ਪੰਜਾਬ

punjab

ETV Bharat / state

ਕਿਸਾਨ ਕਰ ਰਿਹਾ ਹੈ ਮੱਖੀ ਪਾਲਣ ਦਾ ਕਰੋੜਾਂ ਦਾ ਕਾਰੋਬਾਰ, ਵੱਡੀਆਂ ਕੰਪਨੀਆਂ ਨੂੰ ਸਪਲਾਈ ਕਰਦਾ ਹੈ ਸ਼ਹਿਦ, ਨੌਜਵਾਨਾਂ ਨੂੰ ਦਿੰਦਾ ਸਿਖਲਾਈ

ਬਠਿੰਡਾ ਦੇ ਕਿਸਾਨ ਨੇ ਸਿਰਫ 2500 ਰੁਪਏ ਤੋਂ ਸ਼ਹਿਦ ਦਾ ਕਾਰੋਬਾਰ ਸ਼ੁਰੂ ਕੀਤਾ ਹੁਣ ਉਹ ਕਰੋੜਾ ਦਾ ਵਪਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਨਵੇਂ ਲੋਕਾਂ ਨੂੰ ਵੀ ਮੱਖੀ ਪਾਲਣ ਦੀ ਸਿਖਲਾਈ ਦਿੰਦਾ ਹੈ। ਇਸ ਕਿਸਾਨ ਤੋਂ ਵੱਡੀਆਂ ਵੱਡੀਆਂ ਕੰਪਨੀਆਂ ਸ਼ਹਿਦ ਲੈਣ ਦੇ ਲਈ ਆਉਦੀਆਂ ਹਨ। ਹੁਣ ਉਹ ਆਪਣਾ ਕਾਰੋਬਾਰ ਵਿਦੇਸ਼ਾ ਵਿੱਚ ਵੀ ਕਰੇਗਾ।

ਕਿਸਾਨ ਕਰ ਰਿਹਾ ਹੈ ਮੱਖੀ ਪਾਲਣ ਦਾ ਕਰੋੜਾਂ ਦਾ ਕਾਰੋਬਾਰ
ਕਿਸਾਨ ਕਰ ਰਿਹਾ ਹੈ ਮੱਖੀ ਪਾਲਣ ਦਾ ਕਰੋੜਾਂ ਦਾ ਕਾਰੋਬਾਰ

By

Published : May 21, 2023, 6:19 PM IST

ਸੁਣੋ ਕਿਸਾਨ ਕਿਵੇਂ ਬਣਿਆਂ ਸ਼ਹਿਦ ਦਾ ਵਪਾਈ, ਕਿਵੇਂ ਕੀਤਾ ਕਰੋੜਾ ਦਾ ਕਾਰੋਬਾਰ

ਬਠਿੰਡਾ:ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਵਿੱਚ ਰਹਿਣ ਵਾਲੇ ਪੇਸ਼ੇ ਤੋਂ ਕਿਸਾਨ ਗੁਰਚਰਨ ਸਿੰਘ ਮਾਨ ਸੰਨ 1990 ਦੇ ਵਿਚ ਸਿਰਫ 2000- 2500 ਰੁਪਏ ਤੋਂ ਮਧੂ ਮੱਖੀ ਪਾਲਣ ਦੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਅੱਜ ਦੇ ਸਮੇਂ ਵਿਚ ਗੁਰਚਰਨ ਮਾਨ ਇੱਕ ਸਾਲ ਵਿੱਚ ਦੋ ਕਰੋੜ ਤੋਂ ਵੱਧ ਦਾ ਲੈਣ-ਦੇਣ ਕਰਦੇ ਹਨ। ਸੁਣ ਕੇ ਹੈਰਾਨੀ ਹੁੰਦੀ ਹੋਵੇਗੀ ਪਰ ਇਹ ਸੱਚ ਹੈ ਗੁਰਚਰਨ ਸਿੰਘ ਮਾਨ ਨੇ ਦੱਸਿਆ ਕਿ ਸੰਨ 1990 ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਯੰਗ ਫਾਰਮਰ ਦੀ ਟਰੇਨਿੰਗ ਲਈ ਸੀ ਵੱਖ-ਵੱਖ ਕਿੱਤਿਆਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਗੁਰਚਰਨ ਸਿੰਘ ਮਾਨ ਨੇ ਖੇਤੀ ਦੇ ਨਾਲ ਸਹਾਇਕ ਧੰਦੇ ਵਜੋ ਮਧੂ ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ।

