ਬਠਿੰਡਾ :ਪੰਜਾਬ ਸਰਕਾਰ ਵੱਲੋਂ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਸਮੇਂ ਸਮੇਂ ਸਿਰ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਹਕੀਕਤ ਤੋਂ ਕੋਹਾਂ ਦੂਰ ਹਨ। ਇਸ ਦਾ ਤਾਜ਼ਾ ਸਬੂਤ ਬਠਿੰਡਾ ਦੇ ਸਰਕਾਰੀ ਹਸਪਤਾਲ ਤੋਂ ਲਏ ਜਾ ਸਕਦੇ ਹਨ।
ਗੱਲ ਕਰੀਏ ਤਾਂ ਇਥੇ ਸਰਕਾਰ ਵੱਲੋਂ ਭੇਜੇ 29 ਵੈਂਟੀਲੇਟਰ ਪ੍ਰਾਈਵੇਟ ਹਸਪਤਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ ਢਿੱਲੋਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 6ਵੈਂਟੀਲੇਟਰ ਵੱਖ ਵੱਖ ਹਸਪਤਾਲਾਂ ਨੂੰ ਭੇਜੇ ਗਏ ਹਨ ਜਦੋਂਕਿ 23 ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਸਰਕਾਰ ਤੋਂ 10 ਹੋਰ ਵੈਂਟੀਲੇਟਰਾਂ ਦੀ ਮੰਗ ਕੀਤੀ ਗਈ ਹੈ।
ਪੰਜਾਬ ਸਰਕਾਰ ਤੋਂ ਈਟੀਵੀ ਦੇ ਮਾਧਿਅਮ ਜ਼ਰੀਏ ਪੰਜਾਬ ਦੀ ਜਨਤਾ ਦੇ ਮੂੰਹ ਅੱਢੀ ਖੜ੍ਹੇ ਸਵਾਲ ?
ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਇਸ ਮਾਹੌਲ ਵਿਚ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਹ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਲੋਨ ਆਧਾਰਤ ਦਿੱਤੇ ਗਏ ਹਨ ਜੋ ਕਿ ਵਾਪਸ ਕਰਵਾਏ ਜਾਣਗੇ। ਇਥੇ ਦੱਸਣਾ ਬਣਦਾ ਹੈ ਕਿ ਵੈਂਟੀਲੇਟਰ ਸਰਕਾਰੀ ਹਸਪਤਾਲਾਂ ਵਿੱਚ ਨਾ ਹੋਣ ਕਾਰਨ ਸਰਕਾਰੀ ਮਰੀਜ਼ਾਂ ਵਿੱਚ ਤਾਂ ਮਰੀਜ਼ ਰੁਲ ਰਹੇ ਹਨ ਤੇ ਨਿੱਜੀ ਹਸਪਤਾਲ ਮੁਫ਼ਤ 'ਚ ਮਿਲੇ ਸਰਕਾਰੀ ਵੈਂਟੀਲੇਟਰਾਂ ਜ਼ਰੀਏ ਮਰੀਜ਼ਾਂ ਦੇ ਵਾਰਸਾਂ ਤੋਂ ਲੱਖਾਂ ਰੁਪਏ ਦੇ ਬਿਲ ਬਣਾ ਕੇ ਨਜ਼ਾਰੇ ਲੁੱਟ ਰਹੇ ਹਨ।
''ਸਭ ਗੋਲ ਮਾਲ ਹੈ, ਬਈ ਸਭ ਗੋਲ ਮਾਲ ਹੈ''
ਸਰਕਾਰ ਦੇ ਰੰਗ ਨਿਆਰੇ, ਸਰਕਾਰੀ ਵੈਂਟੀਲੇਟਰ ਦਾ ਨਿੱਜੀ ਹਸਪਤਾਲ ਵਾਲੇ ਲੈਣ ਨਜ਼ਾਰੇ ! ਇਥੇ ਬਠਿੰਡਾ ਦੇ ਐਸ.ਐਮ .ਓ ਡਾ. ਤੇਜਵੰਤ ਸਿੰਘ ਢਿੱਲੋਂ ਦੇ ਕਹਿਣੇ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਨਿੱਜੀ ਤੇ ਸਰਕਾਰੀ ਹਸਪਤਾਲ ਰਲ ਮਿਲ ਕੇ ਕੰਮ ਕਰ ਰਹੇ ਰਹੇ ਹਨ, ਤਾਂ ਡਾਕਟਰ ਸਾਹਿਬ ਦੇ ਇਸ ਤਰਕ ਦਾ ਕੀ ਮਾਇਨਾ ਕੱਢਿਆ ਜਾਵੇ ਇਹ ਤਾਂ ਖ਼ੁਦ ਐਸ.ਐਮ.ਓ ਸਾਹਿਬ, ਉੱਚ ਅਧਿਕਾਰੀ ਜਾਂ ਰਲ ਮਿਲ ਕੇ ਕੰਮ ਕਰਨ ਵਾਲੇ ਨਿੱਜੀ ਹਸਪਤਾਲਾਂ ਵਾਲੇ ਹੀ ਵਿਖਿਆਨ ਕਰ ਸਕਦੇ ਹਨ ਪਰ ਦੇਸ਼ ਦਾ ਇਹ ਦਸਤੂਰ ਬਣ ਗਿਆ ਲਗਦੈ ਕਿ ਇਸ ਮਹਾਮਾਰੀ ਵਿੱਚ ਵੀ ''ਸਭ ਗੋਲ ਮਾਲ ਹੈ, ਬਈ ਸਭ ਗੋਲ ਮਾਲ ਹੈ''।
ਸਰਕਾਰ ਦੇ ਰੰਗ ਨਿਆਰੇ, ਸਰਕਾਰੀ ਵੈਂਟੀਲੇਟਰ ਦਾ ਨਿੱਜੀ ਹਸਪਤਾਲ ਵਾਲੇ ਲੈਣ ਨਜ਼ਾਰੇ !