ਪੰਜਾਬ

punjab

ETV Bharat / state

ਸਰਕਾਰੀ ਬਿਲਡਿੰਗਾਂ ਬਣੀਆਂ ਨਸ਼ੇੜੀਆਂ ਦੇ ਅੱਡੇ, ਪ੍ਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਕੀਤੀ ਹੱਲ ਕਰਨ ਦੀ ਮੰਗ - bathinda news

ਬਠਿੰਡਾ ਵਿੱਚ ਨਿਰਮਾਣ ਅਧੀਨ ਪਈਆਂ ਬਿਲਡਿੰਗਾਂ ਵਿੱਚ ਨਸ਼ੇੜੀਆਂ ਨੇ ਅੱਡੇ ਬਣਾਏ ਹੋਏ ਹਨ। ਜਿਸ ਨੂੰ ਲੈਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਥਾਵਾਂ ਵੱਲ ਧਿਆਨ ਦੇਣ ਦੀ ਅਤੇ ਨਸ਼ੇੜੀਆਂ ਨੂੰ ਚੰਗੇ ਰਾਹ ਪਾਇਆ ਜਾਵੇ।

Government buildings turned into shelters of drug addicts, the troubled people appealed to the administration to pay attention
ਸਰਕਾਰੀ ਬਿਲਡਿੰਗਾਂ ਬਣੀਆਂ ਨਸ਼ੇੜੀਆਂ ਦੇ ਅੱਡੇ,ਪ੍ਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਕੀਤੀ ਧਿਆਨ ਦੇਣ ਦੀ ਅਪੀਲ

By ETV Bharat Punjabi Team

Published : Jan 1, 2024, 3:40 PM IST

ਸਰਕਾਰੀ ਬਿਲਡਿੰਗਾਂ ਬਣੀਆਂ ਨਸ਼ੇੜੀਆਂ ਦੇ ਅੱਡੇ,ਪ੍ਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਕੀਤੀ ਧਿਆਨ ਦੇਣ ਦੀ ਅਪੀਲ

