਰੂ ਕਰਨ:ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਉਨ੍ਹਾਂ ਦੀਆਂ ਮੁੱਖ ਮੰਗਾਂ ਸਬੰਧੀ ਕੋਈ ਵੀ ਬੈਠਕ ਨਹੀਂ ਕੀਤੀ ਨਾ ਹੀ ਉਹਨਾਂ ਦੇ ਮਾਣ ਭੱਤੇ ਵਿੱਚ ਕਿਸ ਤਰ੍ਹਾਂ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਗਾਂ ਜਿਵੇਂ ਅੰਗਹੀਣਾ ਦੀਆਂ ਏ.ਬੀ.ਸੀ.ਅਤੇ ਡੀ ਗਰੇਡ ਦੀਆਂ ਅਸਾਮੀਆਂ ਦਾ ਬੈਕਲਾਗ ਜਲਦ ਤੋਂ ਜਲਦ ਭਰਨ। ਨਾਲ ਹੀ ਉਨ੍ਹਾਂ ਕਿਹਾ ਕਿ ਪੈਨਸ਼ਨ 1500 ਰੁਪਏ ਤੋਂ ਵਧਾ ਕੇ 5000 ਰੁਪਏ ਕਰਨ ਸਬੰਧੀ ਅਤੇ ਪੈਨਸ਼ਨ 40% ਅੰਗਹੀਣਤਾ ਤੋਂ ਸ਼ੁਰੂ ਕਰਨ। ਇਸ ਤੋਂ ਸਰਕਾਰੀ ਅਸਾਮੀਆਂ ਅਪਲਾਈ ਕਰਨ ਸਬੰਧੀ ਪੂਰੀ ਫੀਸ ਮੁਆਫ਼ ਕਰਨ, ਬੱਸ ਕਿਰਾਇਆ 40% ਅੰਗਹੀਣਾਂ ਤੋਂ ਲੈ ਕੇ 100 ਫੀਸਦ ਤੱਕ ਪੂਰਾ ਮੁਆਫ ਕਰਨ ਸਬੰਧੀ ਮੰਗ। ਅੰਗਹੀਣ ਸਰਟੀਫਿਕੇਟ ਦੇ ਸਬੰਧ ਵਿੱਚ ਪਹਿਲ ਦੇ ਅਧਾਰ ਉੱਤੇ ਨੌਕਰੀ ਦੇਣਾ।
ਲਟਕਦੇ ਮਸਲੇ ਬਿਨਾ ਪੱਖ-ਪਾਤ ਦੇ ਹੱਲ ਕਰਵਾਏ ਜਾਣ: ਉਨ੍ਹਾਂ ਅੱਗੇ ਕਿਹਾ ਕਿ ਅੰਗਹੀਣਾ ਉੱਤੇ ਲਟਕਦੇ ਮਸਲੇ ਜਲਦੀ ਤੋਂ ਜਲਦੀ ਬਿਨਾ ਪੱਖ-ਪਾਤ ਦੇ ਹੱਲ ਕਰਵਾਏ ਜਾਣ। ਸਰਕਾਰੀ ਦਫਤਰਾਂ ਵਿੱਚ ਅੰਗਹੀਣਾਂ ਦਾ ਕੰਮ ਪਹਿਲ ਦੇ ਅਧਾਰ ਉੱਤੇ ਕੀਤੇ ਜਾਣ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੰਗਹੀਣਾਂ ਦੇ ਇਲਾਜ ਸਬੰਧੀ ਵੱਖ ਤੌਰ ਉੱਤੇ ਪੰਜ ਲੱਖ ਤੱਕ ਦਾ ਹੈਲਥ ਕਾਰਡ ਬਣਾਇਆ ਜਾਵੇ ਅਤੇ 40% ਅੰਗਹੀਣਤਾ ਤੋਂ ਸ਼ੁਰੂ ਕਰਨ, ਐਜੂਕੇਸ਼ਨ ਅਤੇ ਇਲਾਜ ਮੁਫਤ ਦਿੱਤਾ ਜਾਵੇ। ਉਨ੍ਹਾਂ ਕਿਹਾ ਅੰਗਹੀਣਾ ਦੇ ਸਾਰੇ ਸਰਕਾਰੀ ਕੰਮ ਸਿੰਗਲ ਵਿੰਡੋ ਉੱਤੇ ਕੀਤੇ ਜਾਣ ਅਤੇ ਇਹ ਗਰਾਉਂਡ ਫਲੌਰ ਉੱਤੇ ਸਥਾਪਿਤ ਕੀਤੇ ਜਾਣ ,ਅੰਗਹੀਣਾਂ ਦੀਆਂ ਸਰਕਾਰੀ ਪੋਸਟਾਂ ਵਿੱਚ ਗ੍ਰੇਜੂਏਸ਼ਨ ਦੀ Percentage ਜੋ ਮੰਗੀ ਜਾਂਦੀ ਹੈ, ਉਹ ਪਾਸ ਮਾਰਕਿੰਗ ਮੰਗੀ ਜਾਵੇ, ਨਾ ਕਿ 60% ਮੰਗੇ ਜਾਣ ਇਸ ਸਬੰਧੀ ਆਦਿ ਪ੍ਰਮੁੱਖ ਮੰਗਾਂ ਵੱਲ ਸਰਕਾਰ ਜਲਦ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਲਗਾਤਾਰ ਸੰਘਰਸ਼ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਜਲਦ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਉਹ ਅਣਮਿੱਥੇ ਸਮੇਂ ਲਈ ਡੀਸੀ ਦਫ਼ਤਰ ਅੱਗੇ ਭੁੱਖ ਹੜਤਾਲ ਉੱਤੇ ਬੈਠਣਗੇ।
ਇਹ ਵੀ ਪੜ੍ਹੋ:Congress Candidate From Jalandhar Karmjit Kaur: ਜਲੰਧਰ ਤੋਂ ਕਾਂਗਰਸ ਨੇ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਬਣਾਇਆ ਉਮੀਦਵਾਰ