ਬਠਿੰਡਾ: ਨਾਮਦੇਵ ਰੋਡ 'ਤੇ ਸਥਿਤ ਇੰਦਰਾਣੀ ਹਸਪਤਾਲ ਵਿੱਚ ਗਰਭਵਤੀ ਮਹਿਲਾ ਦੇ ਗਰਭ ਵਿੱਚੋਂ ਲਿੰਗ ਜਾਂਚ ਕਰਾਉਣ ਵਾਲੇ ਗੈਂਗ ਦਾ ਹਰਿਆਣਾ ਦੇ ਸਿਰਸਾ ਸਿਹਤ ਵਿਭਾਗ ਟੀਮ ਨੇ ਪਰਦਾਫਾਸ਼ ਕੀਤਾ ਹੈ। ਲਿੰਗ ਜਾਂਚ ਕਰਵਾਉਣ ਵਾਲੇ ਚਾਰ ਦੋਸ਼ੀਆਂ ਦੀ ਪੁਸ਼ਟੀ ਹੋ ਗਈ ਹੈ।
ਇਸ ਮੌਕੇ ਸਿਰਸਾ ਸਿਹਤ ਵਿਭਾਗ ਤੋਂ ਨੋਡਲ ਅਫ਼ਸਰ ਪੀਐੱਨਡੀਟੀ ਡਾ. ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਆਰਐਮਪੀ ਡਾਕਟਰ ਸਣੇ ਇੱਕ ਗੈਂਗ ਹੈ ਜੋ ਲਿੰਗ ਜਾਂਚ ਕਰਵਾ ਰਿਹਾ ਹੈ, ਜਿਸ ਦੇ ਲਈ ਉਨ੍ਹਾਂ ਨੇ ਆਪਣੀ ਟੀਮ ਬਣਾ ਕੇ ਇੱਕ ਟਰੈਕ ਬਣਾਇਆ, ਇਸ ਟਰੈਕ ਵਿੱਚ ਇੱਕ ਗਰਭਵਤੀ ਮਹਿਲਾ ਨੂੰ ਫਰਜੀ ਗ੍ਰਾਹਕ ਬਣਾਇਆ ਗਿਆ।
ਇਹ ਮਹਿਲਾ ਸਿਰਸਾ ਜ਼ਿਲ੍ਹੇ ਦੇ ਰਤੀਆ ਦੀ ਰਹਿਣ ਵਾਲੀ ਹੈ, ਜਿਸ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਫੂਸ ਮੰਡੀ ਵਿੱਚ ਰਹਿਣ ਵਾਲੇ ਗੁਰਜੀਤ ਸਿੰਘ ਦੇ ਨਾਲ ਰਾਬਤਾ ਕਾਇਮ ਕੀਤਾ। ਗੁਰਜੀਤ ਸਿੰਘ ਨੇ ਬਠਿੰਡਾ ਦੇ ਪਰਸ ਰਾਮ ਨਗਰ ਇਲਾਕੇ ਵਿੱਚ ਰਹਿਣ ਵਾਲੇ ਜਗਤਾਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ, ਜਿਸ ਨੇ ਬਠਿੰਡਾ ਦੇ ਨਾਮਦੇਵ ਰੋਡ 'ਤੇ ਸਥਿਤ ਇੰਦਰਾਣੀ ਹਸਪਤਾਲ ਵਿੱਚ ਪਹੁੰਚਣ ਦਾ ਸਮਾਂ ਦਿੱਤਾ।