ਬਠਿੰਡਾ :ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਕਾਂਗਰਸ ਸਰਕਾਰ ਸਮੇਂ ਦੇ ਅਧੂਰੇ ਪਏ ਵਿਕਾਸ ਕਾਰਜ ਹੁਣ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ, ਅਧੂਰੀਆਂ ਪਈਆਂ ਬਿਲਡਿੰਗਾਂ ਵਿੱਚ ਨਸ਼ੇੜੀਆਂ ਨੇ ਆਪਣੇ ਟਿਕਾਣੇ ਬਣਾਏ ਹੋਏ ਹਨ, ਡੀਐਸਪੀ ਦਫਤਰ ਅਤੇ ਤਹਿਸੀਲ ਕੰਪਲੈਕਸ ਤੋਂ ਕੁਝ ਦੂਰੀ 'ਤੇ ਸਥਿਤ ਇਹਨਾਂ ਬਿਲਡਿੰਗਾਂ ਵਿੱਚ ਨਸ਼ੇੜੀ ਬਿਨਾਂ ਕਿਸੇ ਖੌਫ ਦੇ ਚਿੱਟੇ ਦੇ ਨਸ਼ੇ ਦਾ ਸੇਵਨ ਕਰਦੇ ਹਨ। ਜਿੱਥੇ ਦੁਕਾਨਦਾਰਾਂ ਨੂੰ ਇਹਨਾਂ ਨਸ਼ੇੜੀਆਂ ਤੋਂ ਚੋਰੀ ਅਤੇ ਲੁੱਟ ਦਾ ਖਤਰਾ ਬਣਿਆ ਰਹਿੰਦਾ ਹੈ ਉੱਥੇ ਹੀ ਦੁਕਾਨਦਾਰਾਂ ਵੱਲੋਂ ਬਾਰ-ਬਾਰ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਅਧੂਰੀਆਂ ਪਈਆਂ ਬਿਲਡਿੰਗਾਂ ਕਾਰਨ ਤੰਗ ਲੋਕ : ਸਥਾਨਕ ਲੋਕਾਂ ਆਏ ਕਾਰੋਬਾਰੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਬਣਾਇਆ ਗਿਆ ਇਹ ਬੈਡਮਿੰਟਨ ਕੋਡ ਆਪਣੀਆਂ ਅੰਤਿਮ ਛੂਹਾਂ ਦੀ ਪਿਛਲੇ ਕਾਫੀ ਸਮੇਂ ਤੋਂ ਉਡੀਕ ਕਰ ਰਿਹਾ ਹੈ, ਲੱਖਾਂ ਰੁਪਏ ਦੀ ਲਾਗਤ ਨਾਲ ਬਣਿਆ ਇਹ ਬੈਡਮਿੰਟਨ ਕੋਡ ਅਧੂਰਾ ਹੋਣ ਕਰਕੇ ਅੱਜ ਕੱਲ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ,ਬੈਡਮਿੰਟਨ ਕੋਡ ਦੇ ਨਾਲ ਬਣੇ ਪਾਰਕ ਵਿੱਚ ਵੀ ਲੋਕ ਵੱਡੀ ਗਿਣਤੀ ਵਿੱਚ ਸੈਰ ਕਰਨ ਪੁੱਜਦੇ ਸਨ। ਪਰ ਹੁਣ ਨਸ਼ੇੜੀਆਂ ਦੇ ਡਰ ਕਾਰਨ ਉੱਥੇ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਬੈਡਮਿੰਟਨ ਕੋਡ ਦੇ ਅੱਗੇ ਬਣੀਆਂ ਦੁਕਾਨਾਂ ਦੇ ਮਾਲਿਕ ਦੁਕਾਨਦਾਰ ਵੀ ਨਸ਼ੇੜੀਆਂ ਤੋਂ ਖੌਫਜਦਾ ਹਨ, ਉਹਨਾਂ ਨੂੰ ਜਿੱਥੇ ਨਸ਼ੇੜੀਆਂ ਤੋਂ ਲੁੱਟ ਖੋਹ ਜਾਂ ਚੋਰੀ ਦਾ ਡਰ ਰਹਿੰਦਾ ਹੈ ਉਥੇ ਹੀ ਉਹਨਾਂ ਨੇ ਆਪਣੀ ਸਮੱਸਿਆ ਪੁਲਿਸ ਨੂੰ ਵੀ ਦੱਸੀ। ਪਰ ਇਸ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ ਹੈ।

ਪੰਜਾਬ ਸਰਕਾਰ 'ਤੇ ਸਵਾਲ ਚੁੱਕੇ :ਪਾਰਕ ਵਿੱਚ ਆਉਂਦੇ ਅਤੇ ਦੁਕਾਨਦਾਰਾਂ ਨੇ ਨਸ਼ੇੜੀਆਂ ਦੇ ਬਣੇ ਇਸ ਅੱਡੇ ਨੂੰ ਦਿੱਖਾਉਂਦੇ ਹੋਏ ਇਸ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ, ਜਦੋਂ ਕਿ ਉਨਾਂ ਪੰਜਾਬ ਸਰਕਾਰ 'ਤੇ ਵੀ ਕਈ ਸਵਾਲ ਚੁੱਕੇ ਹਨ।ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਪੰਜਾਬ ਨੂੰ ਨਸ਼ਿਆਂ ਤੋਂ ਪਰੇ ਰਹਿਣ ਦੀ ਅਪੀਲ ਕਰਦਿਆਂ ਖੇਡਾਂ ਨਾਲ ਜੁੜਨ ਦੀ ਗੱਲ ਕਰਦੀ ਹੈ ਤਾਂ ਉਥੇ ਹੀ ਜੋ ਖੇਡਾਂ ਲਈ ਥਾਵਾਂ ਬਣਾਈਆਂ ਗਈਆਂ ਹਨ ਉਹਨਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਇਸ ਲਈ ਲੋੜ ਹੈ ਇਹਨਾਂ ਥਾਵਾਂ ਵੱਲ ਧਿਆਨ ਦੇਣ ਦੀ ਅਤੇ ਨਸ਼ੇੜੀਆਂ ਨੂੰ ਚੰਗੇ ਰਾਹ ਪਾਇਆ ਜਾਵੇ।

ABOUT THE AUTHOR

...view details