ਬਠਿੰਡਾ :ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਕਾਰਨ ਮੌਤ ਹੋ ਰਹੀ ਹੈ। ਬਠਿੰਡਾ ਦੇ ਨੇੜਲੇ ਪਿੰਡ ਜਲਾਲ ਤੋਂ ਸੰਬੰਧਿਤ ਲੜਕੀ ਜਸਮੀਨ ਕੌਰ ਪੁੱਤਰੀ ਸੁਖਮੰਦਰ ਸਿੰਘ ਕਾਲਾ ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸੜਕ ਹਾਦਸੇ ਦੌਰਾਨ ਦੁਖਦ ਮੌਤ ਹੋਣ ਦੀ ਖ਼ਬਰ ਸਾਹਮਣੇ ਆਇਆ ਹੈ।
ਕੈਨੇਡਾ ਦੇ ਬਰੈਂਪਟਨ 'ਚ ਬਠਿੰਡਾ ਦੇ ਜਲਾਲ ਵਾਸੀ ਲੜਕੀ ਦੀ ਸੜਕ ਹਾਦਸੇ 'ਚ ਮੌਤ - ਕੈਨੇਡਾ ਵਿਚ ਵਾਪਰਿਆ ਸੜਕ ਹਾਦਸਾ
ਬਠਿੰਡਾ ਦੇ ਪਿੰਡ ਜਲਾਲ ਦੀ ਰਹਿਣ ਵਾਲੀ ਲੜਕੀ ਦੀ ਕੈਨੇਡਾ ਵਿੱਚ ਵਾਪਰੇ ਇਕ ਸੜਕ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਲੜਕੀ ਨੂੰ ਇਕ ਸਾਲ ਪਹਿਲਾਂ ਹੀ ਵਿਆਹ ਕਰਕੇ ਵਿਦੇਸ਼ ਭੇਜਿਆ ਸੀ।
![ਕੈਨੇਡਾ ਦੇ ਬਰੈਂਪਟਨ 'ਚ ਬਠਿੰਡਾ ਦੇ ਜਲਾਲ ਵਾਸੀ ਲੜਕੀ ਦੀ ਸੜਕ ਹਾਦਸੇ 'ਚ ਮੌਤ girl from Jalal died in a road accident in Brampton](https://etvbharatimages.akamaized.net/etvbharat/prod-images/16-08-2023/1200-675-19283697-171-19283697-1692203368651.jpg)
ਇਕ ਸਾਲ ਪਹਿਲਾਂ ਗਈ ਸੀ ਕਨੈਡਾ :ਲੜਕੀ ਜਸਮੀਨ ਕੌਰ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਜਲਾਲ ਪੁੱਜੀ ਤਾਂ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ। ਇਸ ਮੌਕੇ ਉਕਤ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਜਸਮੀਨ ਕੌਰ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਓਹਨਾਂ ਦੀ ਬੇਟੀ ਸ਼ਾਦੀਸ਼ੁਦਾ ਸੀ ਅਤੇ ਕੈਨੇਡਾ ਗਈ ਨੂੰ ਹਾਲੇ ਇਕ ਸਾਲ ਦੇ ਕਰੀਬ ਹੀ ਸਮਾਂ ਹੋਇਆ ਸੀ। ਸਾਨੂੰ ਓਥੋਂ ਦੀ ਪੁਲਿਸ ਤੇ ਸਾਡੇ ਨਜ਼ਦੀਕੀਆਂ ਤੋਂ ਪਤਾ ਲੱਗਾ ਕਿ ਜਸਮੀਨ ਕੌਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ। ਇਸ ਦੌਰਾਨ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਲੜਕੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਚ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਓਹ ਆਪਣੀ ਲੜਕੀ ਦਾ ਅੰਤਿਮ ਸੰਸਕਾਰ ਪਿੰਡ ਜਲਾਲ ਵਿਖੇ ਕਰ ਸਕਣ।
- Kitchen Garden In House: ਪਿੰਡ ਜਮਸ਼ੇਰ ਦੇ ਤਰਨਜੀਤ ਕੌਰ ਤੋਂ ਉਸ ਦੇ ਸ਼ੌਂਕ ਨੇ ਕਰਾਇਆ ਅਜਿਹਾ ਕੰਮ ਕਿ NRI ਵੀ ਹੋਏ ਦੀਵਾਨੇ, ਦੇਖੋ ਇਹ ਖਾਸ ਵੀਡੀਓ
- ਸੀਐੱਮ ਮਾਨ ਦਾ ਹੜ੍ਹਾਂ ਦੀ ਸਥਿਤੀ ਉੱਤੇ ਦਾਅਵਾ, ਕਿਹਾ-ਪੰਜਾਬ ਅੰਦਰ ਹਾਲਾਤ ਅੰਡਰ ਕੰਟਰੋਲ, ਸਰਕਾਰ ਲੋਕਾਂ ਦੀ ਮਦਦ ਲਈ ਤਿਆਰ
- Beas River Water level : ਬਿਆਸ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਚਿੰਤਾ 'ਚ ਪਾਏ ਲੋਕ
ਜਾਣਕਾਰੀ ਦਿੰਦੇ ਹੋਏ ਲੜਕੀ ਦੇ ਤਾਏ ਨੇ ਦੱਸਿਆ ਕਿ ਜਸਮੀਨ ਕੌਰ ਨੂੰ ਹਾਲੇ ਪਿਛਲੇ ਸਾਲ ਹੀ ਵਿਆਹ ਕਰਕੇ ਕੈਨੇਡਾ ਨੂੰ ਭੇਜਿਆ ਗਿਆ ਸੀ ਤੇ ਓਥੇ ਆਪਣੀ ਰਿਹਾਇਸ਼ ਬਦਲਣ ਕਰਕੇ ਓਹ ਆਪਣੇ ਪੁਰਾਣੇ ਕਿਰਾਏਦਾਰਾਂ ਦਾ ਹਿਸਾਬ ਕਿਤਾਬ ਕਰਕੇ ਵਾਪਸ ਪਰਤ ਰਹੀ ਸੀ ਤਾਂ ਅਚਾਨਕ ਗੱਡੀ ਦੀ ਫੇਟ ਵੱਜਣ ਕਰਕੇ ਸੜਕ ਹਾਦਸੇ ਦੌਰਾਨ ਉਸਦੀ ਮੌਤ ਹੋ ਗਈ। ਉਥੇ ਹੀ ਇਹ ਵੀ ਇਕ ਚਿੰਤਾ ਦਾ ਵਿਸ਼ਾ ਹੈ ਕਿ ਮਾਪੇ ਆਪਣੇ ਬੱਚਿਆਂ ਉੱਪਰ ਜ਼ਿੰਦਗੀ ਦੀ ਪੂਰੀ ਕਮਾਈ ਉਹਨਾਂ ਦੇ ਸੁਨਹਿਰੇ ਭਵਿੱਖ ਖ਼ਾਤਰ ਲਾ ਦਿੰਦੇ ਹਨ ਪਰ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਮਾਪਿਆ ਉੱਪਰ ਕੀ ਬੀਤਦੀ ਹੈ ਇਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।