ਪੰਜਾਬ

punjab

ETV Bharat / state

ਲੱਚਰ ਗੀਤ ਵਜਾਉਣ ਵਾਲਿਆਂ ਦੇ ਖ਼ਿਲਾਫ ਸਰਕਾਰ ਨੇ ਕੀਤੀ ਕਾਰਵਾਈ ਸ਼ੁਰੂ - bathinda

ਪੰਜਾਬ ਵਿੱਚ ਚਲਦੇ ਲੱਚਰ  ਗੀਤਾਂ ਪ੍ਰਤੀ ਸਰਕਾਰ ਨੇ ਰੁਖ ਸਖ਼ਤ ਕਰ ਲਿਆ ਲੱਗਦਾ ਹੈ।ਜਨਤਕ ਆਵਾਜਾਈ ਦੇੁ ਸਾਧਨਾ ਅਤੇ ਟਰੈਕਟਰ ਟਰਾਲੀਆਂ ਉੱਪਰ ਲੱਚਰ ਗਾਣੇ ਵਜਾਉਣ ਵਾਲਿਆਂ ਦੀ ਖੈਰ ਨਹੀਂ ਲੱਗਦੀ ।ਬਠਿੰਡਾ ਵਿਖੇ ਆਵਾਜਾਈ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਬੱਸਾਂ ਅਤੇ ਟਰੈਕਟਰ ਟਰਾਲੀਆਂ 'ਤੇ ਲੱਚਰ  ਤੇ ਉੱਚੀ ਆਵਾਜ 'ਚ ਗਾਣੇ ਵਜਾਉਣ ਵਾਲਿਆਂ ਵਿਰੁੱਧ ਕਰਵਾਈ ਕਰਦੇ ਹੋਏ ਚੈਕਿੰਗ ਕੀਤੀ ਗਈ ਹੈ।

Government initiates action against lucre singers
ਲੱਚਰ ਗੀਤ ਵਜਾਉਣ ਵਾਲਿਆਂ ਦੇ ਖ਼ਿਲਾਫ ਸਰਕਾਰ ਨੇ ਕੀਤੀ ਕਾਰਵਾਈ ਸ਼ੁਰੂ

By

Published : Feb 11, 2020, 8:27 PM IST

ਬਠਿੰਡਾ : ਪੰਜਾਬ ਵਿੱਚ ਚਲਦੇ ਲੱਚਰ ਗੀਤਾਂ ਪ੍ਰਤੀ ਸਰਕਾਰ ਨੇ ਰੁਖ ਸਖ਼ਤ ਕਰ ਲਿਆ ਲੱਗਦਾ ਹੈ।ਜਨਤਕ ਆਵਾਜਾਈ ਦੇੁ ਸਾਧਨਾ ਅਤੇ ਟਰੈਕਟਰ ਟਰਾਲੀਆਂ ਉੱਪਰ ਲੱਚਰ ਗਾਣੇ ਵਜਾਉਣ ਵਾਲਿਆਂ ਦੀ ਖੈਰ ਨਹੀਂ ਲੱਗਦੀ ।ਬਠਿੰਡਾ ਵਿਖੇ ਆਵਾਜਾਈ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਬੱਸਾਂ ਅਤੇ ਟਰੈਕਟਰ ਟਰਾਲੀਆਂ 'ਤੇ ਲੱਚਰ ਤੇ ਉੱਚੀ ਆਵਾਜ 'ਚ ਗਾਣੇ ਵਜਾਉਣ ਵਾਲਿਆਂ ਵਿਰੁੱਧ ਕਰਵਾਈ ਕਰਦੇ ਹੋਏ ਚੈਕਿੰਗ ਕੀਤੀ ਗਈ ਹੈ।

ਪੰਜਾਬ ਟਰਾਂਸਪੋਰਟ ਕਮਿਸ਼ਨਰ ਵੱਲੋਂ ਸਮੁੱਚੇ ਜ਼ਿਲ੍ਹਿਆਂ ਵਿੱਚ ਬੱਸਾਂ ਅਤੇ ਟਰੈਕਟਰ ਟਰਾਲੀਆਂ ਵਿੱਚ ਵੱਜਣ ਵਾਲੇ ਲੱਚਰ ਗੀਤਾਂ ਦੇ ਉੱਤੇ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ ।ਜਿਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਵੱਲੋਂ ਪਹਿਲੇ ਦਿਨ ਬੱਸਾਂ ਵਿੱਚ ਲੱਚਰ ਗੀਤਾਂ ਵਜਾਉਣ ਤੇ ਗਿਆਰਾਂ ਚਲਾਨ ਕੀਤੇ ਗਏ ਇਸ ਦੇ ਨਾਲ ਇੱਕ ਟਰੈਕਟਰ ਟਰਾਲੀ ਦਾ ਵੀ ਚਲਾਨ ਕੀਤਾ ਗਿਆ।

ਲੱਚਰ ਗੀਤ ਵਜਾਉਣ ਵਾਲਿਆਂ ਦੇ ਖ਼ਿਲਾਫ ਸਰਕਾਰ ਨੇ ਕੀਤੀ ਕਾਰਵਾਈ ਸ਼ੁਰੂ

ਬਠਿੰਡਾ ਦੇ ਏ.ਟੀ.ਓ. ਭੁਪਿੰਦਰ ਸਿੰਘ ਨੇ ਈਟੀਵੀ ਭਾਰਤ ਤੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੱਚਰ ਗੀਤ ਵਜਾਉਣ ਤੇ ਪਾਬੰਦੀ ਲਗਾਈ ਗਈ ਹੈ ਅਤੇ ਬੱਸਾਂ ਜਾਂ ਟਰੈਕਟਰ ਟਰਾਲੀ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਜਿਸ ਨੂੰ ਲੈ ਕੇ ਅੱਜ ਪਹਿਲੇ ਦਿਨ ਗਿਆਰਾਂ ਬੱਸਾਂ ਦਾ ਚਲਾਨ ਕੀਤਾ ਗਿਆ ਅਤੇ ਇੱਕ ਟਰੈਕਟਰ ਦਾ ਚਲਾਨ ਦੀ ਲੱਚਰ ਗੀਤ ਉੱਚੀ ਆਵਾਜ਼ ਵਿੱਚ ਵਜਾਉਣ ਤੇ ਕੀਤਾ ਗਿਆ
ਇਸ ਦੌਰਾਨ ਬਠਿੰਡਾ ਏ.ਡੀ.ਟੀ.ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵੱਲੋਂ ਪੀਆਰਟੀਸੀ ਬੱਸਾਂ ਦੇ ਜਨਰਲ ਮੈਨੇਜਰ ਨੂੰ ਵੀ ਲੱਚਰ ਗੀਤ ਵਜਾਉਣ ਵਾਲੇ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਜਾ ਚੁੱਕਿਆ ਹੈ

ABOUT THE AUTHOR

...view details