ਹੁਣ ਤੱਕ ਮਿਲ ਚੁੱਕੀ ਕਰੋੜਾ ਦੀ ਗ੍ਰਾਂਟ : ਗੁਰਚਰਨ ਸਿੰਘ ਮਾਨ ਨੂੰ ਦੱਸਦੇ ਨੇ ਕਿ ਸ਼ੁਰੂਆਤੀ ਸਮੇਂ ਦੇ ਵਿੱਚ ਉਨ੍ਹਾਂ ਨੂੰ ਬਹੁਤ ਔਕੜਾਂ ਆਈਆਂ ਜਦੋਂ ਸਰਕਾਰੀ ਯੋਜਨਾ ਦੇ ਤਹਿਤ ਗ੍ਰਾਂਟ ਲੈਣ ਲਈ ਮੁਲਾਕਾਤ ਕਰਨ ਲਈ ਜਾਂਦੇ ਸੀ ਤਾਂ ਪਿੰਡ ਵਾਲੇ ਵੀ ਹੱਸਦੇ ਸੀ ਪਰ ਕੇਂਦਰ ਸਰਕਾਰ ਨੇ ਹੁਣ ਤੱਕ ਸਾਢੇ ਤਿੰਨ ਕਰੋੜ ਰੁਪਏ ਦੀ ਗ੍ਰਾਂਟ ਮਧੂ ਮੱਖੀ ਪਾਲਣ ਦੇ ਲਈ ਦੇ ਚੁੱਕੀ ਹੈ। ਸਹਾਇਕ ਧੰਦੇ ਵਜੋਂ ਅਪਣਾਇਆ ਮਧੂ ਮੱਖੀ ਪਾਲਣ ਦਾ ਕਿੱਤਾ ਅੱਜ ਗੁਰਚਰਨ ਸਿੰਘ ਮਾਨ ਦਾ ਪ੍ਰਮੁੱਖ ਧੰਦਾ ਬਣ ਚੁੱਕਿਆ ਹੈ। ਇਸ ਦੇ ਲਈ ਸਰਕਾਰ ਵੱਲੋਂ ਯੋਜਨਾ ਦੇ ਤਹਿਤ ਮਿਲੀ ਗਰਾਂਟ ਦੇ ਵਿੱਚ ਸ਼ਹਿਦ ਕੱਢਣ ਤੋਂ ਲੈ ਕੇ ਪ੍ਰੋਸੈਸਿੰਗ ਅਤੇ ਪੈਕੇਜਿੰਗ ਤੱਕ ਦੀਆਂ ਮਸ਼ੀਨਾਂ ਲਗਾ ਚੁੱਕੇ ਹਨ।

ਵਿਦੇਸ਼ਾ ਤੱਕ ਸਿਪਲਾਈ ਹੋਵੇਗਾ ਸ਼ਹਿਦ:ਗੁਰਚਰਨ ਸਿੰਘ ਮਾਨ ਨੇ ਕਿਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਨਾਲ ਮਿਲ ਕੇ ਆਪਣੇ ਸ਼ਹਿਦ ਨੂੰ ਵਿਦੇਸ਼ਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਦੀ ਆਮਦਨ 8 ਤੋਂ 10 ਕਰੋੜ ਰੁਪਿਆ ਸਲਾਨਾ ਹੋ ਜਾਵੇਗੀ। ਗੁਰਚਰਨ ਸਿੰਘ ਮਾਨ ਤੋਂ ਦੇਸ਼ ਦੀਆ ਨਾਮੀ ਕੰਪਨੀ ਵੱਲੋ ਸ਼ਾਹਿਦ ਖਰੀਦਿਆ ਜਾ ਰਿਹਾ ਹੈ। ਸ਼ਹਿਦ ਲਈ ਕਈ ਕੰਪਨੀਆਂ ਨਾਲ ਗੁਰਚਰਨ ਸਿੰਘ ਮਾਨ ਵੱਲੋ ਕਰਾਰ ਕੀਤਾ ਗਿਆ ਹੈ ਹਰ ਸਾਲ ਉਨ੍ਹਾਂ ਵੱਲੋ ਹਜ਼ਾਰਾਂ ਟਨ ਸ਼ਹਿਦ ਸਾਫ਼ ਕਰਕੇ ਦਿੱਤਾ ਜਾਂਦਾ ਹੈ।

ਕਈ ਥਾਵਾਂ ਤੋਂ ਮਿਲਿਆ ਸਨਮਾਨ: ਮਧੂ ਮੱਖੀ ਕਿੱਤੇ ਦੇ ਨਾਲ ਗੁਰਚਰਨ ਸਿੰਘ ਮਾਨ ਨੂੰ ਵੱਖ-ਵੱਖ ਥਾਵਾਂ ਤੋਂ ਸਨਮਾਨਤ ਹੋ ਚੁੱਕੇ ਹਨ ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਦੇਸ਼ ਦੇ ਰਾਸ਼ਟਰਪਤੀ ਵੱਲੋ ਦੋ ਵਾਰ ਸਨਮਾਨਿਤ ਗਿਆ ਹੈ। ਗੁਰਚਰਨ ਸਿੰਘ ਮਾਨ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਪੀਐਚਡੀ ਜਾਂ ਮਧੂਮੱਖੀ 'ਤੇ ਰਿਸਰਚ ਕਰਨ ਵਾਲੇ ਵਿਦਿਆਰਥੀਆ ਨੂੰ ਵੀ ਪ੍ਰੈਕਟੀਕਲ ਜਾਣਕਾਰੀ ਦਿੰਦੇ ਹਨ।

  1. Anti-Terrorism Day 2023 : ਇਕ ਧਮਾਕੇ ਨਾਲ ਦਹਿਲ ਗਿਆ ਸੀ ਪੂਰਾ ਦੇਸ਼, ਫਿਰ ਉੱਠੀ ਅੱਤਵਾਦ ਦੇ ਖਿਲਾਫ਼ ਆਵਾਜ਼, ਪੜ੍ਹੋ ਕਿਉਂ ਮਨਾਉਣਾ ਪਿਆ ਇਹ ਦਿਨ...
  2. Golden Temple Assault Video: ਹਰਿਮੰਦਰ ਸਾਹਿਬ ਵਿਖੇ ਪਰਵਾਸੀ ਕੋਲੋਂ ਬਰਾਮਦ ਹੋਇਆ ਤੰਬਾਕੂ, ਸੇਵਾਦਾਰਾਂ ਨੇ ਕੱਢਿਆ ਬਾਹਰ
  3. ਜੇਲ੍ਹਾਂ 'ਚ ਬੰਦ ਗੈਂਗਸਟਰਾਂ ਦੇ ਇਸ਼ਾਰੇ 'ਤੇ ਅਸਲੇ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਸਿਖਲਾਈ ਕੇਂਦਰ ਵਿਚ ਟ੍ਰੇਨਿੰਗ ਦਿੰਦੇ ਹਨ:ਗੁਰਚਰਨ ਸਿੰਘ ਮਾਨ ਮਧੂ ਮੱਖੀ ਪਾਲਣ ਦੇ ਕਿੱਤੇ ਤੋਂ ਚੰਗਾ ਮੁਨਾਫਾ ਲੈ ਰਹੇ ਹਨ ਅਤੇ ਜੋ ਵੀ ਇਸ ਕਿੱਤੇ ਨੂੰ ਅਪਨਾਉਣਾ ਚਾਹੁੰਦਾ ਹੈ ਤਾਂ ਉਸਦੇ ਲਈ ਵੀ ਗੁਰਚਰਨ ਮਾਨ ਸਿਖਲਾਈ ਕੇਂਦਰ ਵਿਚ ਟ੍ਰੇਨਿੰਗ ਦਿੰਦੇ ਹਨ ਇਸ ਟ੍ਰੇਨਿੰਗ ਤੋਂ ਬਾਅਦ ਮਧੂ ਮੱਖੀ ਪਾਲਣ ਦੇ ਕੀਤੇ ਨੂੰ ਅਪਨਾਉਣ ਤੋਂ ਬਾਅਦ ਜੇ ਮੁਨਾਫ਼ਾ ਨਾ ਮਿਲਿਆ ਤਾਂ ਇੱਕ ਲੱਖ ਰੁਪਏ ਦੀ ਥਾਂ ਸਵਾ ਲੱਖ ਰੁਪਏ ਵਾਪਿਸ ਕਰ ਦਿੱਤੇ ਜਾਣਗੇ।

ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਿਆ ਲਾਭ: ਕਿਸਾਨਾਂ ਨੂੰ ਲੈ ਕੇ ਵੀ ਗੁਰਚਰਨ ਸਿੰਘ ਮਾਨ ਦੱਸਦੇ ਨੇ ਕਿ ਕਿਸਾਨਾਂ ਨੂੰ ਪਹਿਲਾਂ ਠੱਗਿਆ ਜਾਂਦਾ ਰਿਹਾ ਹੈ ਕੇਂਦਰ ਸਰਕਾਰ ਵੱਲੋ ਵੱਖ-ਵੱਖ ਯੋਜਨਾਵਾਂ ਅਤੇ ਕਿੱਤਿਆਂ ਨੂੰ ਕਰਨ ਦੇ ਲਈ ਕਰੋੜਾਂ ਰੁਪਏ ਲੋਨ ਸਬਸਿਟੀ ਨਾਲ ਦਿੱਤੇ ਜਾ ਰਹੇ ਹਨ ਪਰ ਕੋਈ ਯੋਜਨਾਵਾਂ ਲੋਕ ਜਾਣੂ ਨਹੀਂ ਹਨ ਲੋਕਾਂ ਨੂੰ ਕੇਂਦਰ ਸਰਕਾਰ ਦੀਆ ਯੋਜਨਾਵਾਂ ਦਾ ਲਾਹਾ ਲੈਣਾ ਚਾਹੀਦਾ ਹੈ ਜਿਸ ਦੀ ਮਿਸਾਲ ਗੁਰਚਰਨ ਸਿੰਘ ਮਾਨ ਹਨ ਪਿੰਡ ਦੇ ਕਿਸਾਨ ਨੇ ਪਿੰਡ ਵਿਚੋਂ ਸ਼ੁਰੂਆਤ ਕੀਤੀ ਅਤੇ ਉਸ ਦੇ ਪਿੰਡ ਵਿੱਚ ਪੰਜਾਬ ਦਾ ਪਹਿਲਾ ਸ਼ਹਿਦ ਦਾ ਕਲਸਟਰ ਲੱਗਣ ਜਾ ਰਿਹਾ ਹੈ।

ABOUT THE AUTHOR

...view details