ਬਠਿੰਡਾ: ਕੋਰੋਨਾ ਮਹਾਂਮਾਰੀ ਦੇ ਚੱਲਦੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਦੌਰਾਨ ਕੁਝ ਲੋਕ ਇਸ ਤਰ੍ਹਾਂ ਦੇ ਹਨ ਜੋ ਕਾਲਾਬਾਜ਼ਾਰੀ ਕਰ ਕਾਲਾ ਪੈਸਾ ਕਮਾ ਰਹੇ ਹਨ, ਇਸਦੇ ਉਲਟ ਕੁਝ ਲੋਕ ਇਸ ਤਰ੍ਹਾਂ ਦੇ ਹਨ ਜੋ ਕੋਰੋਨਾ ਕਾਲ ਦੌਰਾਨ ਸੇਵਾ ਦਾ ਜਜ਼ਬਾ ਰੱਖ ਕੇ ਮਨੁੱਖੀ ਸੇਵਾ ਕਰ ਰਹੇ ਹਨ।
ਗਿਆਨ ਚੰਦ ਪੰਜਾਬ ਹੋਮਗਾਰਡ ’ਚ ਕਰਦਾ ਸੀ ਕੰਮ
ਦੱਸ ਦਈਏ ਕਿ ਬਠਿੰਡਾ ਦੇ ਸੁਰਖਪੀਰ ਰੋਡ ’ਤੇ ਨੇਤਰਹੀਣ ਗਿਆਨ ਚੰਦ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਕੱਪੜੇ ਮੁਫ਼ਤ ਵਿਚ ਪ੍ਰੈੱਸ ਕਰ ਰਹੇ ਹਨ। ਗਿਆਨ ਚੰਦ ਦਾ ਕਹਿਣਾ ਹੈ ਕਿ ਉਹ ਪੰਜਾਬ ਹੋਮਗਾਰਡ ’ਚ ਸਰਵਿਸ ਕਰਦੇ ਸੀ ਨੌਕਰੀ ਛੱਡਣ ਤੋਂ ਬਾਅਦ ਉਸ ਨੂੰ ਅੱਖਾਂ ਤੋਂ ਦਿਖਾਈ ਦੇਣਾ ਹੱਟ ਗਿਆ ਪਰਿਵਾਰ ਦੇ ਗੁਜ਼ਾਰੇ ਲਈ ਉਸ ਵੱਲੋਂ ਕੱਪੜੇ ਪ੍ਰੈੱਸ ਕਰਨ ਦਾ ਕਾਰੋਬਾਰ ਚਲਾਇਆ ਗਿਆ ਜੋ ਕਿ ਹੁਣ ਲਗਾਤਾਰ ਜਾਰੀ ਹੈ।