ਬਠਿੰਡਾ: ਪੰਜਾਬ ਵਿਚ ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਲੌਕਡਾਉਨ ਲਗਾਇਆ ਸੀ ਜਿਸ ਵਿਚ ਸਰਕਾਰ ਨੇ ਗਾਈਡਲਾਈਨਜ਼ ਜਾਰੀ ਕੀਤੀਆਂ ਸਨ।ਜਿੰਨ੍ਹਾਂ ਵਿਚ ਹੋਟਲ, ਰੈਸਟੋਰੈਂਟ ਅਤੇ ਜਿੰਮ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਹੁਣ ਜਿੰਮ ਦੇ ਮਾਲਕਾਂ ਵੱਲੋਂ ਜਿੰਮ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਜਿੰਮ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਕੁਮਾਰ ਨੇ ਕਿਹਾ ਕਿ ਜਿੰਮ ਸ਼ੁਰੂ ਹੋਣ ਨਾਲ ਲੋਕਾਂ ਦੀ ਹਿਊਮਨਿਟੀ ਵਧੇਗੀ ਪਰ ਸਰਕਾਰ ਵੱਲੋਂ ਇਸ ਸਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਜਾ ਰਿਹਾ।ਜਿਸ ਕਾਰਨ ਕਾਰੋਬਾਰ ਖਤਮ ਹੋਣ ਦੇ ਕਗਾਰ 'ਤੇ ਹੈ ਕਿਉਂਕਿ ਜਿੰਮ ਟ੍ਰੇਨਰ ਨੂੰ ਸਾਰੇ ਖ਼ਰਚੇ ਉਸੇ ਤਰ੍ਹਾਂ ਸਹਿਣ ਕਰਨੇ ਪੈ ਰਹੇ ਹਨ ਜਿਸ ਕਾਰਨ ਆਰਥਿਕ ਤੌਰ ਤੇ ਜਿੰਮ ਟ੍ਰੇਨਰ ਕੰਗਾਲ ਹੋ ਚੁੱਕੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ ਤੇ ਜਿੰਮ ਖੋਲ੍ਹੇ ਜਾਣ ਤਾਂ ਜੋ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ।