ਬਠਿੰਡਾ : ਬਠਿੰਡਾ ਵਿਖੇ ਮਨਪ੍ਰੀਤ ਸਿੰਘ ਬਾਦਲ ਨੇ 37 ਕਰੋੜਾਂ ਰੁਪਏ ਦੇ 10 ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ, ਇਸੇ ਤਹਿਤ ਉਨ੍ਹਾਂ ਨੇ ਡੀਏਵੀ ਕਾਲਜ ਛੱਪੜ ਦਾ ਨੀਂਹ ਪੱਥਰ ਵੀ ਰੱਖਿਆ ਜਿੱਥੇ ਪਾਰਕ ਅਤੇ ਛੱਪੜ ਬਣਨ਼ ਜਾ ਰਿਹਾ ਹੈ। ਨਵਾਂ ਬੱਸ ਅੱਡਾ ਅਤੇ ਪੰਜ ਫਾਟਕਾਂ ਨੂੰ ਮਿਲਾਉਣ ਵਾਲਾ ਪੁੱਲ ਬਣਨ ਜਾ ਰਿਹਾ ਹੈ ਜਿਸ ਦਾ ਕੰਮ ਤਕਰੀਬਨ 24 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਸ਼ਹਿਰ 4-5 ਮੇਨ ਸਾਫ਼-ਸਥਰੇ ਸ਼ਹਿਰਾਂ ਵਿੱਚੋਂ ਇੱਕ ਹੋਵੇਗਾ।
ਸਮਾਰਟਫੋਨ ਦੇਣ ਵਾਲੇ ਸਵਾਲ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਮਾਰਟਫੋਨਾਂ ਦੇ ਟੈਂਡਰ ਹੋ ਚੁੱਕੇ ਹਨ ਅਤੇ ਸਰਕਾਰ ਕੋਲ ਪਹੁੰਚਣ ਵਾਲੇ ਹਨ। ਅਗਲੇ 2-3 ਮਹੀਨਿਆਂ ਵਿੱਚ ਸਮਾਰਟਫੋਨ ਵੰਡ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਦਸਵੀਂ ਦੇ ਵਿਦਿਆਰਥੀ ਨੇ ਗਿਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਕਰਵਾਇਆ ਨਾਮ
ਜਦ ਮਨਪ੍ਰੀਤ ਬਾਦਲ ਨੂੰ ਕੈਪਟਨ ਵੱਲੋਂ ਦਿੱਲੀ ਵਿੱਚ ਦਿੱਤੇ ਗਏ ਬਿਆਨ ਕਿ ਪੰਜਾਬ ਵਿੱਚ ਮੁਹੱਲਾ ਕਲੀਨਕ ਖੋਲ੍ਹੇ ਗਏ ਹਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਇਹ ਮੇਰੇ ਮਹਿਕਮੇ ਅਧੀਨ ਨਹੀਂ ਆਉਂਦਾ ਪਰ ਪੰਜਾਬ ਵਿੱਚ ਸਿਹਤ ਸਹੂਲਤਾਂ ਵਿੱਚ 33% ਦਾ ਵਾਧਾ ਹੋਇਆ ਹੈ। ਆਯੂਸ਼ਮਾਨ ਸਕੀਮ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ ਅਤੇ ਇਹ ਪੰਜਾਬ ਦੇ 19 ਲੱਖ ਪਰਿਵਾਰਾਂ ਤੱਕ ਹੀ ਸੀਮਤ ਸੀ। ਇਸ ਨੂੰ ਅਸੀਂ 33-34 ਲੱਖ ਪਰਿਵਾਰਾਂ ਤੱਕ ਵਾਧਾ ਕਰ ਦਿੱਤਾ ਹੈ ਪਰ ਜੇ ਇਸ ਸਾਲ ਬਜਟ ਨੇ ਇਜਾਜ਼ਤ ਦਿੱਤੀ ਤਾਂ ਇਹ ਸਕੀਮ ਹਰ ਪਰਿਵਾਰ ਤੱਕ ਕਰ ਦਿੱਤੀ ਜਾਵੇਗੀ ਜਿਸ ਨਾਲ ਹਰ ਇੱਕ ਵਿਅਕਤੀ 5 ਲੱਖ ਤੱਕ ਦਾ ਇਲਾਜ ਮੁਫ਼ਤ ਕਰਵਾ ਸਕੇਗਾ।